ਹਾਈਵੇ ਪਾਰ ਕਰਦੀ ਕੁੜੀ ਨੂੰ ਟਰੱਕ ਨੇ ਦਰੜਿਆ, ਮੌਕੇ ''ਤੇ ਹੀ ਨਿਕਲੀ ਜਾਨ

Tuesday, Jun 11, 2024 - 12:28 PM (IST)

ਹਾਈਵੇ ਪਾਰ ਕਰਦੀ ਕੁੜੀ ਨੂੰ ਟਰੱਕ ਨੇ ਦਰੜਿਆ, ਮੌਕੇ ''ਤੇ ਹੀ ਨਿਕਲੀ ਜਾਨ

ਭਵਾਨੀਗੜ੍ਹ (ਕਾਂਸਲ)- ਸਥਾਨਕ ਸ਼ਹਿਰ ਤੋਂ ਸੰਗਰੂਰ ਨੂੰ ਜਾਂਦੀ ਨੈਸ਼ਨਲ ਹਾਈਵੇ ਉੱਪਰ ਬਲਿਆਲ ਰੋਡ ਕੱਟ ਨਜ਼ਦੀਕ ਅੱਜ ਸਵੇਰੇ ਹਾਈਵੇ ਪਾਰ ਕਰਦੇ ਸਮੇਂ ਗਰੀਬ ਵਰਗ ਨਾਲ ਸਬੰਧਤ ਇਕ ਨੌਜਵਾਨ ਲੜਕੀ ਨੂੰ ਇਕ ਟਰੱਕ ਵੱਲੋਂ ਦਰੜ ਦੇਣ ਕਾਰਨ ਲੜਕੀ ਦੀ ਮੌਕੇ ’ਤੇ ਹੀ ਮੌਤ ਹੋ ਗਈ। 

ਇਹ ਖ਼ਬਰ ਵੀ ਪੜ੍ਹੋ - ਚੰਗੇ ਭਵਿੱਖ ਲਈ ਵਿਦੇਸ਼ ਗਏ ਪੰਜਾਬੀ ਨੌਜਵਾਨ ਦੀ ਹੋਈ ਦਰਦਨਾਕ ਮੌਤ, ਜ਼ਿੰਦਗੀ ਤੇ ਮੌਤ ਵਿਚਾਲੇ ਜੂਝ ਰਿਹੈ ਸਾਥੀ

ਪ੍ਰਾਪਤ ਜਾਣਕਾਰੀ ਅਨੁਸਾਰ ਬਬਲੀ ਕੌਰ ਪੁੱਤਰ ਨਾਹਰ ਸਿੰਘ ਵਾਸੀ ਰਵੀਦਾਸ ਕਲੋਨੀ ਅੱਜ ਸਵੇਰੇ ਜਦੋਂ ਬਲਿਆਲ ਰੋਡ ਕੱਟ ਨੇੜਿਓਂ ਹਾਈਵੇ ਪਾਰ ਕਰਨ ਲੱਗੀ ਤਾਂ ਬਲਿਆਲ ਰੋਡ ਸਾਈਡ ਤੋਂ ਹੀ ਕਣਕ ਦੀਆਂ ਬੋਰੀਆਂ ਨਾਲ ਭਰ ਕੇ ਆਏ ਇਕ ਟਰੱਕ ਦੇ ਚਾਲਕ ਨੇ ਟਰੱਕ ਨੂੰ ਹਾਈਵੇ ਉੱਪਰ ਚੜਾਉਂਦੇ ਸਮੇਂ ਉਕਤ ਲੜਕੀ ਨੂੰ ਆਪਣੀ ਲਪੇਟ ’ਚ ਲੈ ਲਿਆ ਤੇ ਟਰੱਕ ਦਾ ਡਰਾਇਵਰ ਸਾਈਡ ਦਾ ਅਗਲਾ ਟਾਈਰ ਲੜਕੀ ਦੇ ਸਿਰ ਉੱਪਰੋਂ ਲੰਘ ਜਾਣ ਕਾਰਨ ਲੜਕੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮੌਕੇ ’ਤੇ ਪਹੁੰਚੀ ਪੁਲਸ ਪਾਰਟੀ ਨੇ ਟਰੱਕ ਤੇ ਲੜਕੀ ਦੀ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News