ਭਾਰਤੀ ਲੋਕਾਂ ਵਿਚਾਲੇ Popular ਰਹੀਆਂ ਇਹ 5 Destinations, ਸਾਲ ਭਰ ਦਿਸੀ ਸੈਲਾਨੀਆਂ ਦੀ ਭੀੜ

12/28/2022 7:37:40 PM

ਨਵੀਂ ਦਿੱਲੀ- ਘੁੰਮਣ-ਫਿਰਨ ਦੇ ਸ਼ੌਕੀਨ ਅਜਿਹੀਆਂ ਥਾਵਾਂ ਦੀ ਭਾਲ 'ਚ ਹੁੰਦੇ ਹਨ ਜਿੱਥੇ ਜਾ ਕੇ ਉਹ ਆਪਣਾ ਵੀਕਐਂਡ ਮਨਾਉਣ ਤੇ ਕੁਝ ਸਮਾਂ ਆਰਾਮ ਨਾਲ ਬਿਤਾਇਆ ਜਾ ਸਕਣ। ਇਸ ਤੋਂ ਇਲਾਵਾ ਕੁਝ ਥਾਵਾਂ ਸੈਲਾਨੀਆਂ ਵਿਚ ਕਾਫੀ ਮਸ਼ਹੂਰ ਹਨ। ਅਜਿਹੇ ਸਥਾਨਾਂ ਦੀ ਵਿਭਿੰਨਤਾ, ਸਹੂਲਤਾਂ ਅਤੇ ਪ੍ਰਾਹੁਣਚਾਰੀ ਵੀ ਸੈਲਾਨੀਆਂ ਵਲੋਂ ਪਸੰਦ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਭਾਰਤ ਵਿੱਚ ਕੁਝ ਅਜਿਹੀਆਂ ਥਾਵਾਂ ਵੀ ਸਨ, ਜਿੱਥੇ ਸਾਲ ਭਰ ਸੈਲਾਨੀਆਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਤਾਂ ਆਓ ਤੁਹਾਨੂੰ ਦੱਸਦੇ ਹਾਂ ਸਾਲ 2022 ਵਿੱਚ ਭਾਰਤ ਦੀਆਂ ਅਜਿਹੀਆਂ ਥਾਵਾਂ ਜੋ ਲੋਕਾਂ ਦੀਆਂ ਮਨਪਸੰਦ ਥਾਵਾਂ ਵਿੱਚੋਂ ਇੱਕ ਰਹੀਆਂ ਹਨ…

ਰਾਜਸਥਾਨ

PunjabKesari

ਇਸ ਸਾਲ ਰਾਜਸਥਾਨ 'ਚ ਲੋਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਆਪਣੇ ਖੂਬਸੂਰਤ ਮਹਿਲਾਂ ਲਈ ਜਾਣਿਆ ਜਾਂਦਾ ਰਾਜਸਥਾਨ ਸੈਲਾਨੀਆਂ ਦੀ ਪਸੰਦੀਦਾ ਸੂਚੀ ਵਿੱਚ ਪਹਿਲੇ ਨੰਬਰ 'ਤੇ ਸੀ। ਰਾਜਸਥਾਨ ਵਿਚ ਏਕਲਿੰਗ ਮੰਦਰ, ਰਣਕਪੁਰ ਮੰਦਰ, ਕੇਸਰੀਆ ਜੀ ਮੰਦਰ, ਝੀਲ ਪਿਚੋਲਾ, ਫਤਿਹ ਸਾਗਰ, ਉਦੈ ਸਾਗਰ, ਸਵਰੂਪ ਸਾਗਰ, ਦੂਧ ਤਲਾਈ ਦੇ ਨਾਲ-ਨਾਲ ਜੰਗਲੀ ਜੀਵ, ਲੋਕ ਨ੍ਰਿਤ, ਤਿਉਹਾਰਾਂ ਨਾਲ ਸਬੰਧਤ ਸੰਗੀਤ ਅਤੇ ਬੋਨ ਫਾਇਰ ਕੈਂਪਿੰਗ ਦਾ ਆਨੰਦ ਮਾਣਨ ਲਈ ਤੁਸੀਂ ਰਾਜਸਥਾਨ ਦੀ ਸੈਰ ਕਰ ਸਕਦੇ ਹੋ। 

ਇਹ ਵੀ ਪੜ੍ਹੋ : ਵੀਕੈਂਡ 'ਚ ਮਾਣਨਾ ਹੈ snowfall ਦਾ ਆਨੰਦ, ਤਾਂ ਹਿਮਾਚਲ ਦੀਆਂ ਇਨ੍ਹਾਂ ਖ਼ੂਬਸੂਰਤ ਥਾਵਾਂ 'ਤੇ ਜਾਓ

ਸਪਿਤੀ ਵੈਲੀ

ਲੱਦਾਖ ਨੇੜੇ ਸਪਿਤੀ ਵੈਲੀ 'ਚ ਇਸ ਸਾਲ ਲੋਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਇਹ ਲੋਕਾਂ ਦੇ ਪਸੰਦੀਦਾ ਸੈਰ-ਸਪਾਟਾ ਸਥਾਨਾਂ ਵਿੱਚੋਂ ਇੱਕ ਸੀ। ਇਸ ਸਥਾਨ ਦੀ ਸੁੰਦਰਤਾ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਲੋਕ ਇੱਥੇ ਪੁੱਜੇ ਹੋਏ ਸਨ। ਬੋਧੀ ਮੱਠ, ਤਾਬੋ ਦੇ ਗੁੰਪਾ ਆਦਿ ਥਾਵਾਂ 'ਤੇ ਵੀ ਸੈਲਾਨੀਆਂ ਦੀ ਵੱਡੀ ਭੀੜ ਦੇਖਣ ਨੂੰ ਮਿਲੀ। ਸਪਿਤੀ ਵੈਲੀ ਇੱਥੋਂ ਦੀ ਪਿਨ ਵੈਲੀ ਨੈਸ਼ਨਲ ਪਾਰਕ ਵਾਈਲਡ ਲਾਈਫ ਪ੍ਰੇਮੀਆਂ ਲਈ ਵੀ ਬਹੁਤ ਮਸ਼ਹੂਰ ਸੀ।

ਅਰਾਕੂ ਵੈਲੀ

PunjabKesari

ਅਰਾਕੂ ਵੈਲੀ ਵਿਸ਼ਾਖਾਪਟਨਮ ਵਿੱਚ ਸਥਿਤ ਹੈ। ਇੱਥੇ ਵੀ ਸਾਲ ਭਰ ਸੈਲਾਨੀਆਂ ਦੀ ਭਾਰੀ ਭੀੜ ਰਹੀ। ਗੁਫਾਵਾਂ, ਜੰਗਲ, ਪਹਾੜ, ਘਾਟੀ ਸੈਲਾਨੀਆਂ ਨੇ ਬਹੁਤ ਦੇਖੀਆਂ ਹਨ। ਇਸ ਤੋਂ ਇਲਾਵਾ ਕੌਫੀ ਮਿਊਜ਼ੀਅਮ, ਕੌਫੀ ਪਲਾਂਟੇਸ਼ਨ, ਕਟਿਕੀ, ਛਪਰਾਈ, ਰਣਜਿਲਡਾ, ਸਾਂਗਡਾ, ਕੋਥਾਪੱਲੀ, ਅਨੰਤਗਿਰੀ, ਧਾਰਗੱਡਾ, ਬੋਰਾ ਗੁਫਾਵਾਂ, ਘਾਟੀ ਦੇ ਸ਼ਥਾਨ ਬਹੁਤ ਦੇਖੇ ਗਏ।  ਇਸ ਤੋਂ ਇਲਾਵਾ ਇੱਥੋਂ ਦਾ ਸੱਭਿਆਚਾਰ ਅਤੇ ਕਲਾ ਵੀ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣ ਜਾਂਦੀ ਹੈ।

ਊਟੀ ਹਿੱਲ ਸਟੇਸ਼ਨ

PunjabKesari

ਤਾਮਿਲਨਾਡੂ ਵਿੱਚ ਸਥਿਤ ਊਟੀ ਵੀ ਇੱਕ ਬਹੁਤ ਹੀ ਖੂਬਸੂਰਤ ਹਿੱਲ ਸਟੇਸ਼ਨ ਹੈ। ਇੱਥੇ ਸਾਰਾ ਸਾਲ ਲੋਕਾਂ ਦੀ ਭਾਰੀ ਭੀੜ ਰਹਿੰਦੀ ਸੀ। ਸੀਨਿਕ ਬਿਊਟੀ, ਜੰਗਲ, ਮਾਊਂਟੇਨ ਰੇਂਜ, ਬੋਟੈਨੀਕਲ ਗਾਰਡਨ, ਕਲਹੱਟੀ ਫਾਲ ਆਦਿ ਥਾਵਾਂ 'ਤੇ ਵੱਡੀ ਗਿਣਤੀ 'ਚ ਸੈਲਾਨੀਆਂ ਦੀ ਭੀੜ ਦੇਖਣ ਨੂੰ ਮਿਲੀ। ਇਸ ਤੋਂ ਇਲਾਵਾ ਪਾਈਨਵੁੱਡ, ਟੀ ਗਾਰਡਨ, ਔਰੇਂਜ ਗ੍ਰੇਵ ਆਦਿ ਥਾਵਾਂ 'ਤੇ ਵੀ ਸੈਲਾਨੀਆਂ ਦੀ ਭੀੜ ਕਾਫੀ ਜ਼ਿਆਦਾ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News