ਚਿਹਰੇ ਦੀ ਸੁੰਦਰਤਾ ਨੂੰ ਵਧਾਉਂਦਾ ਹੈ ਗੁਲਾਬ ਦਾ ਫੁੱਲ

03/20/2017 9:59:42 AM

ਜਲੰਧਰ— ਗੁਲਾਬ ਦੇ ਫੁੱਲ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ। ਲਾਲ, ਗੁਲਾਬੀ, ਪੀਲੇ ਅਤੇ ਕਾਲੇ ਰੰਗ ਦਾ ਗੁਲਾਬ ਦੇਖਣ ਨੂੰ ਮਿਲਦੇ ਹਨ। ਗੁਲਾਬੀ ਰੰਗ ਦੇ ਫੁੱਲ ਨੂੰ ਪਿਆਰ ਦਾ ਪ੍ਰਤੀਕ ਕਿਹਾ ਜਾਂਦਾ ਹੈ। ਇਸ ਦਾ ਇਸਤੇਮਾਲ ਹੇਅਰ ਸਟਾਈਲ ਬਣਾਉਣ ਅਤੇ ਘਰਾਂ ਨੂੰ ਸਜਾਉਣ ਲਈ ਵੀ ਕੀਤਾ ਜਾਂਦਾ ਹੈ। ਗੁਲਾਬ ਦਾ ਫੁੱਲ ਦੇਖਣ ''ਚ ਵੀ ਬਹੁਤ ਖੂਬਸੂਰਤ ਲੱਗਦਾ ਹੈ ਅਤੇ ਇਸ ਦੀ ਖੂਸ਼ਬੂ ਵੀ ਸਾਰੇ ਘਰ ਨੂੰ ਮਹਿਕਾ ਦਿੰਦੀ ਹੈ। ਇਸ ਤੋਂ ਇਲਾਵਾ ਗੁਲਾਬ ਦੇ ਫੁੱਲ ਦਾ ਇਸਤੇਮਾਲ ਚਿਹਰੇ ਨੂੰ ਖੂਬਸੂਰਤ ਬਣਾਉਣ ਲਈ ਵੀ ਕੀਤਾ ਜਾਂਦਾ ਹੈ। ਇਸ ''ਚ ਮੌਜ਼ੂਦ ਐਂਟੀਆਕਸੀਡੈਂਟ, ਵਿਟਾਮਿਨ-ਕੇ ਅਤੇ ਸੀ ਚਮੜੀ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਸ ਨਾਲ ਚਮੜੀ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ । ਆਓ ਜਾਣਦੇ ਹਾਂ ਕਿ ਗੁਲਾਬ ਦੇ ਫੁੱਲ ਨੂੰ ਚਿਹਰੇ ਦੀ ਖੂਬਸੂਰਤੀ ਵਧਾਉਣ ''ਚ ਕਿਸ ਤਰ੍ਹਾਂ ਇਸਤੇਮਾਲ ਕੀਤਾ ਜਾਵੇ। 
1. ਗੋਰਾ ਰੰਗ
ਗੁਲਾਬ ''ਚ ਮੌਜੂਦ ਵਿਟਾਮਿਨ-ਸੀ ਚਿਹਰੇ ਦਾ ਰੰਗ ਗੋਰਾ ਕਰਨ ''ਚ ਮਦਦ ਕਰਦਾ ਹੈ। ਗੁਲਾਬ ਦੀਆਂ ਪੱਤੀਆਂ ਨੂੰ 3 ਚਮਚ ਦਹੀਂ ਪਾ ਕੇ ਚੰਗੀ ਤਰ੍ਹਾਂ ਪੀਸ ਲਓ। ਹੁਣ ਇਸ ਤਿਆਰ ਮਿਰਸ਼ਨ ਨੂੰ 20 ਮਿੰਟਾਂ ਲਈ ਆਪਣੇ ਚਿਹਰੇ ਉੱਪਰ ਲਗਾ ਲਓ। 20 ਮਿੰਟਾਂ ਬਾਅਦ ਚਿਹਰੇ ਨੂੰ ਧੋ ਲਓ। ਇਸ ਨਾਲ ਚਿਹਰਾ ਚਮਕਦਾਰ ਹੋ ਜਾਵੇਗਾ। 
2. ਸਨਸਕਰੀਮ
ਧੁੱਪ ਤੋਂ ਬਚਣ ਦੇ ਲਈ ਸਨਸਕਰੀਮ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸਦੇ ਲਈ ਗੁਲਾਬ ਦੇ ਫੁੱਲਾਂ ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਗੁਲਾਬ ਦੀਆਂ ਪੱਤੀਆਂ ਨੂੰ ਪੀਸ ਕੇ ਇਸ ''ਚ ਖੀਰਾ ਅਤੇ 1 ਚਮਚ ਗਲਿਸਰੀਨ ਮਿਲਾ ਲਓ। ਇਸ ਮਿਸ਼ਰਨ ਨੂੰ ਚਿਹਰੇ ਉੱਪਰ ਲਗਾਓ। ਥੋੜ੍ਹੀ ਦੇਰ ਬਾਅਦ ਚਿਹਰੇ ਨੂੰ ਧੋ ਲਓ। ਇਸ ਨਾਲ ਚਿਹਰਾ ਚਮਕਦਾਰ ਹੋ ਜਾਵੇਗਾ। 
3. ਚਮਕਦਾਰ ਚਮੜੀ
ਚਮਕਦਾਰ ਚਮੜੀ ਬਣਾਉਣ ਦੇ ਲਈ ਗੁਲਾਬ ਦੀਆਂ ਪੱਤੀਆਂ ''ਚ ਕੁੱਝ ਬੂੰਦਾਂ ਪਾਣੀ ਦੀਆਂ ਮਿਲਾ ਕੇ ਇਸ ਨੂੰ ਚੰਗੀ ਤਰ੍ਹਾਂ ਪੀਸ ਲਓ। ਹੁਣ ਇਸ ਪੇਸਟ ਨੂੰ ਚਿਹਰੇ ਉੱਪਰ ਅੱਧੇ ਘੰਟੇ ਦੇ ਲਈ ਲਗਾ ਲਓ। ਇਸ ਪੇਸਟ ਦਾ ਇਸਤੇਮਾਲ ਹਫਤੇ ''ਚ ਦੋ ਵਾਰ ਕਰੋ। 
4. ਮੁਹਾਸੇ
ਚਿਹਰੇ ''ਤੇ ਮੁਹਾਸਿਆਂ ਦੀਆਂ ਸਮੱਸਿਆਵਾਂ ਦੂਰ ਕਰਨ ਲਈ ਵੀ ਗੁਲਾਬ ਦੇ ਫੁੱਲ ਦਾ ਇਸਤੇਮਾਲ ਕੀਤਾ ਜਾਂਦਾ ਹੈ। ਗੁਲਾਬ ਦੀਆਂ ਪੱਤੀਆਂ ''ਚ 1 ਚਮਚ ਸ਼ਹਿਦ ਅਤੇ ਅੱਧਾ ਚਮਚ ਚੰਦਨ ਪਾਊਡਰ ਅਤੇ ਗੁਲਾਬ ਜਲ ਮਿਲਾ ਕੇ ਇਕ ਪੇਸਟ ਤਿਆਰ ਕਰ ਲਓ। ਇਸ ਮਿਸ਼ਰਨ ਨੂੰ ਆਪਣੇ ਚਿਹਰੇ ਉੱਪਰ ਲਗਾਓ ਅਤੇ 15 ਮਿੰਟਾਂ ਬਾਅਦ ਚਿਹਰੇ ਨੂੰ ਧੋ ਲਓ। ਇਸ ਨਾਲ ਕੁੱਝ ਹੀ ਦਿਨਾਂ ''ਚ ਤੁਹਾਨੂੰ ਫਰਕ ਦਿਖਾਈ ਦੇਣ ਲੱਗ ਜਾਵੇਗਾ। 
5. ਸਾਫ ਚਮੜੀ 
ਚਿਹਰੇ ਦੇ ਦਾਗਾਂ ਨੂੰ ਸਾਫ ਕਰਨ ਲਈ ਗੁਲਾਬ ਦੇ ਫੁੱਲ ਦੀਆਂ ਪੱਤੀਆਂ ''ਚ 1 ਚਮਚ ਸ਼ਹਿਦ ਮਿਲਾ ਕੇ ਪੀਸ ਲਓ। ਫਿਰ ਇਸ ਮਿਸ਼ਰਨ ਨੂੰ ਆਪਣੇ ਚਿਹਰੇ ਉੱਪਰ ਲਗਾ ਲਓ। ਸੁੱਕਣ ਤੋਂ ਬਾਅਦ ਚਿਹਰੇ ਨੂੰ ਧੋ ਲਓ। ਰੋਜ਼ਾਨਾਂ ਇਸ ਤਰ੍ਹਾਂ ਕਰਨ ਨਾਲ ਚਮੜੀ ਸਾਫ ਹੋ ਜਾਵੇਗੀ। 


Related News