ਸਿਰ ਦਰਦ ਦੂਰ ਕਰਨ ਲਈ ਅਪਣਾਓ ਇਹ ਘਰੇਲੂ ਨੁਸਖੇ

Wednesday, Feb 01, 2017 - 01:03 PM (IST)

ਜਲੰਧਰ— ਭੱਜ-ਦੌੜ ਭਰੀ ਜ਼ਿੰਦਗੀ ''ਚ ਆਪਣੇ ਆਪ ਲਈ ਸਮਾਂ ਕੱਢਣਾ ਬਹੁਤ ਮੁਸ਼ਕਿਲ ਹੋ ਗਿਆ ਹੈ। ਇਸ ਕਾਰਨ ਸਾਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਭ ਤੋਂ ਵੱਡੀ ਸਮੱਸਿਆ ਸਿਰ ਦਰਦ ਦੀ ਹੈ ਸਿਰ ਦਰਦ ਕਦੀ ਵੀ ਕਿਤੇ ਵੀ ਹੋ ਸਕਦਾ ਹੈ ਸਿਰ ਦਰਦ ਹੋਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਤਣਾਅ, ਮੌਸਮ ''ਚ ਬਦਲਾਅ ਆਦਿ। ਅੱਜ ਅਸੀ ਤੁਹਾਨੂੰ ਸਿਰ ਦਰਦ ਤੋਂ ਛੁਟਕਾਰਾ ਪਾਉਂਣ ਦੇ ਕੁਝ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨਾਲ ਤੁਸੀਂ ਸਿਰ ਦਰਦ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।  
1. ਦਾਲਚੀਨੀ ਨੂੰ ਬਰੀਕ ਪੀਸ ਕੇ ਪਾਣੀ ''ਚ ਰਲਾ ਕੇ ਪੇਸਟ ਬਣਾ ਲਓ। ਇਸ ਨੂੰ ਸਿਰ ''ਤੇ ਲਾਉਣ ਨਾਲ ਸਿਰ ਦਰਦ ਤੋਂ ਆਰਾਮ ਮਿਲੇਗਾ।
2. ਸਿਰ ਦਰਦ ਸਮੇਂ ਗਾਂ ਤੋਂ ਬਣਿਆ ਦੇਸੀ ਘਿਓ ਨੱਕ ਦੀ ਇਕ-ਇਕ ਬੂੰਦ ਪਾਓ ਇਸ ਨਾਲ ਵੀ ਸਿਰ ਦਰਦ ਤੋਂ ਆਰਾਮ ਮਿਲੇਗਾ।
3. 10 ਗ੍ਰਾਮ ਕਾਲੀ ਮਿਰਚ ਚੱਬ ਕੇ ਉਪਰੋਂ 20-25 ਗ੍ਰਾਮ ਦੇਸੀ ਘਿਓ ਪੀਣ ਨਾਲ ਅੱਧਾ ਸਿਰ ਦਰਦ (ਮਾਈਗ੍ਰੇਨ) ਦੂਰ ਹੋ ਜਾਂਦਾ ਹੈ।
4. ਰੋਜ਼ ਸਵੇਰੇ ਇਕ ਸੇਬ ਲੂਣ ਨਾਲ ਖਾਣ ਨਾਲ ਪੁਰਾਣਾ ਸਿਰ ਦਰਦ ਦੂਰ ਹੋ ਜਾਂਦਾ ਹੈ।
5. ਸ਼ੁੱਧ ਘਿਓ ''ਚ ਕੇਸਰ ਮਿਲਾ ਕੇ ਸੁੰਘਣ ਨਾਲ ਵੀ ਅੱਧਾ ਸਿਰ ਦਰਦ (ਮਾਈਗ੍ਰੇਨ) ਦੂਰ ਹੋ ਜਾਂਦਾ ਹੈ।
6. ਮਾਈਗ੍ਰੇਨ ਅਤੇ ਚੰਗੀ ਨੀਂਦ ਲਈ ਹਰ ਰੋਜ਼ ਸੌਣ ਤੋਂ ਪਹਿਲਾਂ ਸਿਰ ਅਤੇ ਪੈਰਾ ਦੀਆਂ ਤਲੀਆਂ ''ਤੇ ਸ਼ੁੱਧ ਦੇਸੀ ਘਿਓ ਨਾਲ ਮਾਲਿਸ਼ ਕਰੋ।
7. ਕਬਜ਼ ਦੇ ਕਾਰਨ ਸਿਰ ਦਰਦ ਹੋਵੇ ਤਾਂ ਹਰੜ ਨੂੰ ਬਰੀਕ ਪੀਹ ਕੇ ਲੂਣ ਨਾਲ ਖਾਓ।
8. ਸਿਰ ਦਰਦ ਬੰਦ ਨਾ ਹੋਵੇ ਤਾਂ ਗੁੜ, ਕਾਲੇ ਤਿਲ, ਥੋੜ੍ਹਾਂ ਜਿਹਾ ਦੁੱਧ ਪਾ ਕੇ ਇਕ ਪੇਸਟ ਤਿਆਰ ਕਰ ਲਓ। ਇਸ ਪੇਸਟ ਨੂੰ ਮੱਥੇ ''ਤੇ ਲਗਾਓ। 
9. ਠੰਡ ਲੱਗਣ ਨਾਲ ਸਿਰ ਦਰਦ ਹੋਵੇ ਤਾਂ ਤੁਲਸੀ ਦੇ ਪੱਤਿਆਂ ਦੀ ਚਾਹ ਪੀਓ।
10 ਦਾਲਚੀਨੀ ਦੇ ਤੇਲ ਨਾਲ ਸਿਰ ਦੀ ਮਾਲਿਸ਼ ਕਰੋ ਇਸ ਨਾਲ ਵੀ ਸਿਰ ਦਰਦ ਦੂਰ ਹੋ ਜਾਵੇਗਾ।  


Related News