ਵਿਆਹ ਦੇ ਬਾਅਦ ਲੜਕੀ ਦੀ ਜ਼ਿੰਦਗੀ ''ਚ ਆਉਂਦੇ ਹਨ ਇਹ ਬਦਲਾਅ

Monday, Apr 23, 2018 - 05:19 PM (IST)

ਵਿਆਹ ਦੇ ਬਾਅਦ ਲੜਕੀ ਦੀ ਜ਼ਿੰਦਗੀ ''ਚ ਆਉਂਦੇ ਹਨ ਇਹ ਬਦਲਾਅ

ਨਵੀਂ ਦਿੱਲੀ— ਵਿਆਹ ਦੇ ਬਾਅਦ ਹਰ ਲੜਕੀ ਦੀ ਜ਼ਿੰਦਗੀ ਪੂਰੀ ਤਰ੍ਹਾਂ ਨਾਲ ਬਦਲ ਜਾਂਦੀ ਹੈ। ਉਨ੍ਹਾਂ ਨੂੰ ਮਾਤਾ-ਪਿਤਾ ਦਾ ਘਰ ਛੱਡ ਕੇ ਸੋਹਰੇ ਘਰ ਆਉਣਾ ਪੈਂਦਾ ਹੈ। ਫਿਰ ਉਹ ਆਪਣੀ ਲਾਪਰਵਾਹੀ ਅਤੇ ਬਚਪਨਾ ਨਹੀਂ ਦਿਖਾ ਸਕਦੀ ਜਿਵੇਂ ਉਹ ਆਪਣੇ ਪੇਰੇਂਟਸ ਦੇ ਘਰ 'ਚ ਕਰਦੀ ਸੀ। ਵਿਆਹ ਦੇ ਨਾਲ ਹੀ ਸ਼ੁਰੂ ਹੋ ਜਾਂਦੀ ਹੈ ਨਵੀਂ ਲਾਈਫ, ਨਵੀਂਆਂ ਜਿੰਮੇਦਾਰੀਆਂ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਵਿਆਹ ਦੇ ਬਾਅਦ ਕਿਵੇ ਜ਼ਿੰਦਗੀ ਬਦਲ ਜਾਂਦੀ ਹੈ ਤਾਂ ਆਓ ਜਾਣਦੇ ਹਾਂ ਉਨ੍ਹਾਂ ਬਦਲਾਵਾਂ ਬਾਰੇ...
1. ਸਰਨੇਮ
ਵਿਆਹ ਦੇ ਬਾਅਦ ਲੜਕੀਆਂ ਦਾ ਸਰਨੇਮ ਚੇਂਜ ਹੁੰਦਾ ਹੈ ਵਿਆਹ ਤੋਂ ਪਹਿਲਾਂ ਲੜਕੀ ਦੇ ਆਪਣੇ ਨਾਮ ਦੇ ਨਾਲ ਪਿਤਾ ਦਾ ਨਾਮ ਲੱਗਦਾ ਸੀ। ਉੱਥੇ ਹੀ ਵਿਆਹ ਤੋਂ ਬਾਅਦ ਉਸ ਨੂੰ ਪਤੀ ਦਾ ਨਾਮ ਲਗਾਉਣਾ ਪੈਂਦਾ ਹੈ। ਇੱਥੋਂ ਹੀ ਵਿਆਹ ਦੇ ਬਾਅਦ ਲੜਕੀ ਦੀ ਜ਼ਿੰਦਗੀ 'ਚ ਆਉਣ ਵਾਲੇ ਬਦਲਾਅ ਦੀ ਸ਼ੁਰੂਆਤ ਹੋ ਜਾਂਦੀ ਹੈ।
2. ਵੱਡਿਆਂ ਦੇ ਪੈਰਾਂ ਨੂੰ ਛੂਹਣਾ
ਨਵੀਂ-ਨਵੀਂ ਲਾੜੀ ਨੂੰ ਬਜ਼ੁਰਗਾਂ ਦੇ ਪੈਰ ਛੂਹ ਕੇ ਉਨ੍ਹਾਂ ਤੋਂ ਆਸ਼ੀਰਵਾਦ ਲੈਣਾ ਪੈਂਦਾ ਹੈ। ਇਹ ਇਕ ਪਰੰਪਰਾ ਹੈ ਉਂਝ ਵੀ ਵੱਡਿਆਂ ਦੇ ਪੈਰਾਂ ਨੂੰ ਹੱਥ ਲਗਾਉਣਾ ਚੰਗੀ ਗੱਲ ਹੁੰਦੀ ਹੈ।
3. ਸੋਚ 'ਚ ਬਦਲਾਅ
ਵਿਆਹ ਤੋਂ ਪਹਿਲਾਂ ਲੜਕੀਆਂ ਸਿਰਫ ਆਪਣੀ ਖੁਸ਼ੀ ਦੇ ਬਾਰੇ ਹੀ ਸੋਚਦੀਆਂ ਹਨ ਪਰ ਪਤੀ ਦੇ ਘਰ ਆਉਣ ਦੇ ਬਾਅਦ ਉਨ੍ਹਾਂ ਨੂੰ ਸੋਹਰੇ ਵਾਲਿਆਂ ਦੇ ਬਾਰੇ 'ਚ ਵੀ ਸੋਚਣਾ ਪੈਂਦਾ ਹੈ। ਉਨ੍ਹਾਂ 'ਤੇ ਅਜਿਹੀਆਂ ਕਈ ਜਿੰਮਦਾਰੀਆਂ ਪੈ ਜਾਂਦੀਆਂ ਹਨ ਜੋ ਪਹਿਲਾਂ ਉਨ੍ਹਾਂ ਦੇ ਮਾਤਾ-ਪਿਤਾ ਕਰ ਦਿੰਦੇ ਹਨ ਪਰ ਫਿਰ ਇਹ ਸਾਰੇ ਕੰਮ ਉਸ ਨੂੰ ਖੁਦ ਹੀ ਕਰਦੇ ਪੈਂਦੇ ਹਨ।
4. 24 ਘੰਟੇ ਇਕੱਠੇ ਰਹਿਣਾ
ਪਹਿਲਾਂ ਤੁਸੀਂ ਆਪਣੇ ਹੋਣ ਵਾਲੇ ਪਤੀ ਨਾਲ ਮਹੀਨੇ 'ਚ 1 ਜਾਂ 2 ਵਾਰ ਹੀ ਮਿਲਦੀ ਸੀ ਪਰ ਵਿਆਹ ਦੇ ਬਾਅਦ ਤੁਸੀਂ ਉਨ੍ਹਾਂ ਦੀ ਰਹੋਗੀ। ਇਕੱਠੇ ਘੁੰਮਣ ਅਤੇ ਬਾਹਰ ਜਾਓਗੇ। ਇਹ ਬਦਲਾਅ ਹਰ ਲੜਕੀ ਨੂੰ ਵਿਆਹ ਤੋਂ ਬਾਅਦ ਬਹੁਤ ਪਸੰਦ ਆਉਂਦੇ ਹਨ।
5. ਲੁੱਕ ਵੱਲ ਧਿਆਨ ਦੇਣਾ
ਵਿਆਹ ਦੇ ਬਾਅਦ ਲੜਕੀਆਂ ਨੂੰ ਆਪਣੀ ਲੁੱਕ ਵੱਲ ਧਿਆਨ ਦੇਣਾ ਪੈਂਦਾ ਹੈ ਜਿਵੇਂ ਤੁਸੀਂ ਆਪਣੇ ਮਾਤਾ-ਪਿਤਾ ਦੇ ਘਰ ਪਜ਼ਾਮਾ ਪਹਿਣ ਕੇ ਘੁੰਮਦੀ ਸੀ। ਉਂਝ ਤੁਸੀਂ ਆਪਣੇ ਸੋਹਰੇ ਘਰ ਨਹੀਂ ਘੁੰਮ ਸਕਦੇ।
6. ਬੋਲਣ ਤੋਂ ਪਹਿਲਾਂ ਸੋਚਣਾ
ਚਾਹੇ ਵਿਆਹ ਤੋਂ ਪਹਿਲਾਂ ਤੁਸੀਂ ਕਿਸੇ ਨਾਲ ਸਿੱਧੇ ਮੂੰਹ ਗੱਲ ਨਾ ਕਰਦੀ ਹੋਵੋ ਪਰ ਸੋਹਰੇ ਘਰ 'ਚ ਆਉਣ ਦੇ ਬਾਅਦ ਤੁਹਾਨੂੰ ਹਰ ਗੱਲ ਬੋਲਣ ਤੋਂ ਪਹਿਲਾਂ ਸੋਚਣਾ ਪੈਂਦਾ ਹੈ। ਤਾਂ ਕਿ ਕਿਸੇ ਵੀ ਪਰਿਵਾਰ ਵਾਲੇ ਨੂੰ ਮਾੜਾ ਨਾ ਲੱਗ ਜਾਵੇ।


Related News