ਇਨ੍ਹਾਂ ਘਰੇਲੂ ਨੁਸਖਿਆਂ ਦੁਆਰਾ ਪਸੀਨੇ ਦੀ ਬਦਬੂ ਕਰੋ ਦੂਰ
Tuesday, Mar 27, 2018 - 01:32 PM (IST)

ਮੁੰਬਈ— ਗਰਮੀਆਂ 'ਚ ਪਸੀਨਾ ਆਉਣਾ ਆਮ ਗੱਲ ਹੈ। ਇਸ ਪਸੀਨੇ ਕਾਰਨ ਅੰਡਰ ਆਰਮਸ 'ਚੋਂ ਬਦਬੂ ਆਉਣ ਲੱਗਦੀ ਹੈ। ਇਸ ਬਦਬੂ ਨੂੰ ਦੂਰ ਕਰਨ ਲਈ ਲੋਕ ਕਈ ਤਰ੍ਹਾਂ ਦੇ ਡਿਓ ਅਤੇ ਪਰਫਿਊਮ ਦੀ ਵਰਤੋਂ ਕਰਦੇ ਹਨ, ਜਿਨ੍ਹਾਂ ਨਾਲ ਹੋਰ ਜਿਆਦਾ ਪਸੀਨਾ ਆਉਂਦਾ ਹੈ। ਤੁਸੀਂ ਪਸੀਨੇ ਦੀ ਇਸ ਬਦਬੂ ਨੂੰ ਘਰੇਲੂ ਚੀਜ਼ਾਂ ਦੀ ਵਰਤੋਂ ਕਰ ਕੇ ਦੂਰ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਕੁਝ ਘਰੇਲੂ ਨੁਸਖੇ ਦੱਸ ਰਹੇ ਹਾਂ।
1. ਪੁਦੀਨੇ ਦੇ ਪੱਤੇ
ਪੁਦੀਨੇ ਦੇ ਪੱਤਿਆਂ ਨੂੰ ਪਾਣੀ 'ਚ ਉਬਾਲ ਕੇ ਛਾਣ ਲਓ। ਫਿਰ ਨਹਾਉਣ ਵਾਲੇ ਪਾਣੀ 'ਚ ਇਸ ਦੀ ਵਰਤੋਂ ਕਰੋ। ਪਸੀਨੇ ਦੀ ਬਦਬੂ ਦੂਰ ਹੋ ਜਾਵੇਗੀ।
2. ਨਿੰਬੂ ਦਾ ਰਸ
ਤੁਸੀਂ ਨਹਾਉਣ ਵਾਲੇ ਪਾਣੀ 'ਚ ਨਿੰਬੂ ਵੀ ਮਿਲਾ ਸਕਦੇ ਹੋ। ਇਸ ਦੇ ਇਲਾਵਾ ਸਰੀਰ ਦੇ ਜਿਸ ਹਿੱਸੇ 'ਚ ਜਿਆਦਾ ਪਸੀਨਾ ਆਉਂਦਾ ਹੈ ਉੱਥੇ ਨਿੰਬੂ ਦਾ ਰਸ ਰਗੜੋ।
3. ਖੀਰੇ ਦੇ ਟੁੱਕੜੇ
ਨਹਾਉਣ ਪਿਛੋਂ ਆਪਣੇ ਆਰਮਪਿਟ 'ਤੇ ਖੀਰੇ ਦੇ ਟੁੱਕੜੇ ਰਗੜਨ ਨਾਲ ਬੈਕਟੀਰੀਆ ਖਤਮ ਹੁੰਦੇ ਹਨ ਅਤੇ ਪਸੀਨੇ ਦੀ ਬਦਬੂ ਦੂਰ ਹੁੰਦੀ ਹੈ।
4. ਐਂਟੀ ਬੈਕਟੀਰੀਅਲ ਸਾਬਣ
ਨਹਾਉਂਦੇ ਸਮੇਂ ਐਂਟੀ ਬੈਕਟੀਰੀਅਲ ਸਾਬਣ ਦੀ ਵਰਤੋਂ ਕਰੋ। ਇਹ ਸਾਬਣ ਪਸੀਨਾ ਪੈਦਾ ਕਰਨ ਵਾਲੇ ਬੈਕਟੀਰੀਆ ਖਤਮ ਕਰਕੇ ਬਦਬੂ ਤੋਂ ਛੁਟਕਾਰਾ ਦਵਾਉਂਦੇ ਹਨ।
5. ਬੇਕਿੰਗ ਸੋਡਾ
ਬੇਕਿੰਗ ਸੋਡਾ ਸਰੀਰ 'ਚੋਂ ਪਸੀਨਾ ਸੋਖ ਕੇ ਕਈ ਘੰਟਿਆਂ ਤੱਕ ਬਦਬੂ ਨੂੰ ਦੂਰ ਰੱਖਦਾ ਹੈ। ਇਕ ਚਮਚ ਬੇਕਿੰਗ ਸੋਡਾ ਨਿੰਬੂ ਦੇ ਰਸ 'ਚ ਮਿਲਾਓ ਅਤੇ ਇਸ ਨੂੰ ਜਿਆਦਾ ਪਸੀਨੇ ਵਾਲੀ ਥਾਵਾਂ 'ਤੇ ਲਗਾਓ।