ਇਨ੍ਹਾਂ ਚੀਜ਼ਾਂ ਦਾ ਇਸਤੇਮਾਲ ਕਰ ਕੇ ਪਾਓ ਵਾਲਾਂ ਦੀ ਹਰ ਸਮੱਸਿਆ ਤੋਂ ਛੁਟਕਾਰਾ

02/19/2017 12:54:13 PM

 ਮੁੰਬਈ— ਅੱਜ ਕਲ ਦੀ ਜਿੰਦਗੀ ''ਚ ਲੋਕਾਂ ਦੇ ਖਾਣ-ਪੀਣ ''ਚ ਬਹੁਤ ਫਰਕ ਆਇਆ ਹੈ, ਜਿਸ ਵਜ੍ਹਾਂ ਨਾਲ ਕਈ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਸਾਡੇ ਖਾਣੇ ਦਾ ਇਫੈਕਟ ਖੂਬਸੂਰਤੀ ''ਤੇ ਪੈਂਦਾ ਹੈ, ਜਿਸ ਨਾਲ ਝੜਦੇ ਵਾਲਾਂ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ,ਕੇਵਲ ਵਾਲਾਂ ਦਾ ਝੜਨਾ ਹੀ ਨਹੀਂ ਬਲਕਿ ਸਮੇਂ ਤੋਂ ਪਹਿਲਾਂ ਵਾਲ ਸਫੈਦ ਹੋਣ ਲੱਗਦੇ ਹਨ। ਜੇਕਰ ਤੁਹਾਨੂੰ ਵੀ ਇਸ ਤਰ੍ਹਾਂ ਦੀ ਕੋਈ ਸਮੱਸਿਆ ਹੈ ਤਾਂ ਅੱਜ ਅਸੀਂ ਤੁਹਾਡੇ ਲਈ ਕੁਝ ਘਰੇਲੂ ਨੁਸਖੇ ਲੈ ਕੇ ਆਏ ਹਾਂ ਜਿ ਨ੍ਹਾਂਦੀ ਵਰਤੋਂ ਨਾਲ ਤੁਸੀਂ ਵਾਲਾਂ ਦੀ ਹਰ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।

1. ਪਿਆਜ਼
ਵਾਲਾਂ ''ਤੇ ਪਿਆਜ਼ ਦਾ ਰਸ 15 ਮਿੰਟ ਲਗਾਕੇ ਰੱਖੋ। ਇਸਦੇ ਬਾਅਦ ਵਾਲਾਂ ਨੂੰ ਸ਼ੈਂਪੂ ਕਰ ਲਓ। ਇਸ ਨਾਲ ਵਾਲਾਂ ਦਾ ਝੜਨਾ ਬੰਦ ਹੋ ਜਾਵੇਗਾ ਅਤੇ ਉਹ ਸਮੇਂ ਤੋਂ ਪਹਿਲਾਂ ਸਫੈਦ ਨਹੀਂ ਹੋਣਗੇ।
2. ਆਲੂ ਦਾ ਰਸ
ਕੱਚੇ ਆਲੂ ਦੇ ਰਸ ਨੂੰ ਤੇਲ ਦਾ ਤਰ੍ਹਾਂ ਵਾਲਾਂ ''ਤੇ ਲਗਾਓ। ਫਿਰ 15 ਮਿੰਟ ਬਾਅਦ ਸਾਦੇ ਪਾਣੀ ਨਾਲ ਧੋ ਲਓ।
3. ਆਂਵਲੇ ਦਾ ਰਸ
ਆਂਵਲੇ ਦਾ ਰਸ ਵਾਲਾਂ ਦੇ ਲਈ ਬਹੁਤ ਫਾਇਦੇਮੰਦ ਮੰਨਿਆ ਗਿਆ ਹੈ। ਆਂਵਲੇ ਦੇ ਰਸ ਨੂੰ ਵਾਲਾਂ ''ਤੇ ਲਗਾਕੇ 20 ਮਿੰਟ ਦੇ ਲਈ ਰੱਖ ਦਿਓ। ਇਸ ਨਾਲ ਵਾਲ ਕਾਲੇ ਅਤੇ ਹੈਲਦੀ ਹੁੰਦੇ ਹਨ।
4. ਚਾਹ ਪਤੀ ਦਾ ਪਾਣੀ
ਚਾਹ ਦੀ ਪੱਤੀ ਨੂੰ ਉਬਾਲ ਕੇ ਉਸ ਨਾਲ ਵਾਲਾਂ ਨੂੰ ਧੋਵੋ। ਇਸ ਨਾਲ ਵਾਲਾਂ ''ਚ ਚਮਕ ਆਵੇਗੀ ਅਤੇ ਲੰਬੇ ਸਮੇਂ ਤੱਕ ਵਾਲ ਕਾਲੇ ਰਹਿਣਗੇ।
5. ਕੜੀ ਪੱਤੇ ਦਾ ਪਾਣੀ
ਕੜੀ ਪੱਤਿਆਂ ਨੂੰ ਪਾਣੀ ''ਚ ਉਬਾਲ ਕੇ ਉਸ ਨਾਲ ਵਾਲਾਂ ਨੂੰ ਧੋਵੋ। ਇਸ ਨਾਲ ਵਾਲ ਕਾਲੇ ਰਹਿਣਗੇ।
6. ਬੇਕਿੰਗ ਸੌਡਾ
ਬੇਕਿੰਗ ਸੌਡਾ ਨੂੰ ਪਾਣੀ ''ਚ ਘੋਲ ਕੇ ਵਾਲ ਧੋਵੋ। ਇਸ ਨਾਲ ਵਾਲਾਂ ਦੀ ਗੰਦਗੀ ਦੂਰ ਹੋ ਜਾਂਦੀ  ਅਤੇ ਵਾਲਾਂ ਤੋਂ ਵਾਧੂ ਤੇਲ ਵੀ ਬਾਹਰ ਨਿਕਲ ਜਾਂਦਾ ਹੈ।


Related News