Cooking Tips : ਸੁਆਦ ਨੂੰ ਬਰਕਰਾਰ ਰੱਖੇ ਅੰਡੇ ਦੇ ਮਸਾਲਿਆਂ ਦਾ ਤਿੱਖਾ ਤੇ ਚਟਪਟਾ ਮਿਸ਼ਰਣ, ਇੰਝ ਬਣਾਓ

01/06/2021 10:46:15 AM

ਜਲੰਧਰ (ਬਿਊਰੋ) - ਬਹੁਤ ਸਾਰੇ ਲੋਕ ਅੰਡਾ ਖਾਣਾ ਪੰਸਦ ਕਰਦੇ ਹਨ। ਅੰਡੇ ਦੀ ਵਰਤੋਂ ਲੋਕ ਕਿਸੇ ਵੀ ਸਮੇਂ ਕਰ ਸਕਦੇ ਹਨ। ਇਸ ਨੂੰ ਕਿਸੇ ਤਰ੍ਹਾਂ ਵੀ ਬਣਾ ਕੇ ਇਸ ਦਾ ਸੇਵਨ ਕੀਤਾ ਜਾ ਸਕਦਾ ਹੈ। ਭਾਰਤ ਵਿਚ ਸਭ ਤੋਂ ਮਸ਼ਹੂਰ ਹੈ ‘ਅੰਡੇ ਦਾ ਮਸਾਲਾ’। ਅੰਡੇ ਦੇ ਮਸਾਲਾ ਵਿਚ ਉਬਲੇ ਹੋਏ ਅੰਡਿਆਂ ਦੇ ਨਾਲ-ਨਾਲ ਤਿੱਖਾ ਅਤੇ ਚਟਪਟੇ ਮਸਾਲਿਆਂ ਦਾ ਮਿਸ਼ਰਣ ਹੁੰਦਾ ਹੈ। ਮਸਾਲਿਆਂ ਦਾ ਮਿਸ਼ਰਣ ਕੁਝ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਖਾਣ ਵਾਲਾ ਉਂਗਲੀਆਂ ਹੀ ਚੱਟਦਾ ਰਹਿ ਜਾਂਦਾ ਹੈ।

ਪੜ੍ਹੋ ਇਹ ਵੀ ਖ਼ਬਰ - Health Tips : ਸਰਦੀ ਦੇ ਮੌਸਮ ’ਚ ਕੀ ਤੁਸੀਂ ਹੀਟਰ ਜਾਂ ਬਲੋਅਰ ਦੀ ਕਰਦੇ ਹੋ ਵਰਤੋਂ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਸਮੱਗਰੀ:

 ਗੰਡਾ-1, ਟਮਾਟਰ-2, ਹਰੀ ਮਿਰਚ-1, ਅੰਡੇ-3, ਲੂਣ-1 ਚਮਚ, ਤੇਲ-6 ਚਮਚ, ਅਦਰਕ ਅਤੇ ਲਸਣ ਦਾ ਪੇਸਟ-1 ਚਮਚ, ਹਲਦੀ ਪਾਊਡਰ-ਇਕ ਚਮਚ, ਜ਼ੀਰਾ ਪਾਊਡਰ-1 ਚਮਚ, ਲੂਣ-2 ਚਮਚ, ਲਾਲ ਮਿਰਚ ਪਾਊਡਰ-1 ਚਮਚ, ਚਿਕਨ ਮਸਾਲਾ ਪਾਊਡਰ-2 ਚਮਚ, ਪਾਣੀ- 1 ਕੱਪ

ਪੜ੍ਹੋ ਇਹ ਵੀ ਖ਼ਬਰ - ਜਨਵਰੀ ਮਹੀਨੇ ’ਚ ਆਉਣ ਵਾਲੇ ਵਰਤ-ਤਿਉਹਾਰ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ

PunjabKesari

ਅੰਡੇ ਦੇ ਮਸਾਲਿਆਂ ਨੂੰ ਬਣਾਉਣ ਦੀ ਵਿਧੀ:

1. ਪਹਿਲਾ ਫ਼ਰਾਈਪੀਣ ਵਿਚ ਅੰਡੇ ਪਾਉ ਫਿਰ ਇੰਨਾ ਪਾਣੀ ਪਾਉ ਕਿ ਅੰਡੇ ਡੁੱਬ ਜਾਣ। ਇਕ ਚਮਚਾ ਲੂਣ ਪਾ ਕੇ 15 ਮਿੰਟ ਤੱਕ ਅੰਡਿਆਂ ਦੇ ਸਖ਼ਤ ਹੋਣ ਤੱਕ ਉਬਾਲੋ। ਇਕ ਗੰਢਾ ਲੈ ਕੇ ਉਸ ਦਾ ਬਾਹਰਲਾ ਅਤੇ ਨੀਵਾਂ ਹਿੱਸਾ ਕੱਟ ਲਓ। ਹੁਣ ਇਸ ਨੂੰ ਅੱਧੇ-ਅੱਧੇ ਹਿੱਸੇ ਵਿਚ ਕੱਟ ਕੇ ਟੁਕੜਿਆਂ ਵਿਚ ਕੱਟ ਲਓ। ਇਕ ਟਮਾਟਰ ਲਓ ਅਤੇ ਉਸ ਦਾ ਸਖ਼ਤ ਹਿੱਸਾ ਹਟਾ ਦਿਓ। ਹੁਣ ਹਰੀ ਮਿਰਚ ਨੂੰ ਛੋਟੇ-ਛੋਟੇ ਟੁਕੜਿਆਂ ਵਿਚ ਕੱਟੋ।

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ ਅਨੁਸਾਰ : ਆਪਣੇ ਘਰ 'ਚ ਜ਼ਰੂਰ ਰੱਖੋ ਇਹ ਚੀਜ਼ਾਂ, ਹਮੇਸ਼ਾ ਹੋਵੇਗਾ ਧਨ ’ਚ ਲਾਭ

2. ਅੱਧਾ ਕੱਪ ਹਰਾ ਧਨੀਆ ਲੈ ਕੇ ਉਸ ਨੂੰ ਬਾਰੀਕ ਕੱਟੋ। ਇਸੇ ਤਰ੍ਹਾਂ ਪੁਦੀਨੇ ਦੀਆਂ ਪੱਤੀਆਂ ਲੈ ਕੇ ਉਨ੍ਹਾਂ ਨੂੰ ਕੱਟ ਲਓ। ਹੁਣ ਫ਼ਰਾਈਪੀਣ ਵਿਚ ਤੇਲ ਪਾਓ। ਕਟੇ ਹੋਏ ਗੰਢੇ ਪਾ ਕੇ ਇਕ ਮਿੰਟ ਲਈ ਭੁੰਨੋ। ਹੁਣ ਕੱਟੀ ਹੋਈ ਹਰੀ ਮਿਰਚ, ਅਦਰਕ ਅਤੇ ਲਸਣ ਦਾ ਪੇਸਟ ਪਾ ਕੇ ਇਨ੍ਹਾਂ ਨੂੰ ਮਿਲਾ ਲਓ। ਇਸ ਵਿਚ ਕੱਟਿਆ ਹੋਇਆ ਪੁਦੀਨਾ ਪਾ ਕੇ ਹਲਕਾ ਜਿਹਾ ਭੁੰਨੋ ਤਾਂ ਕਿ ਪੁਦੀਨੇ ਦੇ ਕੱਚੇਪਨ ਦੀ ਮਹਿਕ ਚਲੀ ਜਾਵੇ। ਫਿਰ ਹਲਦੀ ਅਤੇ ਜ਼ੀਰਾ ਪਾਊਡਰ ਮਿਲਾ ਲਓ। ਹੁਣ ਲੂਣ ਅਤੇ ਲਾਲ ਮਿਰਚ ਪਾਊਡਰ ਪਾਓ। ਮਸਾਲੇ ਨੂੰ ਫ਼ਰਾਈ ਕਰੋ।

ਪੜ੍ਹੋ ਇਹ ਵੀ ਖ਼ਬਰ - Beauty Tips : ਚਿਹਰੇ ਦੀ ਸੁੰਦਰਤਾ ਨੂੰ ਲੰਬੇ ਸਮੇਂ ਤੱਕ ਕਾਇਮ ਰੱਖਦੇ ਨੇ ਇਹ ਫੇਸ ਪੈਕ, ਇੰਝ ਕਰੋ ਵਰਤੋਂ

3. ਹੁਣ ਕੱਟੇ ਹੋਏ ਟਮਾਟਰ ਪਾ ਕੇ ਉਨ੍ਹਾਂ ਦੇ ਮੁਲਾਇਮ ਹੋਣ ਤੱਕ ਉਸ ਨੂੰ ਪਕਾਓ। ਫਿਰ ਅੱਧਾ ਕੱਪ ਪਾਣੀ ਦੇ ਨਾਲ ਚਿਕਨ ਮਸਾਲਾ ਪਾਊਡਰ ਪਾਓ। ਮਸਾਲੇ ਦੀ ਗਰੇਵੀ ਬਣਨ ਤੱਕ ਇਸ ਨੂੰ ਪਕਾਉਂਦੇ ਰਹੋ। ਹੁਣ ਉਬਲੇ ਹੋਏ ਅੰਡਿਆਂ ਨੂੰ ਅੱਧੇ-ਅੱਧੇ ਹਿੱਸੇ ਵਿਚ ਕੱਟ ਲਓ। ਅੰਡਿਆਂ ਨੂੰ ਗਰੇਵੀ ਵਿਚ ਰੱਖ ਦਿਓ। ਗਰੇਵੀ ਨੂੰ ਹਰ ਅੰਡੇ ਦੇ ਉਪਰ ਪਾਉਂਦੇ ਜਾਓ ਤੇ ਇਕ ਪਲੇਟ ਵਿਚ ਕੱਢ ਲਓ। ਇਸ ਤਰ੍ਹਾਂ ਅੰਡੇ ਦੇ ਮਸਾਲਿਆਂ ਦਾ ਤਿੱਖਾ ਅਤੇ ਚਟਪਟਾ ਮਿਸ਼ਰਣ ਤਿਆਰ ਹੈ।

ਨੋਟ- Cooking Tips : ਸੁਆਦ ਨੂੰ ਬਰਕਰਾਰ ਰੱਖੇ ਅੰਡੇ ਦੇ ਮਸਾਲਿਆਂ ਦਾ ਤਿੱਖਾ ਤੇ ਚਟਪਟਾ ਮਿਸ਼ਰਣ, ਇੰਝ ਬਣਾਓ, ਦੇ ਬਾਰੇ ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


rajwinder kaur

Content Editor

Related News