ਜੁੱਤੀਆਂ ''ਤੇ ਲੱਗੇ ਮਿੱਟੀ ਦੇ ਦਾਗਾਂ ਨੂੰ ਦੂਰ ਕਰਨ ਲਈ ਅਪਣਾਓ ਇਹ ਆਸਾਨ ਤਰੀਕੇ

Wednesday, Apr 05, 2017 - 11:43 AM (IST)

ਜੁੱਤੀਆਂ ''ਤੇ ਲੱਗੇ ਮਿੱਟੀ ਦੇ ਦਾਗਾਂ ਨੂੰ ਦੂਰ ਕਰਨ ਲਈ ਅਪਣਾਓ ਇਹ ਆਸਾਨ ਤਰੀਕੇ

ਨਵੀਂ ਦਿੱਲੀ— ਜੁੱਤੀਆਂ ਤੋਂ ਮਿੱਟੀ ਦੇ ਦਾਗ ਸਾਫ ਕਰਨੇ ਕਾਫੀ ਮੁਸ਼ਕਲ ਦਾ ਕੰਮ ਹੁੰਦਾ ਹੈ ਪਰ ਜਿਨ੍ਹਾਂ ਲੋਕਾਂ ਨੂੰ ਇਸ ਦੇ ਸਹੀ ਤਰੀਕੇ ਦਾ ਪਤਾ ਹੈ, ਉਨ੍ਹਾਂ ਲਈ ਇਹ ਕੰਮ ਕਾਫੀ ਆਸਾਨ ਹੁੰਦਾ ਹੈ। ਤੁਸੀਂ ਵੀ ਕੁੱਝ ਆਸਾਨ ਤਰੀਕੇ ਆਪਣਾ ਕੇ ਆਪਣੇ ਅਤੇ ਪਰਿਵਾਰ ਦੇ ਮੈਂਬਰਾਂ ਦੀਆਂ ਜੁੱਤੀਆਂ ਤੋਂ ਮਿੱਟੀ ਸਾਫ ਕਰ ਕੇ ਜੁੱਤੀਆਂ ਨੂੰ ਚਮਕਦਾਰ ਬਣਾ ਸਕਦੇ ਹੋ। 
1. ਰਬੜ ਦੀਆਂ ਜੁੱਤੀਆਂ 
ਰਬੜ ਦੀਆਂ ਜੁੱਤੀਆਂ ਤੋਂ ਦਾਗ ਸਾਫ ਕਰਨੇ ਆਸਾਨ ਹੁੰਦੇ ਹਨ, ਇਸ ਦੇ ਲਈ ਪਹਿਲਾਂ ਜੁੱਤੀ ''ਤੇ ਕੋਈ ਵੀ ਸਾਬਣ ਲਗਾ ਲਓ ਅਤੇ ਫਿਰ ਬਰੱਸ਼ ਦੀ ਮਦਦ ਨਾਲ ਰਗੜ ਕੇ ਸਾਫ ਕਰ ਦਿਓ। ਇਸ ਤੋਂ ਬਾਅਦ ਇਕ ਸਾਫ ਅਤੇ ਗਿੱਲੇ ਕੱਪੜੇ ਨਾਲ ਜੁੱਤੀ ਨੂੰ ਸਾਫ ਕਰ ਦਿਓ।
2. ਪਲਾਸਟਿਕ ਦੀਆਂ ਜੁੱਤੀਆਂ
ਜੁੱਤੀਆਂ ਨੂੰ ਸਾਫ ਕਰਨ ਲਈ ਕੋਸੇ ਪਾਣੀ ''ਚ ਕੋਈ ਵੀ ਸਾਬਣ ਜਾਂ ਭਾਂਡੇ ਧੋਣ ਵਾਲਾ ਸਾਬਣ ਮਿਲਾ ਲਓ ਅਤੇ ਚੰਗੀ ਤਰ੍ਹਾਂ ਜੁੱਤੀਆਂ ਦੀ ਗੰਦਗੀ ਨੂੰ ਬਰੱਸ਼ ਦੀ ਮਦਦ ਸਾਫ ਕਰ ਦਿਓ। ਇਸ ਤੋਂ ਬਾਅਦ ਗਰਮ ਪਾਣੀ ਨਾਲ ਧੋ ਕੇ ਬਾਹਰ ਸੁੱਕਣ ਲਈ ਰੱਖ ਦਿਓ। 
3. ਏਥਲੀਟਿਕ ਜੁੱਤੀਆਂ 
ਇਸ ਤਰ੍ਹਾਂ ਦੀਆਂ ਜੁੱਤੀਆਂ ਨੂੰ ਕਿਸੇ ਵੀ ਸਾਧਾਰਣ ਸਾਬਣ ਜਾਂ ਸ਼ੈਪੂ ਨਾਲ ਸਾਫ ਕਰ ਸਕਦੇ ਹਾਂ। 
4. ਫੈਬਰਿਕ ਜੁੱਤੀਆਂ ( ਕੱਪੜੇ ਤੋਂ ਬਣੀਆਂ ਜੁੱਤੀਆਂ )
ਤੁਸੀਂ ਇਸ ''ਚ ਲੱਗੀ ਹੋਈ ਮਿੱਟੀ ਨੂੰ ਪਹਿਲਾਂ ਝਾੜ ਲਓ ਅਤੇ ਫਿਰ ਇਸ ਨੂੰ ਮਸ਼ੀਨ ''ਚ ਪਾ ਕੇ ਧੋ ਲਓ। ਇਸ ਤੋਂ ਇਲਾਵਾਂ ਤੁਸੀਂ ਜੁੱਤੀਆਂ ਦੀ ਲੈਸ ਉਤਾਰ ਕੇ ਕਿਸੇ ਸਾਧਾਰਣ ਸਾਬਣ ਨਾਲ ਧੋ ਲਓ ਅਤੇ ਫਿਰ ਗਰਮ ਪਾਣੀ ''ਚੋ ਕੱਢ ਕੇ ਸਾਫ ਕਰ ਲਓ। 


Related News