ਦੰਦਾਂ ਦੇ ਪੀਲੇਪਨ ਨੂੰ ਦੂਰ ਕਰਦੇ ਹਨ ਇਹ ਅਸਰਦਾਰ ਘਰੇਲੂ ਨੁਸਖੇ

09/20/2017 5:00:40 PM

ਮੁੰਬਈ— ਸੁੰਦਰਤਾ ਸਿਰਫ ਚਿਹਰੇ ਤੋਂ ਹੀ ਨਹੀਂ ਹੁੰਦੀ ਬਲਕਿ ਜੇਕਰ ਤੁਹਾਡੇ ਦੰਦ ਸਾਫ ਨਾ ਹੋਣ ਤਾਂ ਇਹ ਤੁਹਾਡੀ ਸ਼ਖ਼ਸੀਅਤ ਨੂੰ ਦੂਸਰਿਆਂ ਸਾਹਮਣੇ ਵੀ ਖਰਾਬ ਕਰਦੀ ਹੈ। ਅੱਜਕਲ ਦੇ ਗਲਤ ਖਾਣ-ਪੀਣ ਅਤੇ ਗਲਤ ਆਦਤਾਂ ਕਰਕੇ ਦੰਦ ਜਲਦੀ ਪੀਲੇ ਪੈ ਜਾਂਦੇ ਹਨ। ਕੁਝ ਲੋਕ ਆਪਣੇ ਦੰਦਾਂ ਨੂੰ ਲੁਕਾਉਣ ਦੇ ਲਈ ਹੱਸਦੇ ਹੋਏ ਅਪਣੇ ਮੂੰਹ 'ਤੇ ਹੱਥ ਰੱਖ ਲੈਂਦੇ ਹਨ। ਜੇਕਰ ਤੁਸੀਂ ਸਾਫ ਅਤੇ ਚਮਕਦਾਰ ਦੰਦ ਪਾਉਣਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਆਸਾਨ ਤਰੀਕੇ ਦੱਸਣ ਜਾਂ ਰਹੇ ਹਾਂ ਜਿਸ ਨੂੰ ਅਪਣਾ ਕੇ ਤੁਸੀਂ ਸਾਫ ਅਤੇ ਚਮਕਦਾਰ ਦੰਦ ਪਾ ਸਕਦੇ ਹੋ। 
1. ਰੋਜ਼ ਬਰੱਸ਼ ਕਰਦੇ ਸਮੇਂ ਆਪਣੇ ਪੇਸਟ 'ਚ ਥੋੜ੍ਹਾਂ ਜਿਹਾ ਬੇਕਿੰਗ ਸੋਡਾ ਪਾ ਕੇ ਬਰੱਸ਼ ਕਰ ਲਓ। ਇਸ ਨਾਲ ਦੰਦ ਸਫੈਦ ਹੋ ਜਾਣਗੇ। 
2. ਸੰਤਰੇ ਦੇ ਛਿਲਕੇ ਨਾਲ ਰੋਜ਼ ਦੰਦਾਂ ਦੀ ਸਫ਼ਾਈ ਕਰਨ ਨਾਲ ਕੁਝ ਹੀ ਦਿਨਾਂ 'ਚ ਦੰਦ ਚਮਕਦਾਰ ਹੋ ਜਾਣਗੇ। ਇਸ ਤੋਂ ਇਲਾਵਾ ਤੁਸੀਂ ਰੋਜ਼ ਰਾਤ ਨੂੰ ਸੋਣ ਸਮੇਂ ਸੰਤਰੇ ਦੇ ਛਿਲਕੇ ਨੂੰ ਦੰਦਾਂ 'ਤੇ ਰਗੜੋ। ਸੰਤਰੇ 'ਚ ਵਿਟਾਮਿਨ ਸੀ ਅਤੇ ਕੈਲਸ਼ੀਅਮ ਹੁੰਦਾ ਹੈ ਜੋ ਦੰਦਾਂ ਨੂੰ ਮਜ਼ਬੂਤ ਅਤੇ ਚਮਕਦਾਰ ਬਣਾਏ ਰੱਖਦਾ ਹੈ। 
3. ਸਟਰਾਬੇਰੀ ਦੇ ਕੁਝ ਟੁੱਕੜਿਆਂ ਨੂੰ ਪੀਸ ਲਓ। ਇਸ ਲੇਪ ਨੂੰ ਆਪਣੇ ਦੰਦਾਂ 'ਤੇ ਲਗਾ ਕੇ ਮਸਾਜ ਕਰੋ। ਇਸ ਤਰ੍ਹਾਂ ਦਿਨ 'ਚ ਦੋ ਬਾਰ ਕਰਨ ਨਾਲ ਕੁਝ ਹੀ ਦਿਨਾਂ 'ਚ ਦੰਦ ਸਫੇਦ ਹੋ ਜਾਣਗੇ। ਬੇਕਿੰਗ ਸੋਡਾ ਅਤੇ ਸਟਾਰਬੇਰੀ ਦਾ ਗੁਦਾ ਮਿਲਾ ਕੇ ਦੰਦਾਂ 'ਤੇ ਲਗਾਉਣ ਨਾਲ ਦੰਦਾਂ ਦਾ ਪੀਲਾਪਨ ਦੂਰ ਹੁੰਦਾ ਹੈ। 
4. ਨਿੰਬੂ ਨਾਲ ਨਮਕ ਮਿਲਾ ਕੇ ਦੰਦਾਂ ਦੀ ਸਮਾਜ ਕਰੋ। ਇਸ ਤਰ੍ਹਾਂ ਦੋ ਹਫਤੇ ਕਰਨ ਨਾਲ ਦੰਦ ਚਮਕਦਾਰ ਹੋ ਜਾਂਦੇ ਹਨ। 
5. ਨਮਕ ਨੂੰ ਪੁਰਾਣੇ ਸਮੇਂ ਤੋਂ ਹੀ ਦੰਦਾਂ ਦੀ ਸਫਾਈ ਲਈ ਇਸਤੇਮਾਲ ਕੀਤਾ ਜਾਂਦਾ ਹੈ। ਰੋਜ ਸਵੇਰੇ ਟੂਥਪੇਸਟ ਦੀ ਤਰ੍ਹਾਂ ਨਮਕ ਨੂੰ ਦੰਦਾਂ ਦੀ ਸਫਾਈ ਲਈ ਵੀ ਇਸਤੇਮਾਲ ਕੀਤਾ ਜਾਂ ਸਕਦਾ ਹੈ।
6. ਸੇਬ ਨੂੰ ਆਪਣੀ ਖੁਰਾਕ 'ਚ ਸ਼ਾਮਿਲ ਕਰਨ ਨਾਲ ਵੀ ਦੰਦਾਂ ਦੀ ਸਫੈਦੀ ਵਾਪਸ ਲਿਆਈ ਜਾਂ ਸਕਦੀ ਹੈ। ਸੇਬ ਨੂੰ ਚਬਾ ਕੇ ਖਾਣ ਨਾਲ ਦੰਦਾਂ ਦਾ ਕੁਦਰਤੀ ਤੌਰ 'ਤੇ ਸਕਰਬ ਹੋ ਜਾਂਦਾ ਹੈ। ਰੋਜ਼ ਇਕ ਜਾਂ ਦੋ ਬਾਰ ਸੇਬ ਜ਼ਰੂਰ ਖਾਓ। 
7. ਗਾਜਰ ਅਤੇ ਖੀਰਾ ਖਾਣ ਨਾਲ ਵੀ ਦੰਦ ਸਫੇਦ ਅਤੇ ਮਜ਼ਬੂਤ ਹੋ ਜਾਂਦੇ ਹਨ।


Related News