ਫੁੱਲ ਦੀ ਇਕ ਪੱਤੀ ਡਿੱਗਣ ''ਤੇ ਬਣੀ ਇਹ ਝੀਲ ਕਰਦੀ ਹੈ ਟੂਰਿਸਟਾਂ ਨੂੰ ਆਕਰਸ਼ਿਤ

04/13/2017 5:58:33 PM

ਜਲੰਧਰ— ਭਾਰਤ ''ਚ ਸਭ ਤੋਂ ਪਵਿੱਤਰ ਅਤੇ ਧਾਰਮਿਕ ਥਾਂ ਪੁਸ਼ਕਰ ਮੰਨੀ ਜਾਂਦੀ ਹੈ। ਇਹ ਥਾਂ ਬਾਕੀ ਸ਼ਹਿਰਾਂ ਨਾਲੋਂ ਵੱਖ ਹੈ। ਪੁਸ਼ਕਰ ਅਜਮੇਰ ਤੋਂ ਕਰੀਬ 14 ਕਿਲੋਮੀਟਰ ਦੂਰ ਹੈ। ਪੁਸ਼ਕਰ ਘੁੰਮਣ ਲਈ ਹਜ਼ਾਰਾਂ ਟੂਰਿਸਟ ਹਰ ਸਾਲ ਇੱਥੇ ਆਉਂਦੇ ਹਨ। ਪੁਸ਼ਕਰ ''ਚ 400 ਤੋਂ ਜਿਆਦਾ ਮੰਦਰ ਅਤੇ 52 ਘਾਟ ਹਨ। ਇੱਥੇ ਸਭ ਤੋਂ ਵੱਡੀ ਨਦੀ ਵਗਦੀ ਹੈ। ਬ੍ਰਹਮਾ ਜੀ ਦਾ ਇਕ ਵਿਸ਼ਾਲ ਮੰਦਰ ਪੁਸ਼ਕਰ ''ਚ ਹੈ।
ਦੱਸਿਆ ਜਾਂਦਾ ਹੈ ਕਿ ਬ੍ਰਹਮਾ ਜੀ ਨੇ ਦਾਨਵ ਯੱਗ ਨਾਥ ਦੀ ਹੱਤਿਆ ਇਕ ਕਮਲ ਦੇ ਫੁੱਲ ਨਾਲ ਕੀਤੀ ਸੀ। ਫੁੱਲ ਨਾਲ ਹੱਤਿਆ ਕਰਨ ਪਿੱਛੋਂ ਫੁੱਲ ਦੀਆਂ ਤਿੰਨ ਪੱਤੀਆਂ ਡਿੱਗ ਪਈਆਂ ਸਨ, ਜਿਨ੍ਹਾਂ ''ਚੋਂ ਇਕ ਪੱਤੀ ਪੁਸ਼ਕਰ ''ਚ ਡਿੱਗੀ, ਜਿਸ ਨਾਲ ਇੱਥੇ ਝੀਲ ਬਣ ਗਈ। ਜਾਣਕਾਰੀ ਮੁਤਾਬਕ ਇਸ ਝੀਲ ''ਚ ਕੱਤਕ ਮਹੀਨੇ ਲੱਖਾਂ ਭਗਤ ਸਨਾਨ ਕਰਨ ਆਉਂਦੇ ਹਨ। ਪੁਸ਼ਕਰ ''ਚ ਹਰ ਮਹੀਨੇ ਮੇਲਾ ਲੱਗਦਾ ਹੈ, ਜਿਸ ਕਾਰਨ ਲੱਖਾਂ ਦੀ ਸੰਖਿਆ ''ਚ ਭਗਤ ਆਉਂਦੇ ਹਨ। ਇੱਥੇ ਬਾਰਾਹ ਮੰਦਰ, ਅਪਟੇਸ਼ਵਰ ਮੰਦਰ ਅਤੇ ਸਾਵਿਤਰੀ ਮੰਦਰ ਹਨ , ਜੋ ਕਾਫੀ ਮਸ਼ਹੂਰ ਹਨ। ਇਸੇ ਕਾਰਨ ਹਰ ਸਾਲ ਇੱਥੇ ਲੱਖਾਂ ਟੂਰਿਸਟ ਵੀ ਆਉਂਦੇ ਹਨ।

Related News