ਸਵੇਰ ਦੇ ਸਮੇਂ ਸੰਬੰਧ ਬਣਾਉਣ ਨਾਲ ਹੁੰਦੇ ਹਨ ਕਈ ਫਾਇਦੇ
Sunday, Apr 09, 2017 - 06:08 PM (IST)

ਜਲੰਧਰ— ਸ਼ਾਦੀ-ਸ਼ੁਦਾ ਜ਼ਿੰਦਗੀ ਨੂੰ ਅੱਗੇ ਵਧਾਉਣ ਦੇ ਲਈ ਪਤੀ-ਪਤਨੀ ਦਾ ਆਪਸ ''ਚ ਪਿਆਰ ਹੋਣਾ ਬਹੁਤ ਜ਼ਰੂਰੀ ਹੈ। ਪਤੀ-ਪਤਨੀ ਦਾ ਰਿਸ਼ਤਾਂ ਆਪਸੀ ਸੰਬੰਧਾ ਨਾਲ ਹੋਰ ਵੀ ਗੂੜ੍ਹਾ ਹੋ ਜਾਂਦਾ ਹੈ। ਕੁੱਝ ਲੋਕ ਸਾਰਾ ਦਿਨ ਕੰਮ ਕਰਨ ਤੋਂ ਬਾਅਦ ਆਪਣੇ ਸਾਥੀ ਨਾਲ ਸਮਾਂ ਬਿਤਾਉਣਾ ਭੁੱਲ ਜਾਂਦੇ ਹਨ। ਪੂਰੀ ਰਾਤ ਆਰਾਮ ਕਰਨ ਤੋਂ ਬਾਅਦ ਸਵੇਰ ਦਾ ਸਮਾਂ ਸੰਬੰਧ ਬਣਾਉਣ ਲਈ ਬਹੁਤ ਚੰਗਾ ਹੈ। ਇਸ ਤਰ੍ਹਾਂ ਕਰਨ ਨਾਲ ਸਿਹਤ ਸੰਬੰਧੀ ਕਈ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ।
1. ਦਿਮਾਗ ਐਕਟਿਵ
ਸਵੇਰ ਦੇ ਸਮੇਂ ਆਪਣੇ ਸਾਥੀ ਨਾਲ ਸਮਾਂ ਬਿਤਾਉਣ ਨਾਲ ਦਿਮਾਗ ਸਾਰਾ ਦਿਨ ਐਕਟਿਵ ਰਹਿੰਦਾ ਹੈ। ਸਵੇਰੇ ਸੰਬੰਧ ਬਣਾਉਣ ਨਾਲ ਦਿਮਾਗ ਨੂੰ ਪਰੇਸ਼ਾਨੀਆਂ ਤੋਂ ਰਾਹਤ ਮਿਲਦੀ ਹੈ।
2. ਰੋਗਾਂ ਨਾਲ ਲੜਣ ਦੀ ਸ਼ਕਤੀ
ਸਵੇਰ ਦੇ ਸਮੇਂ ਸੰਬੰਧ ਬਣਾਉਣ ਨਾਲ ਸਰੀਰ ਦੀ ਰੋਗਾਂ ਨਾਲ ਲੜਣ ਦੀ ਸ਼ਕਤੀ ਵੱਧਦੀ ਹੈ।
3. ਮਾਈਗਰੇਨ ਤੋਂ ਰਾਹਤ
ਸਰੀਰਕ ਸੰਬੰਧ ਬਣਾਉਣ ਨਾਲ ਮਾਈਗਰੇਨ ਦੇ ਦਰਦ ਤੋਂ ਛੁਟਕਾਰਾ ਮਿਲਦਾ ਹੈ। ਇਲ ਨਾਲ ਸਾਰਾ ਦਿਨ ਮੂਡ ਵੀ ਠੀਕ ਰਹਿੰਦਾ ਹੈ।
4. ਖੂਨ ਦਾ ਗੇੜ
ਕਸਰਤ ਕਰਨ ਨਾਲ ਸਿਹਤ ਸੰਬੰਧੀ ਕਈ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ ਪਰ ਸਵੇਰ ਦੇ ਸਮੇਂ ਸੰਬੰਧ ਬਣਾਉਣ ਨਾਲ ਖੂਨ ਦਾ ਗੇੜਾ ਬਿਹਤਰ ਹੋ ਜਾਂਦਾ ਹੈ।