ਖੂਬਸੂਰਤੀ ਦੇ ਮਾਮਲੇ ''ਚ ਸਭ ਤੋਂ ਅੱਗੇ ਹਨ ਇਸ ਜਨਜਾਤੀ ਦੀਆਂ ਔਰਤਾਂ
Tuesday, Feb 21, 2017 - 04:30 PM (IST)

ਮੁੰਬਈ— ਦੁਨੀਆ ਭਰ ''ਚ ਕਈ ਅਜਿਹੇ ਦੇਸ਼ ਹਨ ਜਿੱਥੋਂ ਦੀਆਂ ਔਰਤਾਂ ਨੂੰ ਸਭ ਤੋਂ ਖੂਬਸੂਰਤ ਮੰਨਿਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਜਗ੍ਹਾ ਬਾਰੇ ਦੱਸਣ ਜਾ ਰਹੇ ਹਾਂ ਜਿੱਥੋਂ ਦੀਆਂ ਔਰਤਾਂ ਆਪਣੀ ਖੂਬਸੂਰਤੀ ਨਾਲ ਵੱਡੀਆਂ-ਵੱਡੀਆਂ ਅਦਾਕਾਰਾਂ ਨੂੰ ਮਾਤ ਦਿੰਦੀਆਂ ਹਨ। ਹੁੰਜਾ ਜਾਤੀ ਦੀਆਂ ਔਰਤਾਂ ਆਪਣੀ ਖੂਬਸੂਰਤੀ ਦੇ ਲਈ ਦੁਨੀਆ ਭਰ ''ਚ ਮਸ਼ਹੂਰ ਹਨ।
ਇਸ ਜਨਜਾਤੀ ਦੇ ਲੋਕਾਂ ਦੀ ਸੰਖਿਆ ਲਗਭਗ 87 ਹਜ਼ਾਰ ਹੈ। ਇਸ ਜਾਤੀ ਦੀਆਂ ਔਰਤਾਂ ਦਿਖਣ ''ਚ ਆਪਣੀ ਉਮਰ ਤੋਂ ਘੱਟ ਲੱਗਦੀਆਂ ਹਨ। ਇਥੇ ਦੀਆਂ ਔਰਤਾਂ 65 ਸਾਲ ਦੀ ਉਮਰ ''ਚ ਵੀ ਬੱਚੇ ਨੂੰ ਜਨਮ ਦਿੰਦੀਆਂ ਹਨ। ਇਸ ਉਮਰ ''ਚ ਵੀ ਇਨ੍ਹਾਂ ਨੂੰ ਮਾਂ ਬਣਨ ''ਚ ਕੋਈ ਪਰੇਸ਼ਾਨੀ ਨਹੀਂ ਹੁੰਦੀ। ਇੱਥੋਂ ਦੀਆਂ ਔਰਤਾਂ ਦੇ ਲਈ 50 ਸਾਲ ਦੀ ਉਮਰ ''ਚ ਮਾਂ ਬਣਨਾਂ ਆਮ ਗੱਲ ਹੈ। ਇਸ ਜਨਜਾਤੀ ਦੇ ਲੋਕ 120 ਸਾਲ ਤੱਕ ਜਿਉਂਦੇ ਹਨ। ਇਹ ਲੋਕ ਘੱਟ ਹੀ ਬੀਮਾਰ ਹੁੰਦੇ ਹਨ। ਇਸ ਜਨਜਾਤੀ ਦਾ ਇੱਕ ਵੀ ਮੈਂਬਰ ਕੈਂਸਰ ਦੇ ਬਾਰੇ ''ਚ ਨਹੀਂ ਜਾਣਦਾ। ਇੱਥੋਂ ਦੇ ਲੋਕ ਘੱਟ ਤਾਪਮਾਨ ਹੋਣ ਤੇ ਵੀ ਬਰਫ ਦੇ ਠੰਡੇ ਪਾਣੀ ਨਾਲ ਨਹਾਉਂਦੇ ਹਨ। ਹੁੰਜਾ ਜਾਤੀ ਦੀ ਖਾਸ ਗੱਲ ਇਹ ਹੈ ਕਿ ਇਹ ਲੋਕ ਉਹੀ ਖਾਣਾ ਖਾਂਦੇ ਹਨ ਜੋ ਇਹ ਖੁਦ ਉਗਾਉਂਦੇ ਹਨ। ਆਪਣੇ ਇਸੇ ਖਾਣੇ ਦੀ ਵਜ੍ਹਾਂ ਨਾਲ ਇਹ ਲੰਬਾ ਜੀਵਨ ਜਿਉਂਦੇ ਹਨ। ਇਸ ਜਨਜਾਤੀ ਦੇ ਲੋਕ ਆਪਣੀ ਡਾਈਟ ''ਚ ਭਰਪੂਰ ਮਾਤਰਾ ''ਚ ਅਖਰੋਟ ਨੂੰ ਸ਼ਾਮਿਲ ਕਰਦੇ ਹੋ। ਇੱਥੇ ਦੀਆਂ ਔਰਤਾਂÎ ਦੀ ਖੂਬਸੂਰਤੀ ਦਾ ਰਾਜ ਇਨ੍ਹਾਂ ਦੀ ਜੀਵਨਸ਼ੈਲੀ ਹੈ। ਇਸ ਜਾਤੀ ਦੇ ਲੋਕ ਇਸਲਾਮ ਧਰਮ ਨੂੰ ਮੰਨਦੇ ਹਨ।