ਪਿਆਰ ਹੁੰਦੇ ਹੀ ਇੰਝ ਬਦਲ ਜਾਂਦੀ ਹੈ ਲੜਕੀਆਂ ਦੀ ਜ਼ਿੰਦਗੀ

12/04/2017 2:14:42 PM

ਨਵੀਂ ਦਿੱਲੀ— ਤੁਸੀਂ ਵੀ ਕਦੇ ਨਾ ਕਦੇ ਕਿਸੇ ਨਾਲ ਪਿਆਰ ਕੀਤਾ ਹੋਵੇਗਾ। ਜਦੋਂ ਵੀ ਕੋਈ ਪਿਆਰ 'ਚ ਪੈਂਦਾ ਹੈ ਤਾਂ ਉਸ ਦੀਆਂ ਆਦਤਾਂ 'ਚ ਕਈ ਤਰ੍ਹਾਂ ਦੇ ਬਦਲਾਅ ਆਉਂਦੇ ਹਨ। ਲੜਕਾ ਹੋਵੇ ਜਾਂ ਲੜਕੀ ਇਹ ਬਦਲਾਅ ਦੋਵਾਂ 'ਚ ਦੇਖਣ ਨੂੰ ਮਿਲਦੇ ਹਨ ਪਰ ਅੱਜ ਅਸੀਂ ਲੜਕੀਆਂ ਦੇ ਬਾਰੇ 'ਚ ਕੁਝ ਦੱਸਣ ਜਾ ਰਹੇ ਹਾਂ। ਪਿਆਰ 'ਚ ਪੈਣ ਦੇ ਬਾਅਦ ਲੜਕੀਆਂ 'ਚ ਬਹੁਤ ਸਾਰੇ ਬਦਲਾਅ ਦੇਖਣ ਨੂੰ ਮਿਲਦੇ ਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ ਆਦਤਾਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਉਨ੍ਹਾਂ ਕਾਰਨਾਂ ਬਾਰੇ...
1. ਨੀਂਦ ਘੱਟ ਆਉਣਾ
ਜਦੋਂ ਵੀ ਕੋਈ ਲੜਕੀ ਪਿਆਰ 'ਚ ਪੈਂਦੀ ਹੈ ਤਾਂ ਹਰ ਸਮੇਂ ਆਪਣੇ ਪ੍ਰੇਮੀ ਦੇ ਬਾਰੇ ਸੋਚਦੀ ਰਹਿੰਦੀ ਹੈ ਰਾਤ ਨੂੰ ਘੰਟਿਆਂ ਤਕ ਆਪਣੇ ਆਉਣ ਵਾਲੇ ਅਤੇ ਬੀਤੇ ਹੋਏ ਖੂਬਸੂਰਤ ਪਲਾਂ ਬਾਰੇ ਸੋਚਦੀ ਰਹਿੰਦੀ ਹੈ। ਇਸੇ ਵਜ੍ਹਾ ਨਾਲ ਉਨ੍ਹਾਂ ਨੂੰ ਨੀਂਦ ਘੱਟ ਆਉਂਦੀ ਹੈ। 

PunjabKesari
2. ਖੂਬਸੂਰਤੀ 'ਤੇ ਧਿਆਨ 
ਪਿਆਰ 'ਚ ਪੈਣ ਤੋਂ ਬਾਅਦ ਲੜਕੀਆਂ ਆਪਣੀ ਖੂਬਸੂਰਤੀ 'ਤੇ ਪਹਿਲਾਂ ਤੋਂ ਵੀ ਜ਼ਿਆਦਾ ਧਿਆਨ ਦੇਣਾ ਸ਼ੁਰੂ ਕਰ ਦਿੰਦੀਆਂ ਹਨ ਤਾਂ ਕਿ ਉਸ ਦਾ ਲਵਰ ਉਸ ਵੱਲ ਜ਼ਿਆਦਾ ਧਿਆਨ ਦੇਵੇ। 

PunjabKesari
3. ਮੋਬਾਈਲ 'ਚ ਬਿਜੀ ਰਹਿਣਾ
ਲੜਕੀ ਹਰ ਸਮੇਂ ਆਪਣੇ ਫੋਨ 'ਤੇ ਗੱਲਾਂ ਕਰਨ ਜਾਂ ਚੈਟ ਕਰਨ 'ਚ ਦਿਖਾਈ ਦਿੰਦੀ ਹੈ। ਜਿਵੇਂ ਮੰਨੋ ਫੋਨ ਹੀ ਉਸ ਦੀ ਦੁਨੀਆ ਬਣ ਜਾਂਦਾ ਹੈ। 
4. ਮੋਬਾਈਲ ਲਾਕ ਰੱਖਣਾ
ਪਿਆਰ 'ਚ ਪੈਣ ਤੇ ਲੜਕੀ ਆਪਣੇ ਫੋਨ ਨੂੰ ਲਾਕ ਲਗਾ ਕੇ ਰੱਖਣਾ ਸ਼ੁਰੂ ਕਰ ਦਿੰਦੀ ਹੈ। ਉਹ ਲਾਕ ਆਪਣੇ ਲਵਰ ਦੁਆਰਾ ਦਿੱਤੇ ਹੋਏ ਨਾਂ ਨੂੰ ਰੱਖਦੀ ਹੈ ਤਾਂ ਕਿ ਕੋਈ ਚਾਅ ਕੇ ਵੀ ਉਸ ਲਾਕ ਨੂੰ ਨਾ ਖੋਲ ਸਕੇ।

PunjabKesari
5. ਦੋਸਤਾਂ 'ਤੋਂ ਦੂਰੀ
ਜਦੋਂ ਲੜਕੀ ਪਿਆਰ 'ਚ ਹੁੰਦੀ ਹੈ ਤਾਂ ਉਸ ਦੀ ਦੁਨੀਆ ਸਿਰਫ ਉਸ ਦੇ ਲਵਰ ਤਕ ਸੀਮਿਤ ਹੋ ਜਾਂਦੀ ਹੈ। ਉਹ ਆਪਣੇ ਲਵਰ ਨਾਲ ਸਮਾਂ ਬਿਤਾਉਣ ਲੱਗਦੀ ਹੈ ਅਤੇ ਆਪਣੇ ਦੋਸਤਾਂ ਤੋਂ ਦੂਰ ਹੋਣਾ ਸ਼ੁਰੂ ਹੋ ਜਾਂਦੀ ਹੈ। 

PunjabKesari
6. ਆਪਣੇ ਆਪ 'ਚ ਮਸਤ ਰਹਿਣਾ
ਲੜਕੀਆਂ ਆਪਣੇ ਆਪ 'ਚ ਮਸਤ ਰਹਿਣਾ ਸ਼ੁਰੂ ਕਰ ਦਿੰਦੀਆਂ ਹਨ। ਆਪਣੇ ਘਰਵਾਲਿਆਂ ਦੀ ਬਜਾਏ ਆਪਣੇ ਫੋਨ 'ਤੇ ਬਿਜੀ ਹੋ ਜਾਂਦੀਆਂ ਹਨ। ਉਹ ਇਕੱਲੇ ਰਹਿ ਕੇ ਵੀ ਖੁਸ਼ ਰਹਿੰਦੀਆਂ ਹਨ।


Related News