ਬੱਚਾ ਦੁੱਧ ਪੀਣ ''ਚ ਕਰਦਾ ਹੈ ਨਖਰੇ ਤਾਂ ਇਨ੍ਹਾਂ ਚੀਜ਼ਾਂ ਨਾਲ ਪੂਰਾ ਕਰੋ ਕੈਲਸ਼ੀਅਮ

04/26/2018 4:12:23 PM

ਨਵੀਂ ਦਿੱਲੀ— ਖਾਣ-ਪੀਣ ਨੂੰ ਲੈ ਕੇ ਬੱਚੇ ਅਕਸਰ ਨਖਰੇ ਕਰਦੇ ਹਨ। ਦੁੱਧ ਦਾ ਨਾਮ ਸੁਣਦੇ ਹੀ ਨੱਕ ਮੂੰਹ ਬਣਾਉਣ ਲੱਗਦੇ ਹਨ ਪਰ ਦੁੱਧ ਉਨ੍ਹਾਂ ਦੀ ਸਿਹਤ ਲਈ ਬਹੁਤ ਹੀ ਜ਼ਰੂਰੀ ਹੈ। ਬੱਚਿਆਂ ਦਾ ਸਰੀਰਕ ਵਿਕਾਸ ਬਹੁਤ ਤੇਜ਼ੀ ਨਾਲ ਹੁੰਦਾ ਹੈ ਅਜਿਹੇ 'ਚ ਉਨ੍ਹਾਂ ਦੀਆਂ ਹੱਡੀਆਂ ਨੂੰ ਮਜ਼ਬੂਤੀ ਦੇਣ ਲਈ ਕੈਲਸ਼ੀਅਮ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ, ਜੋ ਦੁੱਧ ਦੇ ਬਿਨਾ ਪੂਰੀ ਨਹੀਂ ਹੋ ਪਾਉਂਦੀ। ਬੱਚਿਆਂ ਦੇ ਦੁੱਧ ਨਾ ਪੀਣ ਦੀ ਆਦਤ ਕਾਰਨ ਮਾਤਾ-ਪਿਤਾ ਵੀ ਪ੍ਰੇਸ਼ਾਨ ਰਹਿੰਦੇ ਹਨ, ਅਜਿਹੇ 'ਚ ਤੁਸੀਂ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਨ ਲਈ ਉਨ੍ਹਾਂ ਨੂੰ ਦੁੱਧ ਦੇ ਇਲਾਵਾ ਹੋਰ ਵੀ ਬਹੁਤ ਸਾਰੇ ਆਹਾਰ ਦੇ ਸਕਦੇ ਹੋ, ਜਿਸ ਨਾਲ ਬੱਚਿਆਂ ਦੇ ਸਰੀਰ 'ਚ ਕੈਲਸ਼ੀਅਮ ਦੀ ਕਮੀ ਪੂਰੀ ਹੋ ਜਾਵੇਗੀ।
1. ਬਾਦਾਮ
ਬੱਚਾ ਦੁੱਧ ਪੀਣਾ ਪਸੰਦ ਨਹੀਂ ਕਰਦਾ ਤਾਂ ਤੁਸੀਂ ਉਸ ਨੂੰ ਬਾਦਾਮ ਖਾਣ ਨੂੰ ਦੇ ਸਕਦੇ ਹੋ। ਬਾਦਾਮ 'ਚ ਕੈਲਸ਼ੀਅਮ ਦੀ ਭਰਪੂਰ ਮਾਤਰਾ ਹੁੰਦੀ ਹੈ ਜੋ ਹੱਡੀਆਂ ਨੂੰ ਮਜ਼ਬੂਤੀ ਦੇਣ ਦਾ ਕੰਮ ਕਰਦਾ ਹੈ। ਤੁਸੀਂ ਬਾਦਾਮ ਦਾ ਸ਼ਰਬਤ ਬਣਾ ਕੇ ਵੀ ਬੱਚਿਆਂ ਨੂੰ ਪਿਲਾ ਸਕਦੇ ਹੋ।
2. ਦਹੀਂ ਅਤੇ ਪਨੀਰ
ਦੁੱਧ ਨਾਲ ਬਣੀਆਂ ਚੀਜ਼ਾਂ 'ਚ ਵੀ ਕੈਲਸ਼ੀਅਮ ਭਰਪੂਰ ਮਾਤਰਾ 'ਚ ਮੌਜੂਦ ਹੁੰਦਾ ਹੈ। ਦੁੱਧ ਦੇ ਇਲਾਵਾ ਤੁਸੀਂ ਬੱਚਿਆਂ ਦੇ ਆਹਾਰ 'ਚ ਦਹੀਂ, ਰਾਇਤਾ, ਲੱਸੀ ਆਦਿ ਵੀ ਸ਼ਾਮਲ ਕਰ ਸਕਦੇ ਹੋ। ਇਸ ਤੋਂ ਇਲਾਵਾ ਪਨੀਰ ਦੇ ਸਨੈਕਸ, ਪਨੀਰ ਦੀ ਸਬਜ਼ੀ, ਸੋਇਆਬੀਨ, ਟੋਫੂ ਨਾਲ ਬਣੀਆਂ ਚੀਜ਼ਾਂ ਬੱਚਿਆਂ ਨੂੰ ਖਿਲਾ ਸਕਦੇ ਹੋ। ਪ੍ਰੋਟੀਨ ਅਤੇ ਕੈਲਸ਼ੀਅਮ ਨਾਲ ਭਰਪੂਰ ਇਹ ਆਹਾਰ ਸਰੀਰ 'ਚ ਪੋਸ਼ਕ ਤੱਤਾਂ ਦੀ ਕਮੀ ਨੂੰ ਪੂਰਾ ਕਰਨ 'ਚ ਮਦਦਗਾਰ ਹਨ।
3. ਬ੍ਰੋਕਲੀ
ਹਰੀਆਂ ਸਬਜ਼ੀਆਂ 'ਚ ਵੀ ਕੈਲਸ਼ੀਅਮ ਦੀ ਭਰਪੂਰ ਮਾਤਰਾ ਮੌਜੂਦ ਹੁੰਦੀ ਹੈ। ਬ੍ਰੋਕਲੀ ਇਸ 'ਚ ਬੈਸਟ ਆਪਸ਼ਨ ਹੈ, ਤੁਸੀਂ ਬੱਚਿਆਂ ਨੂੰ ਬ੍ਰੋਕਲੀ ਦਾ ਸੂਪ, ਸਲਾਦ ਆਦਿ ਖਾਣ ਲਈ ਦੇ ਸਕਦੇ ਹੋ।
4. ਨਾਰੀਅਲ ਅਤੇ ਬਾਦਾਮ ਦਾ ਦੁੱਧ
ਕੈਲਸ਼ੀਅਮ ਨਾਲ ਬੱਚਿਆਂ ਦੀ ਪ੍ਰਤੀਰੋਧਕ ਸ਼ਮਤਾ ਮਜ਼ਬੂਤ ਹੁੰਦੀ ਹੈ। ਦੁੱਧ ਦੇ ਇਲਾਵਾ ਤੁਸੀਂ ਇਨ੍ਹਾਂ ਨੂੰ ਨਾਰੀਅਲ ਜਾਂ ਫਿਰ ਬਾਦਾਮ ਦਾ ਦੁੱਧ ਵੀ ਦੇ ਸਕਦੇ ਹੋ।


Related News