ਵਾਲਾਂ ਨੂੰ ਬਣਾਓ ਲੰਬੇ, ਘਣੇ ਤੇ ਚਮਕਦਾਰ! ਜਾਣੋ ਕਿਵੇਂ ਟਮਾਟਰ ਦਾ ਰਸ ਤੁਹਾਡੇ ਵਾਲਾਂ ਲਈ ਬਣ ਸਕਦਾ ਹੈ ''ਵਰਦਾਨ''

Wednesday, Apr 01, 2026 - 03:23 PM (IST)

ਵਾਲਾਂ ਨੂੰ ਬਣਾਓ ਲੰਬੇ, ਘਣੇ ਤੇ ਚਮਕਦਾਰ! ਜਾਣੋ ਕਿਵੇਂ ਟਮਾਟਰ ਦਾ ਰਸ ਤੁਹਾਡੇ ਵਾਲਾਂ ਲਈ ਬਣ ਸਕਦਾ ਹੈ ''ਵਰਦਾਨ''

ਵੈੱਬ ਡੈਸਕ - ਅੱਜ-ਕੱਲ੍ਹ ਪ੍ਰਦੂਸ਼ਣ ਅਤੇ ਗ਼ਲਤ ਖਾਣ-ਪੀਣ ਕਾਰਨ ਵਾਲਾਂ ਦਾ ਝੜਨਾ, ਸਿਕਰੀ ਅਤੇ ਬੇਜਾਨ ਹੋਣਾ ਇਕ ਆਮ ਸਮੱਸਿਆ ਬਣ ਗਈ ਹੈ। ਮਹਿੰਗੇ ਕੈਮੀਕਲ ਉਤਪਾਦਾਂ ਦੀ ਬਜਾਏ, ਤੁਹਾਡੀ ਰਸੋਈ 'ਚ ਮੌਜੂਦ 'ਟਮਾਟਰ' ਤੁਹਾਡੇ ਵਾਲਾਂ ਦੀ ਕਾਇਆ ਕਲਪ ਕਰ ਸਕਦਾ ਹੈ। ਵਿਟਾਮਿਨ-ਏ, ਸੀ ਅਤੇ ਆਇਰਨ ਨਾਲ ਭਰਪੂਰ ਟਮਾਟਰ ਦਾ ਰਸ ਵਾਲਾਂ ਲਈ ਇਕ ਕੁਦਰਤੀ ਕੰਡੀਸ਼ਨਰ ਵਜੋਂ ਕੰਮ ਕਰਦਾ ਹੈ।

ਵਾਲਾਂ 'ਤੇ ਟਮਾਟਰ ਦਾ ਰਸ ਲਗਾਉਣ ਦੇ 5 ਬੇਮਿਸਾਲ ਫਾਇਦੇ :-

ਸਿਕਰੀ ਤੋਂ ਛੁਟਕਾਰਾ
- ਟਮਾਟਰ 'ਚ ਮੌਜੂਦ ਐਸਿਡਿਕ ਤੱਤ ਸਿਰ ਦੀ ਚਮੜੀ (Scalp) ਦੇ pH ਪੱਧਰ ਨੂੰ ਸੰਤੁਲਿਤ ਕਰਦੇ ਹਨ, ਜਿਸ ਨਾਲ ਸਿਕਰੀ ਅਤੇ ਖਾਰਸ਼ ਦੀ ਸਮੱਸਿਆ ਜੜ੍ਹੋਂ ਖ਼ਤਮ ਹੋ ਜਾਂਦੀ ਹੈ।

ਵਾਲਾਂ ਦਾ ਝੜਨਾ ਰੋਕੇ
- ਟਮਾਟਰ 'ਚ ਮੌਜੂਦ ਵਿਟਾਮਿਨ ਵਾਲਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਦੇ ਹਨ, ਜਿਸ ਨਾਲ ਵਾਲਾਂ ਦਾ ਟੁੱਟਣਾ ਅਤੇ ਝੜਨਾ ਕਾਫ਼ੀ ਹੱਦ ਤੱਕ ਘੱਟ ਜਾਂਦਾ ਹੈ।

ਕੁਦਰਤੀ ਚਮਕ 
- ਜੇਕਰ ਤੁਹਾਡੇ ਵਾਲ ਬੇਜਾਨ ਅਤੇ ਰੁੱਖੇ ਹੋ ਗਏ ਹਨ, ਤਾਂ ਟਮਾਟਰ ਦਾ ਰਸ ਉਹਨਾਂ ਵਿੱਚ ਨਵੀਂ ਜਾਨ ਪਾ ਦਿੰਦਾ ਹੈ ਅਤੇ ਵਾਲਾਂ ਨੂੰ ਰੇਸ਼ਮ ਵਰਗਾ ਚਮਕਦਾਰ ਬਣਾਉਂਦਾ ਹੈ।

ਵਾਲਾਂ ਦਾ ਵਾਧਾ 
- ਇਹ ਸਿਰ ਦੇ ਖੂਨ ਦੇ ਦੌਰੇ ਨੂੰ ਤੇਜ਼ ਕਰਦਾ ਹੈ, ਜਿਸ ਨਾਲ ਵਾਲ ਤੇਜ਼ੀ ਨਾਲ ਲੰਬੇ ਅਤੇ ਸੰਘਣੇ ਹੁੰਦੇ ਹਨ।

ਬਦਬੂ ਤੋਂ ਰਾਹਤ
- ਗਰਮੀਆਂ 'ਚ ਪਸੀਨੇ ਕਾਰਨ ਵਾਲਾਂ 'ਚੋਂ ਆਉਣ ਵਾਲੀ ਬਦਬੂ ਨੂੰ ਦੂਰ ਕਰਨ ਲਈ ਟਮਾਟਰ ਦਾ ਰਸ ਸਭ ਤੋਂ ਵਧੀਆ ਕੁਦਰਤੀ ਇਲਾਜ ਹੈ।

ਵਰਤਣ ਦਾ ਸਹੀ ਤਰੀਕਾ :- 

ਸਿੱਧੀ ਵਰਤੋਂ
- ਦੋ ਤਾਜ਼ਾ ਟਮਾਟਰਾਂ ਦਾ ਰਸ ਕੱਢ ਲਓ ਅਤੇ ਇਸ ਨੂੰ ਵਾਲਾਂ ਦੀਆਂ ਜੜ੍ਹਾਂ ਤੋਂ ਲੈ ਕੇ ਸਿਰੇ ਤੱਕ ਚੰਗੀ ਤਰ੍ਹਾਂ ਲਗਾਓ। 20 ਮਿੰਟ ਬਾਅਦ ਸਾਦੇ ਪਾਣੀ ਨਾਲ ਵਾਲ ਧੋ ਲਓ।

ਟਮਾਟਰ ਅਤੇ ਸ਼ਹਿਦ
- ਜੇਕਰ ਵਾਲ ਜ਼ਿਆਦਾ ਰੁੱਖੇ ਹਨ, ਤਾਂ ਟਮਾਟਰ ਦੇ ਰਸ 'ਚ ਇਕ ਚਮਚ ਸ਼ਹਿਦ ਮਿਲਾ ਕੇ ਲਗਾਓ। ਇਹ ਵਾਲਾਂ ਨੂੰ ਡੂੰਘਾਈ ਤੱਕ ਨਮੀ (Moisturize) ਪ੍ਰਦਾਨ ਕਰੇਗਾ।

 


author

Sunaina

Content Editor

Related News