ਛਾਤੀ ਦੀ ਜਲਣ ਨੂੰ ਖਤਮ ਕਰਨ ਲਈ ਫਾਇਦੇਮੰਦ ਹਨ ਇਹ ਨੁਸਖੇ
Saturday, Feb 04, 2017 - 10:24 AM (IST)

ਮੁੰਬਈ—ਅੱਜ ਕਲ ਗਲਤ ਖਾਣ-ਪੀਣ ਅਤੇ ਮਸਾਲੇਦਾਰ ਭੋਜਨ ਦੇ ਕਾਰਨ ਗੈਸ, ਬਦਹਜਮੀ , ਐਸੀਡਿਟੀ ਅਤੇ ਛਾਤੀ ''ਚ ਜਲਣ ਹਰ 10 ''ਚੋਂ 6 ਵਿਅਕਤੀਆਂ ''ਚ ਨਜ਼ਰ ਆਉਂਦੀ ਹੈ। ਇਹ ਜਲਣ ਕਦੇ ਗਲੇ ''ਚ ਹੁੰਦੀ ਹੈ ਅਤੇ ਕਦੇ ਛਾਤੀ ''ਚ। ਕਈ ਵਾਰ ਇਸ ਨਾਲ ਪੀੜਤ ਵਿਅਕਤੀ ਬੈਚੇਨੀ ਦਾ ਸ਼ਿਕਾਰ ਹੋ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਉਪਾਅ ਦੱਸਣ ਜਾ ਰਹੇ ਹਾਂ ਜਿਨ੍ਹਾਂ ਨਾਲ ਇਸ ਪਰੇਸ਼ਾਨੀ ਤੋਂ ਛੁਟਕਾਰਾ ਪਾ ਸਕਦੇ ਹੋ।
1. ਇੱਕ ਗਿਲਾਸ ਪਾਣੀ ''ਚ ਦੋ ਚਮਚ ਸ਼ਹਿਦ ਅਤੇ ਦੋ ਚਮਚ ਸੇਬ ਦਾ ਸਿਰਕਾ ਪਾ ਕੇ ਖਾਣਾ ਖਾਣ ਤੋਂ ਪਹਿਲਾਂ ਰੋਜ਼ਾਨਾ ਪੀਓ। ਇਹ ਇੱਕ ਅਸਰਦਾਰ ਉਪਾਅ ਹੈ।
2. ਖਾਣਾ ਖਾਣ ਤੋਂ ਪਹਿਲਾਂ ਐਲੋਵੀਰਾ ਜੂਸ ਪੀਣ ਨਾਲ ਰਾਹਤ ਮਿਲਦੀ ਹੈ।
3. ਭੋਜਨ ਖਾਣ ਦੇ ਬਾਅਦ ਸੌਂਫ ਜ਼ਰੂਰ ਖਾਓ, ਇਸ ਨਾਲ ਖਾਣਾ ਅਸਾਨੀ ਨਾਲ ਪਚ ਜਾਂਦਾ ਹੈ।
4. ਤਾਜਾ ਪੁਦੀਨੇ ਦੇ ਪੱੱਤਿਆਂ ਦਾ ਰਸ ਪੀਣ ਨਾਲ ਵੀ ਲਾਭ ਮਿਲਦਾ ਹੈ।
5. ਅਦਰਕ ਦੀ ਚਾਹ ਪੀਣ ਨਾਲ ਵੀ ਲਾਭ ਮਿਲਦਾ ਹੈ।
6. ਰੋਜ਼ ਸਵੇਰੇ ਤੁਲਸੀ ਦੇ ਤਾਜਾ ਪੱਤੇ ਚਬਾਓ।
7. ਛਾਤੀ ''ਚ ਜਲਣ ਹੋਣ ''ਤੇ ਠੰਡਾ ਦੁੱਧ ਪੀਣ ਨਾਲ ਇਸ ਪਰੇਸ਼ਾਨੀ ਤੋਂ ਛੁਟਕਾਰਾ ਮਿਲਦੀ ਹੈ।
8 ਨਾਰੀਅਲ ਪਾਣੀ ਪੀਣ ਨਾਲ ਵੀ ਛਾਤੀ ਦੀ ਜਲਣ ਖਤਮ ਹੁੰਦੀ ਹੈ।