ਇਸ ਮੰਦਰ ''ਚ ਹਿੰਦੂ-ਮੁਸਲਿਮ ਮਿਲ ਕੇ ਕਰਦੇ ਹਨ ਪੂਜਾ

Wednesday, Jan 25, 2017 - 10:08 AM (IST)

ਇਸ ਮੰਦਰ ''ਚ ਹਿੰਦੂ-ਮੁਸਲਿਮ ਮਿਲ ਕੇ ਕਰਦੇ ਹਨ ਪੂਜਾ

ਮੁੰਬਈ— ਮੰਦਰਾਂ ਦੇ ਲਈ ਹਿੰਦੂਆਂ ਦੀ ਬਹੁਤ ਸ਼ਰਧਾ ਹੁੰਦੀ ਹੈ। ਆਪਣੇ ਭਗਵਾਨ ਦੇ ਦਰਸ਼ਨ ਕਰਨ ਲਈ ਲੋਕ ਨਾ ਜਾਣੇ ਕਿੰਨੇ  ਔਖੇ ਰਾਸਤੇ ਪਾਰ ਕਰ ਜਾਂਦੇ ਹਨ। ਅੱਜ ਅਸੀਂ ਜਿਸ ਸ਼ਕਤੀ ਪੀਠ ਦੀ ਗੱਲ ਕਰ ਰਹੇ ਹਾਂ ਉਹ ਭਾਰਤ ''ਚ ਨਹੀਂ ਬਲਕਿ ਪਾਕਿਸਤਾਨ ''ਚ ਹੈ। ਕਰਾਚੀ ''ਚ ਵਸੇ ਇਸ ਮੰਦਰ ਦੀ ਮਾਨਤਾ ਬਹੁਤ ਹੈ। ਕਿਹਾ ਜਾਂਦਾ ਹੈ ਕਿ ਇਹ ਹਿੰਗਲਾਜ ਦੇਵੀ ਦੇ ਨਾਮ ਨਾਲ ਪ੍ਰਸਿੱਧ  ਇਹ ਸ਼ਕਤੀ ਪੀਠ 2000 ਸਾਲ ਪੁਰਾਣਾ ਹੈ
-ਇਸ ਸ਼ਕਤੀ ਪੀਠ ''ਚ ਸਤੀ ਮਾਤਾ ਦੇ ਰੁਪ ''ਚ ਮਾਂ ਦੇ ਦਰਸ਼ਨ ਕੀਤੇ ਜਾਂਦੇ ਹਨ।
- ਕਰਾਚੀ ਤੋਂ 60 ਕਿ.ਮੀ ਦੀ ਦੂਰੀ ''ਤੇ ਸਥਿਤ ਇਸ ਸਥਾਨ ਨੂੰ ਨਾਨੀ ਦਾ ਮੰਦਰ ਜਾਂ ਨਾਨੀ ਦਾ ਹਜ ਵੀ ਕਿਹਾ ਜਾਂਦਾ ਹੈ।
- ਇੱਥੇ ਵੱਡੇ-ਵੱਡੇ ਅਧਿਆਤਮਕ ਗੁਰੂ ਵੀ ਦਰਸ਼ਨ ਕਰਨ ਦੇ ਲਈ ਆ ਚੁਕੇ ਹਨ।
- ਕਿਹਾ ਜਾਂਦਾ ਹੈ ਕਿ ਭਗਵਾਨ ਰਾਮ ਵੀ ਰਾਵਨ ਦੇ ਬੱਧ ਦੇ ਬਾਅਦ ਇੱਥੇ ਯੱਗ ਕਰਵਾਉਣ ਦੇ ਲਈ ਆਏ ਸਨ।
- ਇੱਥੇ ਹਿੰਦੂ ਅਤੇ ਮੁਸਲਮ ਦੋਨੋ ਪੂਜਾ ਕਰਦੇ ਹਨ।
- ਹਰ ਸਾਲ ਇੱਥੇ ਲੱਖਾਂ ਸ਼ਰਧਾਲੂ ਪੂਜਾ ਕਰਨ ਆਉਂਦੇ ਹਨ।
ਮੰਦਰ ਦੀ ਬਣਾਵਟ
ਹਿੰਗਲਾ ਨਦੀ ਦੇ ਕਿਨਾਰੇ ਵੱਸਿਆਂ ਇਹ ਮੰਦਰ ਵੈਸ਼ਨੋ ਦੇਵੀ ਦੇ ਮੰਦਰ ਵਰਗਾ ਹੈ। ਇੱਥੇ ਮਾਂ ਦੇ ਦਰਸ਼ਨ ਗੁਫਾ ''ਚ ਕੀਤੇ ਜਾਂਦੇ ਹਨ ਪਹਿਲਾਂ ਨਦੀਂ ''ਤੇ ਇਸਨਾਨ ਕਰਨ ਦੇ ਬਾਅਦ ਲੋਕ ਇੱਥੇ ਦਰਸ਼ਨ ਦੇ ਲਈ ਪਹੁੰਚਦੇ ਹਨ। ਇੱਥੇ ਪਹਿਲਾਂ ਗਣੇਸ਼ ਜੀ ਦੀ ਅਤੇ ਬਾਅਦ ''ਚ ਹਿੰਗਲਾਜ ਦੇਵੀ ਦੇ ਮੰਦਰ ਦੇ ਦਰਸ਼ਨ ਹੁੰਦੇ ਹਨ। ਇੱਥੇ ਬ੍ਰਹਮਾ ਕੁੰਡ ਅਤੇ ਤੀਰਕੁੰਡ ਨਾਮ ਦੇ ਦੋ ਕੁੰਡ ਵੀ ਹਨ। ਇੱਥੇ ਮਾਂ ਦੀ ਪੂਜਾ ਸਤੀ ਦੇ ਰੂਪ ''ਚ ਕੀਤੀ ਜਾਂਦੀ ਹੈ।
ਮੰਦਰ ਦਾ ਰਾਸਤਾ
ਇਸ ਮੰਦਰ ਦਾ ਰਾਸਤਾ ਬਹੁਤ ਮੁਸ਼ਕਲ ਹੈ। ਇਸ ਕੱਚੇ ਰਾਸਤੇ ''ਤੇ ਕਈ ਨਾਲੇ ਅਤੇ ਖੂਹ ਆਉਂਦੇ ਹਨ। ਪੈਦਲ ਚੱਲਣ ਵਾਲੇ ਇਸ ਰਾਸਤੇ ''ਤੇ ਕੋਈ ਸੜਕ ਨਹੀਂ ਹੈ। ਫਿਰ ਵੀ ਲੋਕ ਇੱਥੇ ਭਾਰੀ ਸੰਖਿਆ ''ਚ ਮੱਥਾ ਟੇਕਣ ਆਉਂਦੇ ਹਨ।


Related News