ਦੁਨੀਆ ਦੀ ਸਭ ਤੋਂ ਲੰਬੀ ਕਾਰ

02/07/2017 10:39:47 AM

ਮੁੰਬਈ— ਹਰ ਇਨਸਾਨ ਦੇ ਆਪਣੇ ਸ਼ੌਕ ਹੁੰਦੇ ਹਨ ਉਹ ਉਸ ਨੂੰ ਪੂਰਾ ਕਰਨ ਲਈ ਕਾਫੀ ਮਿਹਨਤ ਵੀ ਕਰਦਾ ਹੈ। ਉੱਥੇ ਹੀ, ਦੁਨੀਆ ''ਚ ਕੁਝ ਲੋਕ ਅਜਿਹੇ ਵੀ ਹਨ ਜੋ ਕਾਫੀ ਅਜੀਬ ਸ਼ੌਕ ਰੱਖਦੇ ਹਨ। ਅੱਜ ਅਸੀਂ ਤੁਹਾਨੂੰ ਇਕ ਇਸ ਤਰ੍ਹਾਂ ਦੇ ਹੀ ਵਿਅਕਤੀ ਦੇ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੇ ਆਪਣੇ ਸ਼ੌਕ ਦੇ ਚਲਦੇ ਦੁਨੀਆ ਦੀ ਸਭ ਤੋਂ ਲੰਬੀ ਲਿਮੋਜ਼ਿਨ ਕਾਰ ਬਣਾਈ। ਜੀ ਹਾਂ, ਕੈਲੀਫੋਰਨੀਆ ਦੇ ਕਸਟਮ ਕਾਰ ਗੁਰੂ ਜੇ ਆਹਬ੍ਰਗ ਨੇ ਸਭ ਤੋਂ ਲੰਬੀ 110 ਫੀਟ ਕਾਰ ਬਣਾਈ।
26 ਪਹੀਈਆਂ ਵਾਲੀ ਇਸ ਕਾਰ ਦਾ ਨਾਮ ''ਦੀ ਅਮਰੀਕੀ ਡਰੀਮ'' ਰੱਖਿਆ ਗਿਆ। ਇਸ ਕਾਰ ਦਾ ਨਾਮ ਗਿੰਨੀਜ਼ ਬੁੱਕ ਆਫ ਵਿਸ਼ਵ ਰਿਕਾਰਡ ''ਚ ਵੀ ਸ਼ਾਮਿਲ ਹੈ। ਇਸ ਕਾਰ ''ਤੇ ਹੈਲੀਕਾਪਟਰ ਵੀ ਸਵਾਰ ਹੋ ਜਾਂਦਾ ਹੈ। ''ਦੀ ਅਮਰੀਕੀ ਡਰੀਮ'' ਦੀ ਕੀਮਤ 27.1 ਕਰੋੜ ਰੁਪਏ ਹੈ। ਲੰਬਾਈ ਤੋਂ ਇਲਾਵਾ ਇਹ ਕਾਰ ਲਗਜਰੀ, ਸਟਾਈਲ ਅਤੇ ਸੁਰੱਖਿਆ ਦੇ ਮਾਮਲੇ ''ਚ ਸ਼ਾਨਦਾਰ ਹੈ। ਤੁਹਾਨੂੰ ਦੱਸ ਦਈਏ ਕਿ ਇਸ ਕਾਰ ਦੇ ਅੰਦਰ ਹੀ ਜਾਕੂਜੀ, ਡਾਈਵਿੰਗ ਬੋਰਡ, ਕਿੰਗ ਸਾਈਜ ਵਾਟਰ ਬੈੱਡ, ਲਿਵਿੰਗ ਰੂਮ ਅਤੇ ਦੋ ਡਰਾਈਵਰ ਰੂਮ ਵੀ ਮੌਜੂਦ ਹਨ।
ਇਸ ਕਾਰ ਦੀ ਖਾਸ ਗੱਲ ਇਹ ਹੈ ਕਿ ਇਸ ਨੂੰ ਸਿੱਧਾ ਜਾਂ ਫਿਰ ਮੋੜ ਕੇ ਵੀ ਚਲਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਨੂੰ ਅੱਗੇ ਜਾਂ ਫਿਰ ਪਿੱਛੇ ਤੋਂ ਵੀ ਡਰਾਈਵ ਕੀਤਾ ਜਾ ਸਕਦਾ ਹੈ। ਇਸ ਕਾਰ ਨੂੰ ਕਈ ਫਿਲਮਾਂ ''ਚ ਵੀ ਦੇਖਿਆ ਗਿਆ ਹੈ। ਇਸ ਕਾਰ ਨੂੰ ਦੋ ਭਾਗਾਂ ''ਚ ਵੀ ਵੰਡਿਆ ਜਾ ਸਕਦਾ ਹੈ ਅਤੇ ਇਨ੍ਹਾਂ ਦੋ ਟੁਕੜਿਆਂ ਨੂੰ ਟਰੱਕ ''ਤੇ ਲੱਦ ਕੇ ਇਕ ਜਗ੍ਹਾ ਤੋਂ ਦੂਸਰੀ ਜਗ੍ਹਾ ''ਤੇ ਲਜਾਇਆ ਜਾਂਦਾ ਹੈ। ਲੋਕ ਇਸ ਕਾਰ ਨੂੰ ਦੇਖਦੇ ਹੀ ਰਹਿ ਜਾਂਦੇ ਹਨ।


Related News