ਇਹ ਹਨ ਅੰਡਰਆਰਮਸ ''ਚ ਕਾਲੇਪਨ ਦੇ ਕਾਰਨ ਅਤੇ ਘਰੇਲੂ ਉਪਾਅ

03/13/2018 12:21:26 PM

ਨਵੀਂ ਦਿੱਲੀ— ਗਰਮੀਆਂ ਸ਼ੁਰੂ ਹੁੰਦੇ ਹੀ ਲੜਕੀਆਂ ਸਲੀਵਲੈੱਸ ਕੱਪੜੇ ਪਹਿਣਨਾ ਸ਼ੁਰੂ ਕਰ ਦਿੰਦੀਆਂ ਹਨ। ਬਹੁਤ ਸਾਰੀਆਂ ਲੜਕੀਆਂ ਦੇ ਅੰਡਰਆਰਮਸ ਕੁਦਰਤੀ ਫੇਅਰ ਹੁੰਦੇ ਹਨ ਪਰ ਕੁਝ ਲੜਕੀਆਂ ਅੰਡਰਆਰਮਸ ਦੇ ਕਾਲੇਪਨ ਕਰਕੇ ਸਲੀਵਲੈੱਸ ਕੱਪੜੇ ਪਹਿਣਨ 'ਚ ਸ਼ਰਮਿੰਦਗੀ ਮਹਿਸੂਸ ਕਰਦੀਆਂ ਹਨ। ਜੇ ਤੁਸੀਂ ਵੀ ਆਪਣੇ ਕਾਲੇ ਪੈ ਚੁੱਕੇ ਅੰਡਰਆਰਮਸ ਦੀ ਵਜ੍ਹਾ ਨਾਲ ਅਜਿਹੇ ਕੱਪੜੇ ਨਹੀਂ ਪਹਿਣ ਪਾਉਂਦੀ ਤਾਂ ਇਨ੍ਹਾਂ ਦੇ ਕਾਲੇਪਨ ਦੀ ਵਜ੍ਹਾ ਜਾਣਕੇ ਇਸ ਦੀ ਟ੍ਰੀਟਮੈਂਟ ਕਰੋ। ਅਕਸਰ ਅਸੀਂ ਲੋਕ ਅਜਿਹੀਆਂ ਗਲਤੀਆਂ ਕਰ ਬੈਠਦੇ ਹਾਂ ਜੋ ਅੰਡਰਆਰਮਸ ਨੂੰ ਕਾਲਾ ਬਣਾ ਦਿੰਦੀਆਂ ਹਨ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਹੀ ਕਾਰਨਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਵਜ੍ਹਾ ਨਾਲ ਅੰਡਰਆਰਮਸ 'ਚ ਕਾਲਾਪਨ ਆ ਜਾਂਦਾ ਹੈ। 
1. ਤੰਗ ਕੱਪੜੇ ਪਹਿਨਣਾ
ਕਦੇਂ-ਕਦੇਂ ਤੰਗ ਕੱਪੜੇ ਪਹਿਨਣ ਨਾਲ ਅੰਡਰਆਰਮਸ 'ਚ ਇਨਫੈਕਸ਼ਨ ਹੋ ਜਾਂਦੀ ਹੈ। ਜਿਸ ਨਾਲ ਉੱਥੋਂ ਦੀ ਸਕਿਨ ਕਾਲੀ ਪੈ ਜਾਂਦੀ ਹੈ। ਇਸ ਤੋਂ ਇਲਾਵਾ ਹਾਰਮੋਨ ਕਾਰਕਾਂ ਅਤੇ ਗਰਭਨਿਰੋਧਕ ਗੋਲੀਆਂ ਦੀ ਵਰਤੋਂ ਨਾਲ ਵੀ ਇਹ ਸਮੱਸਿਆ ਹੋ ਸਕਦੀ ਹੈ।
2. ਵਾਲਾਂ ਦੀ ਸਫਾਈ ਨਾ ਹੋਣਾ
ਅੰਡਰਆਰਮਸ ਦੇ ਥੱਲੇ ਵਾਲਾਂ ਦਾ ਉਗਣਾ ਵੀ ਆਮ ਹੈ ਪਰ ਇਨ੍ਹਾਂ ਦੀ ਸਮੇਂ-ਸਮੇਂ 'ਤੇ ਸਫਾਈ ਕਰਨੀ ਵੀ ਜ਼ਰੂਰੀ ਹੁੰਦੀ ਹੈ। ਅੰਡਰਆਰਮਸ ਦੇ ਏਰੀਏ ਨੂੰ ਸਾਫ ਨਾ ਕਰਨ ਨਾਲ ਬਦਬੂ ਦੇ ਨਾਲ-ਨਾਲ ਉੱਥੋਂ ਦੀ ਸਕਿਨ ਵੀ ਕਾਲੀ ਪੈ ਜਾਂਦੀ ਹੈ।
3. ਕੈਮਿਕਲ ਪ੍ਰਾਡਕਟਸ ਨਾ ਲਗਾਓ।
ਬਾਜ਼ਾਰ 'ਚ ਕਈ ਅਜਿਹੇ ਕੈਮੀਕਲਸ ਵਾਲੇ ਪ੍ਰਾਡਕਟਸ ਮਿਲਦੇ ਹਨ ਜੋ ਅੰਡਰਆਰਮਸ ਹੇਅਰ ਨੂੰ ਸਾਫ ਕਰਨ ਦਾ ਦਾਵਾ ਕਰਦੇ ਹਨ ਪਰ ਇਹ ਉੱਥੋਂ ਦੀ ਸਕਿਨ ਨੂੰ ਕਾਲਾ ਵੀ ਕਰ ਦਿੰਦੇ ਹਨ। ਇਨ੍ਹਾਂ ਦੀ ਜ਼ਿਆਦਾ ਵਰਤੋਂ ਸਮੱਸਿਆ ਵੀ ਖੜੀ ਕਰ ਦਿੰਦਾ ਹੈ।
ਘਰੇਲੂ ਤਰੀਕਿਆਂ ਨਾਲ ਦੂਰ ਕਰੋ ਅੰਡਰਆਰਮਸ ਦਾ ਕਾਲਾਪਨ
1.
ਆਲੂ, ਨਿੰਬੂ ਅਤੇ ਖੀਰਾ ਲੈ ਕੇ ਇਸ ਦਾ ਰਸ ਕੱਢ ਲਓ। ਫਿਰ ਇਸ ਰਸ ਨੂੰ ਅੰਡਰਆਰਮਸ 'ਤੇ ਲਗਾਓ ਅਤੇ 15 ਮਿੰਟ ਬਾਅਦ ਧੋ ਲਓ। 
2. ਬੇਕਿੰਗ ਸੋਡੇ 'ਚ ਪਾਣੀ ਮਿਲਾ ਕੇ ਅੰਡਰਆਰਮਸ ਦੀ ਮਸਾਜ ਕਰੋ। ਇਸ ਨਾਲ ਡਾਰਕ ਹੋਈ ਸਕਿਨ ਲਾਈਟ ਹੋ ਜਾਵੇਗੀ। ਤੁਸੀਂ ਚਾਹੋ ਤਾਂ ਇਸ 'ਚ ਗੁਲਾਬ ਜਲ ਵੀ ਮਿਲਾ ਸਕਦੇ ਹੋ।
3. ਦਹੀਂ 'ਚ ਦੁੱਧ ਮਿਕਸ ਕਰਕੇ ਅੰਡਰਆਰਮਸ 'ਤੇ ਲਗਾਓ ਇਸ ਨਾਲ ਕਾਫੀ ਫਾਇਦਾ ਮਿਲੇਗਾ। ਤੁਸੀਂ ਚਾਹੋ ਤਾਂ ਇਸ 'ਚ ਥੋੜ੍ਹਾ ਜਿਹਾ ਆਟਾ ਵੀ ਮਿਕਸ ਕਰ ਸਕਦੇ ਹੋ।
4. ਰੋਜ਼ਾਨਾ ਨਹਾਉਣ ਤੋਂ ਪਹਿਲਾਂ ਨਿੰਬੂ ਨੂੰ ਅੰਡਰਆਰਮਸ 'ਤੇ ਰਗੜੋ। ਨਿੰਬੂ ਇਕ ਕੁਦਰਤੀ ਬਲੀਚ ਹੈ ਜੋ ਹੌਲੀ-ਹੌਲੀ ਅੰਡਰਆਰਮਸ ਦਾ ਰੰਗ ਸਾਫ ਕਰਦਾ ਹੈ।

 


Related News