ਬੱਚਿਆਂ ਨੂੰ ਜ਼ਰੂਰ ਸਮਝਾਓ ਅਜਨਬੀਆਂ ਨਾਲ ਜੁੜੀਆਂ ਇਹ ਜ਼ਰੂਰੀ ਗੱਲਾਂ

Saturday, Dec 31, 2016 - 01:57 PM (IST)

ਜਲੰਧਰ— ਬੱਚੇ ਬਹੁਤ ਮਾਸੂਮ ਹੁੰਦੇ ਹਨ, ਉਨ੍ਹਾਂ ਨੂੰ ਸਹੀ ਗਲਤ ਦੀ ਸਮਝ ਨਹੀਂ ਹੁੰਦੀ । ਉਹ ਹਰ ਕਿਸੇ ਨਾਲ ਬਹੁਤ ਜਲਦੀ ਘੁਲ-ਮਿਲ ਜਾਂਦੇ ਹਨ। ਇਸ ਲਈ ਅਜਨਬੀ ਉਨ੍ਹਾਂ ਦੀ ਮਾਸੂਮੀਅਤ ਦਾ ਫਾਇਦੇ ਚੁੱਕਦੇ ਹਨ ਇਸ ਲਈ ਤੁਹਾਨੂੰ ਸਮੇਂ ਤੋਂ ਪਹਿਲਾਂ ਕੁਝ ਗੱਲਾਂ ''ਤੇ ਧਿਆਨ ਦੇਣਾ ਪਵੇਗਾ ਜਿਸ ਨਾਲ ਕਿ ਆਪਣੇ ਬੱਚਿਆਂ ਨੂੰ ਅਜਨਬੀਆਂ ਨਾਲ ਜੁੜੀਆਂ ਗੱਲਾਂ ਸਮਝਾ ਸਕੋ ਤਾਂ ਕਿ ਤੁਹਾਡਾ ਬੱਚਾ ਸੁਰੱਖਿਅਤ ਰਹੇ।
1. ਅਜਨਬੀ ਦੀ ਪਹਿਚਾਣ
ਬੱਚਿਆਂ ਨੂੰ ਦੱਸੋ ਕਿ ਜੇਕਰ ਉਨ੍ਹਾਂ ਨੂੰ ਕੋਈ ਅੰਕਲ ਜਾਂ ਅੰਟੀਂ ਖਿਡੌਣੇ ਦੇ ਕੇ ਆਪਣੇ ਕੋਲ ਬਲਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਸ ਕੋਲ ਨਾ ਜਾਓ। ਇਸ ਤੋਂ ਇਲਾਵਾ ਉਨ੍ਹਾਂ ਨੂੰ ਅਸਾਨ ਸ਼ਬਦਾਂ ''ਚ ਸਮਝਾਓ ਕਿ ਇਸ ਤਰ੍ਹਾਂ ਦੇ ਇਨਸਾਨ ਉਨ੍ਹਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ, ਜਿਸ ਨਾਲ ਉਨ੍ਹਾਂ ਦੀ ਕੋਈ ਜਾਣ-ਪਹਿਚਾਣ ਨਾ ਹੋਵੇ ਜਾਂ ਫਿਰ ਉਸ ਨਾਲ ਕਦੀ ਗੱਲ ਨਾ ਕੀਤੀ ਹੋਵੇ ''ਤੇ ਨਾ ਹੀ ਕਦੀ ਉਸਨੂੰ ਦੇਖਿਆ ਹੋਵੇ।
2. ਥਾਵਾਂ ਦੀ ਜਾਣਕਾਰੀ ਦਿਓ  
ਬੱਚਿਆਂ ਨੂੰ ਦੱਸੋ ਕਿ ਸੁੰਨਸਾਨ ਥਾਵਾਂ ''ਤੇਂ ਜਾਣਾ ਉਨ੍ਹਾਂ ਲਈ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ। ਬੱਚਿਆਂ ਨੂੰ ਸਾਰੀਆਂ ਥਾਵਾਂ ਅਤੇ ਰਸਤਿਆਂ ਬਾਰੇ ਜਾਣਕਾਰੀ ਦਿਓ ਜਿਸ ਨਾਲ ਜੇਕਰ ਉਹ ਕਦੇ ਮੁਸੀਬਤ ''ਚ ਫਸ ਜਾਣ ਤਾਂ ਉਹ ਉੱਥੇ ਮਦਦ ਲਈ ਜਾ ਸਕਣ। ਜਿਸ ਤਰ੍ਹਾਂ ਕਿ ਪੁਲਸ ਸਟੇਸ਼ਨ ਜਾਂ ਕਿਸੇ ਪਹਿਚਾਣ ਵਾਲੇ ਦਾ ਘਰ।
3. ਉਨ੍ਹਾਂ ਨੂੰ ਦੱਸੋ ਕਿ ਕਿਹੜੇ-ਕਿਹੜੇ ਅੰਗਾਂ ਨੂੰ ਛੂਹਣਾ ਗਲਤ ਹੈ 
ਬੱਚਿਆਂ ਨੂੰ ਸਹੀ ਗਲਤ ਟੱਚ ਦੇ ਬਾਰੇ ''ਚ ਨਹੀਂ ਪਤਾ ਹੁੰਦਾ ਇਸ ਲਈ ਉਨ੍ਹਾਂ ਨੂੰ ਸਹੀ ਗਲਤ ਬਾਰੇ ਜਾਣਕਾਰੀ ਦੇਣੀ ਜ਼ਰੂਰੀ ਹੈ। ਉਨ੍ਹਾਂ ਨੂੰ ਸਮਝਾਓ ਕਿ ਮਾਤਾ-ਪਿਤਾ ਤੋਂ ਬਿਨ੍ਹਾਂ ਜਲਦੀ ਕਿਸੇ ਹੋਰ ਦੀ ਗੋਦੀ ''ਚ ਨਾ ਬੈਠਣ। ਜੇਕਰ ਉਨ੍ਹਾਂ ਨੂੰ ਕੋਈ ਗਲਤ ਛੂਹਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਨ੍ਹਾਂ ਤੋਂ ਦੂਰ ਰਹਿਣ ਅਤੇ ਉਸ ਦੇ ਬਾਰੇ ''ਚ ਲਕਾਉਂਣ ਦੀ ਬਜਾਏ ਤੁਹਾਡੇ ਨਾਲ ਖੁੱਲ ਕੇ ਗੱਲ ਕਰਨ।
4. ਆਪਣੇ ਦੋਸਤਾਂ ਦੇ ਨਾਲ ਰਹੋ
ਕੋਸ਼ਿਸ਼ ਕਰੋ ਕਿ ਤੁਹਾਡਾ ਬੱਚਾ ਖੇਡਦੇ ਸਮੇਂ ਆਪਣੇ ਦੋਸਤਾਂ ਨਾਲ ਰਹੇ ਜਾਂ ਫਿਰ ਤੁਹਾਡੀ ਨਿਗਰਾਨੀ ''ਚ ਰਹੇ। ਜੇਕਰ ਤੁਹਾਡਾ ਧਿਆਨ ਦੋਸਤਾਂ ਵੱਲ ਜ਼ਿਆਦਾ ਹੋਵੇਗਾ ਤਾਂ ਅਜਨਬੀਆਂ ਵੱਲ ਜਾਣ ਦਾ ਖਤਰਾ ਘੱਟ ਹੋਵੇਗਾ।


Related News