ਪਹਿਲੀ ਡੇਟ ''ਤੇ ਜਾਂਦੇ ਹੋਏ ਕੁੜੀਆਂ ਦੇ ਦਿਮਾਗ ''ਚ ਚੱਲਦੀਆਂ ਹਨ ਇਹ ਗੱਲਾਂ

05/29/2017 2:54:06 PM

ਨਵੀਂ ਦਿੱਲੀ— ਜੇਕਰ ਹਾਲ 'ਚ ਹੀ ਤੁਹਾਡੀ ਕੋਈ ਪ੍ਰੇਮਿਕਾ ਬਣੀ ਹੈ ਅਤੇ ਉਹ ਤੁਹਾਨੂੰ ਉਸ ਦਾ ਸੁਭਾਅ ਸਮਝ 'ਚ ਨਹੀਂ ਆ ਰਿਹਾ ਤਾਂ ਇਹ ਖਬਰ ਤੁਹਾਡੇ ਲਈ ਹੀ ਹੈ। ਕੋਈ ਵੀ ਕੁੜੀ ਜਦੋਂ ਪਹਿਲੀ ਵਾਰੀ ਕਿਸੇ ਮੁੰਡੇ ਦੀ ਪ੍ਰੇਮਿਕਾ ਬਣਦੀ ਹੈ ਤਾਂ ਉਸ ਦੇ ਦਿਮਾਗ 'ਚ ਬਹੁਤ ਕੁਝ ਚੱਲਦਾ ਹੈ। ਪਹਿਲੀ ਵਾਰੀ ਕਿਸੇ ਨੂੰ ਆਈ. ਲਵ. ਯੂ. ਕਹਿਣ ਤੋਂ ਪਹਿਲਾਂ ਉਹ ਸਮਾਂ ਲੈਂਦੀ ਹੈ। ਅੱਜ ਅਸੀਂ ਤੁਹਾਨੂੰ ਉਹ ਗੱਲਾਂ ਦੱਸਾਂਗੇ ਜੋ ਪਹਿਲੀ ਵਾਰੀ ਹਰ ਕੁੜੀ ਕਿਸੇ ਮੁੰਡੇ ਦੀ ਪ੍ਰੇਮਿਕਾ ਬਨਣ 'ਤੇ ਸੋਚਦੀ ਹੈ।
1. ਆਪਣੀ ਸੁੰਦਰਤਾ ਬਾਰੇ
ਪਹਿਲੀ ਵਾਰੀ ਡੇਟ 'ਤੇ ਜਾਣ ਤੋਂ ਪਹਿਲਾਂ ਕੁੜੀਆਂ ਜਦੋਂ ਤਿਆਰ ਹੁੰਦੀਆਂ ਹਨ ਤਾਂ ਸਭ ਤੋਂ ਪਹਿਲਾਂ ਆਪਣੀ ਸੁੰਦਰਤਾ ਬਾਰੇ ਸੋਚਦੀਆਂ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਜਿੰਨੀ ਖੂਬਸੂਰਤ ਉਹ ਹੁਣ ਦਿੱਸ ਰਹੀ ਹੈ ਉਹ ਇਸ ਤੋਂ ਜ਼ਿਆਦਾ ਸੁੰਦਰ ਲੱਗ ਸਕਦੀ ਹੈ।
2. ਰਿਲੇਸ਼ਨਸ਼ਿਪ ਨੂੰ ਲੈ ਕੇ ਸੀਰੀਅਸ
ਜੇ ਕੁੜੀ ਤੁਹਾਡੇ ਪਰਿਵਾਰ ਨਾਲ ਮਿਲਣਾ ਚਾਹੁੰਦੀ ਹੈ ਤਾਂ ਇਸ ਦਾ ਮਤਲਬ ਹੈ ਕਿ ਉਹ ਇਸ ਰਿਸ਼ਤੇ ਨੂੰ ਲੈ ਕੇ ਸੀਰੀਅਸ ਹੈ। ਪਰ ਜੇਕਰ ਉਹ ਕਿਸੇ ਤਰ੍ਹਾਂ ਦੇ ਬਹਾਨੇ ਬਣਾਉਂਦੀ ਹੈ ਤਾਂ ਇਸ ਦਾ ਮਤਲਬ ਹੈ ਕਿ ਉਹ ਅਜੇ ਇਸ ਰਿਸ਼ਤੇ ਨੂੰ ਲੈ ਕੇ ਸੀਰੀਅਸ ਨਹੀਂ ਹੈ।
3. ਦੋਸਤਾਂ ਦੀ ਥਾਂ ਤੁਹਾਨੂੰ ਮਹੱਤਵ
ਜੇ ਤੁਹਾਡੀ ਪ੍ਰੇਮਿਕਾ ਆਪਣੇ ਦੋਸਤਾਂ ਦੀ ਥਾਂ ਸਿਰਫ ਤੁਹਾਡੇ ਨਾਲ ਸਮਾਂ ਬਿਤਾਉਣਾ ਚਾਹੁੰਦੀ ਹੈ ਤਾਂ ਸਮਝ ਜਾਓ ਕਿ ਉਹ ਤੁਹਾਡੇ ਨਾਲ ਬਹੁਤ ਪਿਆਰ ਕਰਦੀ ਹੈ।
4. ਕੁਝ ਗੱਲਾਂ ਪ੍ਰੇਮੀ ਖੁਦ ਸਮਝੇ
ਹਰ ਕੁੜੀ ਚਾਹੁੰਦੀ ਹੈ ਕਿ ਜਿਸ ਨਾਲ ਉਹ ਪਿਆਰ ਕਰਦੀ ਹੈ ਉਸ ਦੀਆਂ ਕੁਝ ਗੱਲਾਂ ਪ੍ਰੇਮੀ ਉਸ ਦੇ ਬਿਨਾ ਕਹੇ ਜਾਣ ਲਵੇ। ਉਸ ਨੂੰ ਆਪਣੇ ਦਿਲ ਦੀ ਗੱਲ ਹਰ ਵਾਰੀ ਆਪਣੇ ਮੂੰਹੋਂ ਨਾ ਦੱਸਣੀ ਪਵੇ।


Related News