Aloe vera gel ਦੀ ਕਰ ਰਹੇ ਹੋ ਵਰਤੋਂ ਤਾਂ ਹੋ ਜਾਓ ਸਾਵਧਾਨ! ਇਨ੍ਹਾਂ ਲੋਕਾਂ ਲਈ ਹੋ ਸਕਦਾ ਹੈ ਖ਼ਤਰਨਾਕ

Tuesday, Apr 14, 2026 - 12:19 PM (IST)

Aloe vera gel ਦੀ ਕਰ ਰਹੇ ਹੋ ਵਰਤੋਂ ਤਾਂ ਹੋ ਜਾਓ ਸਾਵਧਾਨ! ਇਨ੍ਹਾਂ ਲੋਕਾਂ ਲਈ ਹੋ ਸਕਦਾ ਹੈ ਖ਼ਤਰਨਾਕ

ਵੈੱਬ ਡੈਸਕ - ਸਕਿਨ ਦੀ ਦੇਖਭਾਲ ਲਈ ਅੱਜਕੱਲ੍ਹ ਐਲੋਵੇਰਾ ਦੀ ਵਰਤੋਂ ਬਹੁਤ ਆਮ ਹੋ ਗਈ ਹੈ ਪਰ ਇਸ ਨੂੰ ਕੁਦਰਤੀ ਅਤੇ ਸੁਰੱਖਿਅਤ ਮੰਨ ਕੇ ਬਿਨਾਂ ਸੋਚੇ-ਸਮਝੇ ਚਿਹਰੇ 'ਤੇ ਲਗਾਉਣਾ ਨੁਕਸਾਨਦੇਹ ਹੋ ਸਕਦਾ ਹੈ। ਸਰੋਤਾਂ ਅਨੁਸਾਰ, ਐਲੋਵੇਰਾ ਹਰ ਕਿਸੇ ਦੀ ਸਕਿਨ ਲਈ ਫਾਇਦੇਮੰਦ ਨਹੀਂ ਹੁੰਦੀ ਅਤੇ ਗਲਤ ਤਰੀਕੇ ਨਾਲ ਵਰਤੋਂ ਕਰਨ 'ਤੇ ਇਹ ਸਕਿਨ ਦੀਆਂ ਸਮੱਸਿਆਵਾਂ ਨੂੰ ਵਧਾ ਸਕਦਾ ਹੈ।

ਇਨ੍ਹਾਂ ਲੋਕਾਂ ਨੂੰ ਵਰਤਣੀ ਚਾਹੀਦੀ ਹੈ ਵਿਸ਼ੇਸ਼ ਸਾਵਧਾਨੀ :-

Oily ਸਕਿਨ
- ਜਿਨ੍ਹਾਂ ਲੋਕਾਂ ਦੀ ਸਕਿਨ ਆਇਲੀ ਹੁੰਦੀ ਹੈ, ਉਨ੍ਹਾਂ ਨੂੰ ਐਲੋਵੇਰਾ ਜੈੱਲ ਜ਼ਿਆਦਾ ਦੇਰ ਤੱਕ ਚਿਹਰੇ 'ਤੇ ਨਹੀਂ ਲਗਾਉਣੀ ਚਾਹੀਦੀ। ਅਜਿਹਾ ਕਰਨ ਨਾਲ ਚਿਹਰੇ 'ਤੇ ਛੋਟੇ-ਛੋਟੇ ਦਾਣੇ ਜਾਂ ਪਿੰਪਲਸ ਨਿਕਲ ਸਕਦੇ ਹਨ, ਜੋ ਅੱਗੇ ਚੱਲ ਕੇ ਵੱਡੀ ਸਮੱਸਿਆ ਬਣ ਸਕਦੇ ਹਨ।

ਗਰਭਵਤੀ ਔਰਤਾਂ ਅਤੇ ਬੱਚੇ
- ਗਰਭਵਤੀ ਔਰਤਾਂ ਅਤੇ ਛੋਟੇ ਬੱਚਿਆਂ ਨੂੰ ਐਲੋਵੇਰਾ ਜੈੱਲ ਦੀ ਵਰਤੋਂ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਐਲਰਜੀ ਜਾਂ ਸਕਿਨ ਰਿਐਕਸ਼ਨ ਦਾ ਖਤਰਾ ਹੋ ਸਕਦਾ ਹੈ।

ਕਾਸਮੈਟਿਕ ਸਰਜਰੀ
- ਜਿਨ੍ਹਾਂ ਲੋਕਾਂ ਨੇ ਹਾਲ ਹੀ 'ਚ ਕੋਈ ਕਾਸਮੈਟਿਕ ਸਰਜਰੀ ਕਰਵਾਈ ਹੋਵੇ, ਉਨ੍ਹਾਂ ਨੂੰ ਵੀ ਇਸ ਦੀ ਵਰਤੋਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਸੈਂਸੀਟਿਵ ਸਕਿਨ
- ਬਹੁਤ ਜ਼ਿਆਦਾ ਸੰਵੇਦਨਸ਼ੀਲ ਸਕਿਨ ਵਾਲੇ ਲੋਕਾਂ ਨੂੰ ਐਲੋਵੇਰਾ ਲਗਾਉਣ ਨਾਲ ਖੁਜਲੀ, ਲਾਲੀ ਜਾਂ ਜਲਣ ਦੀ ਸ਼ਿਕਾਇਤ ਹੋ ਸਕਦੀ ਹੈ।

ਵਰਤੋਂ ਕਰਨ ਦਾ ਸਹੀ ਤਰੀਕਾ :-

ਐਲੋਵੇਰਾ ਜੈੱਲ ਲਗਾਉਣ ਤੋਂ ਪਹਿਲਾਂ ਆਪਣੇ ਚਿਹਰੇ ਨੂੰ ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਪਹਿਲੀ ਵਾਰ ਵਰਤੋਂ ਕਰਨ ਤੋਂ ਪਹਿਲਾਂ 'ਪੈਚ ਟੈਸਟ' ਕਰਨਾ ਬੇਹੱਦ ਜ਼ਰੂਰੀ ਹੈ ਤਾਂ ਜੋ ਇਹ ਪਤਾ ਲੱਗ ਸਕੇ ਕਿ ਤੁਹਾਡੀ ਚਮੜੀ ਇਸ ਪ੍ਰਤੀ ਕਿਵੇਂ ਪ੍ਰਤੀਕਿਰਿਆ ਕਰਦੀ ਹੈ।

ਡਾਕਟਰੀ ਸਲਾਹ ਹੈ ਜ਼ਰੂਰੀ :-

ਜੇਕਰ ਤੁਸੀਂ ਸਕਿਨ ਦੀ ਕਿਸੇ ਗੰਭੀਰ ਸਮੱਸਿਆ ਤੋਂ ਪੀੜਤ ਹੋ, ਤਾਂ ਐਲੋਵੇਰਾ ਦੀ ਵਰਤੋਂ ਕਰਨ ਤੋਂ ਪਹਿਲਾਂ ਕਿਸੇ ਸਕਿਨ ਐਕਸਪਰਟ ਜਾਂ ਡਾਕਟਰ ਦੀ ਸਲਾਹ ਜ਼ਰੂਰ ਲਓ। ਯਾਦ ਰੱਖੋ ਕਿ ਸਹੀ ਤਰੀਕੇ ਅਤੇ ਆਪਣੀ ਸਕਿਨ ਟਾਈਪ ਨੂੰ ਸਮਝ ਕੇ ਹੀ ਐਲੋਵੇਰਾ ਦੇ ਅਸਲੀ ਫਾਇਦੇ ਲਏ ਜਾ ਸਕਦੇ ਹਨ।

ਨੋਟ : ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਇਹ ਜਾਣਕਾਰੀ ਆਮ ਤੱਥਾਂ ਉਤੇ ਆਧਾਰਿਤ ਹੈ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।
 


author

Sunaina

Content Editor

Related News