ਇਹ ਹਨ ਦੁਨੀਆਂ ਦੀਆਂ ਸਭ ਤੋਂ ਖਤਰਨਾਕ ਥਾਵਾਂ
Saturday, Dec 17, 2016 - 12:31 PM (IST)

ਜਲੰਧਰ- ਛੁੱਟੀਆਂ ਹੋਣ ''ਤੋਂ ਪਹਿਲਾਂ ਹੀ ਲੋਕ ਘੁੰਮਣ-ਫਿਰਨ ਦੀ ਸਲਾਹ ਕਰਨੀ ਸ਼ੁਰੂ ਕਰ ਦਿੰਦੇ ਹਨ। ਦੁਨੀਆਂ ਭਰ ''ਚ ਕਈ ਇਸ ਤਰ੍ਹਾਂ ਦੀਆਂ ਜਗ੍ਹਾਂ ਹਨ ਜਿਥੇ ਲੋਕ ਛੁੱਟੀਆਂ ਮਨਾਉਣ ਜਾਂਦੇ ਹਨ ਪਰ ਕਈ ਜਗ੍ਹਾਂ ਇਸ ਤਰ੍ਹਾਂ ਦੀਆਂ ਵੀ ਹਨ ਜੋਂ ਸਭ ''ਤੋਂ ਜ਼ਿਆਦਾ ਖ਼ਤਰਨਾਕ ਮੰਨੀਆਂ ਜਾਦੀਆਂ ਹਨ। ਜੇਕਰ ਤੁਸੀਂ ਵੀ ਕਿਤੇ ਘੁੰਮਣ ਜਾਣ ਦੀ ਯੋਜਨਾਂ ਬਣਾ ਰਹੇ ਹੋ ਤਾਂ ਇਨ੍ਹਾਂ ਜਗ੍ਹਾਂ ਬਾਰੇ ਜ਼ਰੂਰ ਜਾਣ ਲਓ। ਆਓ ਜਾਣੀਏ ਇਸ ਤਰ੍ਹਾਂ ਦੀਆਂ ਜਗ੍ਹਾਂ ਬਾਰੇ ਜਿੱਥੇ ਜਾਣਾ ਖ਼ਤਰੇ ''ਤੋਂ ਖਾਲੀ ਨਹੀ
1. ਅਸਟ੍ਰੇਲਿਆਂ ਦੇ ਰੇਗੀਸਤਾਨ
ਇਸ ਜਗ੍ਹਾਂ ਤੇ ਹਰ ਕੋਈ ਨਹੀਂ ਜਾਂ ਸਕਦਾ। ਇਥੇ ਬਹੁਤ ਜ਼ਿਆਦਾ ਧੁੱਪ ਹੁੰਦੀ ਹੈ ਜਿਸਦੇ ਕਾਰਨ ਇਥੇ ਰਹਿਣਾ ਬਹੁਤ ਮੁਸ਼ਕਿਲ ਹੈ। ਇਥੋ ਦੇ ਖ਼ਤਰਨਾਕ ਅਤੇ ਜ਼ਹਰੀਲੇ ਜੀਵ ਤੁਹਾਡੇ ਤੇ ਕਦੀ ਵੀ ਹਮਲਾ ਕਰ ਸਕਦੇ ਹਨ।
2. ਸਿਯੁਡੇਡ ਜੁਆਰੇਜ਼, ਮੈਕਸੀਕੋ
ਇੱਥੇ ਔਰਤਾਂ ਨਾਲ ਬਹੁਤ ਹੀ ਬੁਰਾ ਵਿਵਹਾਰ ਕੀਤਾ ਜਾਂਦਾ ਹੈ। ਇਥੇ ਔਰਤਾਂ ਨੂੰ ਗੁਲਾਮ ਬਣਾ ਕੇ ਰੱਖਿਆ ਜਾਂਦਾ ਹੈ। ਇਥੇ ਬਲਤਕਾਰ ਦੇ ਮਾਮਲੇ ਜ਼ਿਆਦਾ ਸੁਣਨ ਨੂੰ ਮਿਲਦੇ ਹਨ।
3. ਸੁਮਾਤਰਾ, ਇੰਡੋਨੇਸ਼ੀਆ
ਇੱਥੇ ਰਹਿਣ ਦਾ ਮਤਲਬ ਹੈ ਆਪਣੀ ਜਾਨ ਨੂੰ ਮੁਸੀਬਤ ''ਚ ਪਾਉਣਾ। ਇਥੇ ਖ਼ਤਰਨਾਕ ਭੂਚਾਲ ਅਤੇ ਤੁਫ਼ਾਨ ਆਉਂਦੇ ਹਨ। 2014 ''ਚ ਇਥੇ ਸੁਨਾਮੀ ਆਈ ਸੀ ਜਿਸ ਦੇ ਕਾਰਨ ਕਈ ਲੋਕ ਮਾਰੇ ਗਏ ਸਨ।
4. ਇਸਤਾਂਬੁਲ
ਇਸਤਾਂਬੁਲ ''ਚ ਬਹੁਤ ਜਲਦੀ ਭੂਚਾਲ ਆਉਂਦੇ ਹਨ, ਜਿਸ ਦੇ ਕਾਰਨ ਇਥੇ ਰਹਿਣ ਵਾਲੇ ਲੋਕਾਂ ਨੂੰ ਜਾਨ ਦਾ ਖ਼ਤਰਾ ਬਣਿਆ ਰਹਿੰਦਾ ਹੈ।
5. ਕਾਰਕਸ, ਵੈਨੇਜ਼ੁਏਲਾ
ਇੱਥੇ ਬਹੁਤ ਜ਼ਿਆਦਾ ਅਪਰਾਧ ਹੁੰਦੇ ਹਨ। ਇਥੇ ਸਭ ''ਤੋਂ ਜ਼ਿਆਦਾ ਅਗਵਾ ਕਰਨ ਦੇ ਮਾਮਲੇ ਸਾਹਮਣੇ ਆਉਂਦੇ ਹਨ ਇਸ ਦੇ ਕਾਰਨ ਹੀ ਇਥੇ ਆਉਣ ''ਤੋਂ ਲੋਕ ਡਰਦੇ ਹਨ।
6. ਈਸਟ ਸੈਂਟ.ਲੂਯਿਸ, ਅਮਰੀਕਾ
ਇੱਥੇ ਸਭ ''ਤੋਂ ਜ਼ਿਆਦਾ ਹੱਤਿਆ ਦੇ ਮਾਮਲੇ ਸਾਹਮਣੇ ਆਉਦੇ ਹਨ। ਇਹ ਦੁਨੀਆਂ ਦੀ ਹਿੰਸਕ ਸਿਟੀ ਦੀ ਲਿਸਟ ਚੋਂ ਉਪਰ ਹੈ।