ਇਹ ਹਨ ਘੁੰਮਣ-ਫਿਰਨ ਲਈ ਸਭ ਤੋਂ ਸਸਤੇ ਦੇਸ਼
Tuesday, Apr 11, 2017 - 05:48 PM (IST)

ਨਵੀਂ ਦਿੱਲੀ— ਘੁੰਮਣ-ਫਿਰਨ ਦੇ ਸ਼ੁਕੀਨ ਲੋਕ ਘੁੰਮਣ ਦਾ ਕੋਈ ਨਾ ਕੋਈ ਬਹਾਨਾ ਲੱਭ ਹੀ ਲੈਂਦੇ ਹਨ। ਇਸ ਲਈ ਬਜ਼ਟ ਵੀ ਜ਼ਿਆਦਾ ਚਾਹੀਦਾ ਹੈ ਪਰ ਅੱਜ ਅਸੀਂ ਤੁਹਾਨੂੰ ਅਜਿਹੇ ਦੇਸ਼ਾਂ ਬਾਰੇ ਦਸਾਂਗੇ ਜਿੱਥੇ ਘੁੰਮਣ ਲਈ ਤੁਹਾਨੂੰ ਜ਼ਿਆਦਾ ਪੈਸੇ ਖਰਚ ਨਹੀਂ ਕਰਨੇ ਪੈਣਗੇ।
1. ਵਿਅਤਨਾਮ
ਸਸਤੇ ਖਾਣੇ ਅਤੇ ਵਧੀਆ ਸ਼ਾਪਿੰਗ ਲਈ ਤੁਸੀਂ ਇਸ ਦੇਸ਼ ਦੀ ਸੈਰ ਕਰ ਸਕਦੇ ਹੋ। ਇੱਥੇ ਤੁਸੀਂ ਵਿਅਤਨਾਮੀ ਲਬਾਬੇਦਾਰ ਡਿਸ਼ ਦਾ ਮਜ਼ਾ ਲੈ ਸਕਦੇ ਹੋ, ਜੋ ਸਿਰਫ 66 ਰੁਪਏ ਦੀ ਆਉਂਦੀ ਹੈ। ਇੱਥੇ ਤੁਸੀਂ 200 ਰੁਪਏ ''ਚ ਕਮਰਾ ਬੁੱਕ ਕਰਵਾ ਸਕਦੇ ਹੋ।
2. ਥਾਈਲੈਂਡ
ਇਸ ਜਗ੍ਹਾ ਦਾ ਨਾਂ ਲੈਂਦੇ ਹੀ ਬੀਚ ਅਤੇ ਪਾਰਟੀ ਦੀ ਤਸਵੀਰ ਮਨ ''ਚ ਆਉਂਦੀ ਹੈ। ਇਹ ਦੇਸ਼ ਖੂਬਸੂਰਤ ਹੋਣ ਦੇ ਨਾਲ-ਨਾਲ ਸਸਤਾ ਵੀ ਹੈ। ਇੱਥੇ ਤੁਹਾਨੂੰ 250 ਰੁਪਏ ਤੱਕ ਦਾ ਕਮਰਾ ਮਿਲ ਜਾਵੇਗਾ ਅਤੇ ਸਿਰਫ 200 ਰੁਪਏ ''ਚ ਖਾਣਾ ਵੀ ਮਿਲ ਜਾਵੇਗਾ।
3. ਨੇਪਾਲ
ਨੇਪਾਲ ਆਪਣੀ ਕੁਦਰਤੀ ਸੁੰਦਰਤਾ ਲਈ ਜਾਣਿਆ ਜਾਂਦਾ ਹੈ। ਇੱਥੇ ਤੁਸੀਂ ਸਿਰਫ 600 ਰੁਪਏ ''ਚ ਤਿੰਨ ਟਾਈਮ ਦਾ ਖਾਣਾ ਖਾ ਸਕਦੇ ਹੋ ਅਤੇ 270 ਰੁਪਏ ''ਚ ਹੋਟਲ ਦਾ ਕਮਰਾ ਬੁੱਕ ਕਰਵਾ ਸਕਦੇ ਹੋ।
4. ਪੇਰੂ
ਦੁਨੀਆ ਦੀ ਕੂਲ ਅਤੇ ਮੈਜੀਕਲ ਜਗ੍ਹਾ ਦਾ ਆਨੰਦ ਘੱਟ ਬਜ਼ਟ ''ਚ ਤੁਸੀਂ ਪੇਰੂ ''ਚ ਲੈ ਸਕਦੇ ਹੋ। ਇੱਥੇ ਸਿਰਫ 500 ਰੁਪਏ ''ਚ ਕਮਰਾ ਅਤੇ 350 ਰੁਪਏ ''ਚ ਖਾਣਾ ਮਿਲ ਜਾਂਦਾ ਹੈ।
5. ਨਿਕਾਰਾਗੁਆ
ਮੱਧ ਅਮਰੀਕਾ ਦਾ ਇਹ ਦੇਸ਼ ਬਹੁਤ ਮਸ਼ਹੂਰ ਹੈ। ਇੱਥੇ ਤੁਹਾਨੂੰ ਕਿਸੇ ਵੀ ਚੀਜ਼ ਲਈ ਜ਼ਿਆਦਾ ਪੈਸੇ ਖਰਚ ਨਹੀਂ ਕਰਨੇ ਪੈਣਗੇ।
6. ਲਾਓਸ
ਇਹ ਸਾਊਥ-ਈਸਟ ਏਸ਼ੀਅਨ ਦੇਸ਼ ਹੈ। ਇਹ ਆਪਣੇ ਸੁੰਦਰ ਪਹਾੜਾਂ ਕਾਰਨ ਜਾਣਿਆ ਜਾਂਦਾ ਹੈ।
7. ਇੰਡੋਨੇਸ਼ੀਆ
ਜੇ ਤੁਸੀਂ ਕੁਦਰਤੀ ਖੂਬਸੂਰਤੀ ''ਚ ਆਪਣੀਆਂ ਛੁੱਟੀਆਂ ਬਤੀਤ ਕਰਨਾ ਚਾਹੁੰਦੇ ਹੋ ਤਾਂ ਇਹ ਥਾਂ ਤੁਹਾਡੇ ਲਈ ਬੈਸਟ ਹੈ। ਇੱਥੇ ਤੁਸੀਂ ਸਿਰਫ 67 ਰੁਪਏ ''ਚ ਖਾਣਾ ਖਾ ਸਕਦੇ ਹੋ।
8. ਕੰਬੋਡੀਆ
ਇੱਥੇ ਬਣੇ ਹੋਏ ਪ੍ਰਾਚੀਨ ਖੰਡਰ ਇਸ ਜਗ੍ਹਾ ਦੀ ਸ਼ੋਭਾ ਨੂੰ ਵਧਾਉਂਦੇ ਹਨ। ਇੱਥੇ ਤੁਸੀਂ ਵਧੀਆ ਭੋਜਨ ਦਾ ਮਜ਼ਾ ਲੈ ਸਕਦੇ ਹੋ।
9. ਚੀਨ
ਚੀਨ ਵੀ ਘੁੰਮਣ ਲਈ ਸਸਤੀ ਜਗ੍ਹਾ ਹੈ। ਇੱਥੇ ਤੁਹਾਨੂੰ ਇਕ ਥਾਂ ਤੋਂ ਦੂਜੀ ਥਾਂ ''ਤੇ ਜਾਣ ਲਈ ਸਿਰਫ 66 ਰੁਪਏ ਹੀ ਖਰਚ ਕਰਨੇ ਪੈਣਗੇ।
10. ਬੁਲਗਾਰੀਆ
ਬੁਲਗਾਰੀਆ ਈਸਟ ਯੂਰਪ ''ਚ ਹੈ। ਉਂਝ ਤਾਂ ਯੂਰਪ, ਸਾਊਥ-ਈਸਟ ਏਸ਼ੀਆ ਅਤੇ ਅਮਰੀਕਾ ਤੋਂ ਜ਼ਿਆਦਾ ਮਹਿੰਗਾ ਹੈ ਪਰ ਬੁਲਗਾਰੀਆ ''ਚ ਖਾਣਾ ਸਸਤਾ ਹੈ। ਇੱਥੇ ਇਕ ਲੀਟਰ ਬੀਅਰ 130 ਰੁਪਏ ''ਚ ਮਿਲਦੀ ਹੈ।