ਨੀਲੇ ਰੰਗ ਦੀ ਡਰੈਸ ''ਚ ਸਨੀ ਦਿਖਾਈ ਦਿੱਤੀ ਹਾਟ

Sunday, Dec 25, 2016 - 01:55 PM (IST)

 ਨੀਲੇ ਰੰਗ ਦੀ ਡਰੈਸ ''ਚ ਸਨੀ ਦਿਖਾਈ ਦਿੱਤੀ ਹਾਟ

ਮੁੰਬਈ— ਬਾਲੀਵੁੱਡ ਦੀ ਜਾਣੀ-ਪਹਿਚਾਣੀ ਅਦਾਕਾਰਾ ਸਨੀ ਲਿਓਨ ਆਪਣੀ ਹਾਟ ਲੁਕ ਦੇ ਕਾਰਨ ਹਮੇਸ਼ਾ ਚਰਚਾ ''ਚ ਰਹੀ ਹੈ। ਹੁਣੇ ਜਹੇ ਹੀ ਸਨੀ ਆਪਣੇ ਪਤੀ ਨਾਲ ਦੰਗਲ ਫਿਲਮ ਦੀ ਸਕਰੀਨਿੰਗ ਲਈ ਪਹੁੰਚੀ, ਇੱਥੇ ਸਨੀ ਨੀਲੀ ਡਰੈਸ ''ਚ ਨਜ਼ਰ ਆਈ।
ਸਨੀ ਦੇ ਆਉਂਟਫਿਟ ਦੀ ਗੱਲ ਕਰੀਏ ਤਾਂ ਉਸਦੀ ਬੋਟਨੇਕ ਡਰੈਸ ਦੀ ਫਲੇਰਡ ਸਲੀਵ ਸੀ। ਇਸ ਦੇ ਨਾਲ ਸਨੀ ਦੀ ਨੀਲੀ ਡਰੈਸ ਦੇ ਉਪਰ ਫੁੱਲਦਾਰ ਪਿੰ੍ਰਟ ਸਨ। ਸਨੀ ਨੀਲੀ ਡਰੈਸ ''ਚ ਬਹੁਤ ਸੁੰਦਰ ਲੱਗ ਰਹੀ ਸੀ। ਜੁੱਤੀ ''ਚ ਸਨੀ ਨੇ ਡਰੈਸ ਦੇ ਨਾਲ ਸੰਤਰੀ ਰੰਗ ਦੀ ਹੀਲ ਪਾਈ ਹੋਈ ਸੀ।
ਆਪਣੇ ਲੁਕ ਨੂੰ ਪੂਰਾ ਕਰਦੇ ਹੋਏ ਸਨੀ ਨੇ ਡਰੈਸ ਦੇ ਨਾਲ ਕਾਲੇ ਰੰਗ ਦੀ ਕਲਚ ਕੈਰੀ ਕੀਤਾ ਸੀ। ਡਰੈਸ ਦੇ ਨਾਲ ਉਸਦਾ ਹੇਅਰ ਸਟਾਇਲ ਵੀ ਬਹੁਤ ਸੁੰਦਰ ਸੀ। ਡਰੈਸ ਦੇ ਨਾਲ ਮੇਕਅੱਪ ਇਕ ਦਮ ਪਰਫੈਕਟ ਸੀ। ਆਲ ਔਵਰ ਸਨੀ ਨੀਲੀ ਡਰੈਸ ''ਚ ਕਾਫੀ ਹਾਟ ਲੱਗ ਰਹੀ ਸੀ।


Related News