ਇਹ ਹਵਾ ''ਚ ਲਟਕਦੀ ਟੂਟੀ , ਲਗਾਤਾਰ ਵਹਿੰਦਾ ਪਾਣੀ

12/22/2016 12:09:23 PM

ਜਲੰਧਰ— ਜਾਦੂ ਤਾਂ ਹਰ ਕਿਸੇ ਨੇ ਦੇਖਿਆ ਹੋਵੇਗਾ। ਫਿਰ ਚਾਹੇ ਉਹ ਅਸਲ ''ਚ ਹੋਵੇ ਜਾਂ ਅੱਖਾਂ ਦਾ ਛਿਲਾਵਾ। ਜਾਦੂ ''ਚ ਅਕਸਰ ਦੇਖਿਆ ਜਾਂਦਾ ਹੈ ਕਿ ਕੋਈ ਚੀਜ਼ ਹਵਾ ''ਚ ਉੱਠ ਰਹੀ ਹੁੰਦੀ ਹੈ ਪਰ ਇਹ ਸਭ ਹੱਥਾਂ ਦੀ ਸਫਾਈ ਜਾਂ ਅਭਿਆਸ ਦੇ ਕਾਰਨ ਹੁੰਦਾ ਹੈ। ਅੱਜ ਅਸੀਂ ਜਿਸ ਬਾਰੇ ਗੱਲ ਕਰ ਰਹੇ ਹਾਂ ਉਸ ਨੂੰ ਵੀ ਤੁਸੀਂ ਅੱਖਾਂ ਦੀ ਧੋਖਾ ਕਹਿ ਸਕਦੇ ਹੋ। ਦਰਅਸਲ ਪਾਣੀ ਦੀ ਟੂਟੀ ਹਵਾ ''ਚ ਲਟਕਦੀ ਨਜ਼ਰ ਆ ਰਹੀ ਹੈ ਅਤੇ ਇਸ ''ਚ ਲਗਾਤਾਰ ਪਾਣੀ ਵੀ ਵਹਿੰਦਾ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਅਜਿਹਾ ਕਿਸ ਤਰ੍ਹਾਂ ਹੋ ਸਕਦਾ ਹੈ ਆਓ ਜਾਣਦੇ ਹਾਂ ਹਵਾ ''ਚ ਉੱਠਦੀ ਇਸ ਟੂਟੀ ਦਾ ਰਾਜ
ਤੁਹਾਨੂੰ ਦੱਸ ਦਈਏ  ਕਿ ਇਹ ਟੂਟੀਆਂ ਸਪੇਨ, ਬੈਲਜੀਅਮ, ਅਮਰੀਕਾ ਅਤੇ ਕਨੇਡਾ ਸਮੇਤ ਕਈ ਥਾਵਾ ''ਤੇ ਲੱਗੀਆਂ ਹੋਈਆ ਹਨ ਜੋ ਹਵਾ ''ਚ ਲਟਕਦਿਆਂ ਹਨ ਫਿਰ ਵੀ ਉਨ੍ਹਾਂ ਚੋਂ ਲਗਾਤਾਰ ਪਾਣੀ ਨਿਕਲਦਾ ਰਹਿੰਦਾ ਹੈ। ਇਨ੍ਹਾਂ ਨੂੰ ਦੇਖਣ ਵਾਲੇ ਹੈਰਾਨ ਰਹਿ ਜਾਂਦੇ ਹਨ ਕਿ ਪਾਣੀ ਕਿੱਥੋ ਆ ਰਿਹਾ ਹੈ ਅਤੇ ਇਹ ਟੂਟੀਆਂ ਹਵਾ ''ਚ ਕਿਵੇ ਲਟਕ ਰਹੀਆ ਹਨ।
ਦਰਅਸਲ ਇਨ੍ਹਾਂ ਟੂਟੀਆਂ ਚੋਂ ਡਿੱਗਦੇ ਪਾਣੀ ਦੇ ਉੱਪਰ ਇੱਕ ਕੱਚ ਦਾ ਪਾਇਪ ਲੱਗਾ ਹੈ ਜੋ ਥੱਲੇ ਇੱਕ ਮੋਟਰ ਨਾਲ ਜੁੜਿਆ ਹੈ, ਇਹ ਟੂਟੀ ਇਸੇ ਪਾਇਪ ਦੇ ਸਹਾਰੇ ਖੜੀ ਰਹਿੰਦੀ ਹੈ। ਥੱਲੇ ਪਾਣੀ ਦੀ ਮੋਟਰ ਟੂਟੀ ਨਾਲ ਪਾਣੀ ਉੱਪਰ ਵੱਲ ਸੁੱਟਦੀ ਹੈ। ਪਾਣੀ ਟੂਟੀ ਨਾਲ ਟਕਰਾਅ ਕੇ ਵਾਪਿਸ ਥੱਲੇ ਵੱਲ ਜਾਂਦਾ ਹੈ। ਇਹ ਦੇਖਣ ''ਚ ਇਸ ਤਰ੍ਹਾਂ ਲੱਗਦਾ ਹੈ ਜਿਵੇ ਟੂਟੀ ਹਵਾ ''ਚ ਲਟਕ ਰਹੀ ਹੈ ਅਤੇ ਉਸ ਚੋਂ ਪਾਣੀ ਡਿੱਗ ਰਿਹਾ ਹੈ।


Related News