‘ਸਿੰਗਲ ਪੇਰੈਂਟ’ ਬੱਚਿਆਂ ਦੇ ਪਾਲਣ-ਪੋਸ਼ਣ ਲਈ ਅਪਣਾਉਣ ਇਹ ਟਿਪਸ

Friday, Jul 19, 2024 - 02:55 PM (IST)

ਬੱਚਿਆਂ ਦਾ ਪਾਲਣ-ਪੋਸ਼ਣ ਕਰਨਾ ਮਾਪਿਆਂ ਲਈ ਕਾਫੀ ਚੁਣੌਤੀਪੂਰਨ ਹੈ, ਕਿਉਂਕਿ ਛੋਟੀ ਜਿਹੀ ਗਲਤੀ ਦਾ ਛੋਟੇ ਦਿਮਾਗ ’ਤੇ ਡੂੰਘਾ ਅਸਰ ਪੈ ਸਕਦਾ ਹੈ। ਜਦੋਂ ਇਕ ਮਾਂ ਜਾਂ ਪਿਤਾ ਬੱਚਿਆਂ ਨੂੰ ਇਕੱਲੇ ਪਾਲਦੇ ਹਨ ਤਾਂ ਇਹ ਬਹੁਤ ਮੁਸ਼ਕਲ ਹੁੰਦਾ ਹੈ, ਪਰ ਅੱਜ ਅਸੀਂ ਤੁਹਾਨੂੰ ਕੁਝ ਟਿਪਸ ਦੱਸਾਂਗੇ, ਜੋ ਬੱਚਿਆਂ ਦੇ ਪਾਲਣ-ਪੋਸ਼ਣ ਵਿਚ ਤੁਹਾਡੇ ਲਈ ਲਾਭਦਾਇਕ ਹੋਣਗੇ।
ਜਦੋਂ ਬੱਚੇ ਛੋਟੇ ਹੁੰਦੇ ਹਨ, ਤਾਂ ਤੁਸੀਂ ਉਨ੍ਹਾਂ ਨੂੰ ਸਿੰਗਲ ਪੇਰੈਂਟਸ ਦੇ ਰੂਪ ’ਚ ਆਸਾਨੀ ਨਾਲ ਪਾਲ ਸਕਦੇ ਹੋ, ਪਰ ਜਿਵੇਂ-ਜਿਵੇਂ ਬੱਚੇ ਵੱਡੇ ਹੁੰਦੇ ਹਨ, ਉਨ੍ਹਾਂ ਦੇ ਵਿਚਾਰ ਵੀ ਵਿਕਸਿਤ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਉਹ ਤੁਹਾਨੂੰ ਤਰ੍ਹਾਂ-ਤਰ੍ਹਾਂ ਦੇ ਸਵਾਲ ਪੁੱਛਦੇ ਹਨ। 
ਅਜਿਹੀ ਸਥਿਤੀ ਵਿਚ ਜੇਕਰ ਤੁਸੀਂ ਕੁਝ ਟਿਪਸ ਨੂੰ ਅਪਣਾਉਂਦੇ ਹੋ, ਤਾਂ ਇਹ ਇਕ ਸਿੰਗਲ ਪੇਰੈਂਟ ਦੇ ਰੂਪ ਵਿਚ ਬੱਚਿਆਂ ਦੇ ਪਾਲਣ ਪੋਸ਼ਣ ਵਿਚ ਤੁਹਾਡੀ ਮਦਦ ਕਰਨਗੇ।
ਸਮੇਂ ਦਾ ਧਿਆਨ
ਬੱਚਿਆਂ ਦੇ ਪਾਲਣ-ਪੋਸ਼ਣ ਵਿਚ ਸਮਾਂ ਬਹੁਤ ਮਹੱਤਵਪੂਰਨ ਹੈ, ਇਸ ਲਈ ਤੁਹਾਨੂੰ ਆਪਣੇ ਦਿਨ ਦੀ ਪਹਿਲਾਂ ਤੋਂ ਯੋਜਨਾ ਬਣਾਉਣੀ ਚਾਹੀਦੀ ਹੈ। ਮਾਪਿਆਂ ਨੂੰ ਸਮਾਂ-ਸਾਰਣੀ ਬਣਾਉਣੀ ਪੈਂਦੀ ਹੈ ਅਤੇ ਉਸ ਅਨੁਸਾਰ ਕੰਮ ਦਾ ਪ੍ਰਬੰਧ ਕਰਨਾ ਹੁੰਦਾ ਹੈ। ਇਹ ਤੁਹਾਡੇ ਅਤੇ ਤੁਹਾਡੇ ਬੱਚੇ ਲਈ ਇਕ ਵਿਵਸਥਿਤ ਪ੍ਰਕਿਰਿਆ ਹੋਵੇਗੀ।
ਗੱਲਾਂ ਸ਼ੇਅਰ ਕਰੋ
ਤੁਸੀਂ ਆਪਣੇ ਬੱਚਿਆਂ ਨਾਲ ਮਾਪਿਆਂ ਵਾਂਗ ਨਹੀਂ ਸਗੋਂ ਦੋਸਤਾਂ ਵਰਗਾ ਵਤੀਰਾ ਅਪਣਾਓ। ਆਪਣੇ ਬੱਚਿਆਂ ਨਾਲ ਗੱਲਾਂ ਸਾਂਝੀਆਂ ਕਰਦੇ ਹੋਏ ਇਹ ਕਹਿਣਾ ਹੈ ਕਿ ਖੁਸ਼ੀ ਹੋਵੇ ਜਾਂ ਗ਼ਮੀ, ਜੇਕਰ ਹਮੇਸ਼ਾ ਇਕੱਠੇ ਰਹਾਂਗੇ ਤਾਂ ਹਰ ਮੁਸ਼ਕਲ ਨੂੰ ਹਰਾ ਸਕਦੇ ਹਾਂ। ਇਸ ਤਰ੍ਹਾਂ ਬੱਚੇ ਨੂੰ ਜ਼ਿੰਦਗੀ ਨਾਲ ਲੜਨ ਦੀ ਤਾਕਤ ਮਿਲਦੀ ਹੈ।
ਖੁਦ ਦਾ ਖਿਆਲ
ਇਕੱਲੇ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਦਾ ਹੀ ਨਹੀਂ, ਸਗੋਂ ਆਪਣਾ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਆਪਣੇ ਲਈ ਵੀ ਕੁਝ ਸਮਾਂ ਕੱਢੋ, ਆਰਾਮ ਕਰੋ ਅਤੇ ਸਿਹਤਮੰਦ ਰਹੋ। ਜੇਕਰ ਮਾਤਾ-ਪਿਤਾ ਸਿਹਤਮੰਦ ਰਹਿਣਗੇ, ਤਾਂ ਉਹ ਬੱਚੇ ਨੂੰ ਪੂਰਾ ਸਮਾਂ ਦੋਸਤਾਂ ਅਤੇ ਪਰਿਵਾਰ ਦਾ ਸਾਥ ਦੇ ਸਕਣਗੇ।
ਦੋਸਤ ਤੇ ਪਰਿਵਾਰ ਦਾ ਸਾਥ
ਸਿੰਗਲ ਪੇਰੈਂਟਸ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਦੋਸਤਾਂ ਅਤੇ ਪਰਿਵਾਰ ਨਾਲ ਮਿਲਾਉਂਦੇ ਰਹਿਣ। ਰਿਸ਼ਤੇਦਾਰ ਹਮੇਸ਼ਾ ਔਖੇ ਸਮੇਂ ਵਿਚ ਮਦਦ ਕਰਦੇ ਹਨ, ਇਸ ਤਰ੍ਹਾਂ ਬੱਚਾ ਵੀ ਚੰਗਾ ਮਹਿਸੂਸ ਕਰੇਗਾ। ਬੱਚਾ ਵੀ ਆਪਣੀ ਫੈਮਿਲੀ ਤੇ ਰਿਸ਼ਤੇਦਾਰਾਂ ਨਾਲ ਜੁੜਿਆ ਰਹਿੰਦਾ ਹੈ ਤੇ ਉਸ ਨੂੰ ਆਪਣੇ-ਪਰਾਏ ਦਾ ਫਰਕ ਵੀ ਪਤਾ ਲੱਗਦਾ ਹੈ।


Aarti dhillon

Content Editor

Related News