ਗਰਮੀਆਂ ’ਚ ਮੁਟਿਆਰਾਂ ਦੀ ਪਹਿਲੀ ਪਸੰਦ ਬਣੇ ਸ਼ਾਰਟ ਕੁੜਤੀ ਟਾਪ

Sunday, May 10, 2026 - 10:14 AM (IST)

ਗਰਮੀਆਂ ’ਚ ਮੁਟਿਆਰਾਂ ਦੀ ਪਹਿਲੀ ਪਸੰਦ ਬਣੇ ਸ਼ਾਰਟ ਕੁੜਤੀ ਟਾਪ

ਵੈੱਬ ਡੈਸਕ- ਗਰਮੀਆਂ ਦੇ ਮੌਸਮ ਵਿਚ ਫੈਸ਼ਨ ਦੇ ਨਾਲ-ਨਾਲ ਆਰਾਮ (ਕੰਫਰਟ) ਵੀ ਜ਼ਰੂਰੀ ਹੋ ਜਾਂਦਾ ਹੈ। ਅਜਿਹੇ ਵਿਚ ਮੁਟਿਆਰਾਂ ਹੁਣ ਅਜਿਹੀ ਡਰੈੱਸ ਚੁਣ ਰਹੀਆਂ ਹਨ ਜੋ ਉਨ੍ਹਾਂ ਨੂੰ ਸਟਾਈਲਿਸ਼ ਲੁੱਕ ਦੇਣ ਦੇ ਨਾਲ-ਨਾਲ ਗਰਮੀ ਤੋਂ ਰਾਹਤ ਵੀ ਦੇਵੇ। ਇਸੇ ਕਾਰਨ ਇਸ ਸੀਜ਼ਨ ਵਿਚ ਇੰਡੀਅਨ ਅਤੇ ਵੈਸਟਰਨ ਦੋਵਾਂ ਹੀ ਆਊਟਫਿੱਟਸ ਵਿਚ ਹਲਕੇ ਫੈਬਰਿਕ ਵਾਲੇ ਲਾਈਟ ਕਲਰ ਸ਼ੇਡ ਸਭ ਤੋਂ ਵੱਧ ਡਿਮਾਂਡ ਵਿਚ ਹਨ। ਵੈਸਟਰਨ ਵੀਅਰ ਵਿਚ ਜਿੱਥੇ ਜੀਨਸ-ਟਾਪ ਹਮੇਸ਼ਾ ਤੋਂ ਮੁਟਿਆਰਾਂ ਦੇ ਫੇਵਰੇਟ ਰਹੇ ਹਨ, ਉੱਥੇ ਹੀ ਇਸ ਗਰਮੀ ਵਿਚ ਸ਼ਾਰਟ ਕੁੜਤੀ ਟਾਪ ਨੇ ਬਾਜ਼ਾਰ ਵਿਚ ਧੂਮ ਮਚਾ ਦਿੱਤੀ ਹੈ। ਕਾਲਜ ਜਾਣ ਵਾਲੀਆਂ ਕੁੜੀਆਂ ਤੋਂ ਲੈ ਕੇ ਵਰਕਿੰਗ ਵੂਮੈਨ ਤੱਕ, ਹਰ ਕਿਸੇ ਵਿਚ ਇਨ੍ਹਾਂ ਦਾ ਕ੍ਰੇਜ਼ ਦੇਖਿਆ ਜਾ ਸਕਦਾ ਹੈ। ਸ਼ਾਰਟ ਕੜਤੀ ਟਾਪ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਸਦੀ ‘ਵਰਸੇਟਿਲਿਟੀ’ ਹੈ। ਇਨ੍ਹਾਂ ਨੂੰ ਮੁਟਿਆਰਾਂ ਜੀਨਸ, ਪਲਾਜ਼ੋ, ਸ਼ਰਾਰਾ, ਫਲੇਅਰ ਸਕਰਟ, ਲੈਗਿੰਗਸ ਤੋਂ ਲੈ ਕੇ ਸ਼ਾਰਟਸ ਤੱਕ ਦੇ ਨਾਲ ਆਸਾਨੀ ਨਾਲ ਸਟਾਈਲ ਕਰ ਲੈਂਦੀਆਂ ਹਨ। ਇਕ ਹੀ ਟਾਪ ਨੂੰ ਵੱਖ-ਵੱਖ ਬੌਟਮ ਦੇ ਨਾਲ ਪਹਿਨ ਕੇ ਨਵਾਂ ਲੁੱਕ ਕ੍ਰਿਏਟ ਕੀਤਾ ਜਾ ਸਕਦਾ ਹੈ, ਜੋ ਇਸਨੂੰ ਬਜਟ ਫ੍ਰੈਂਡਲੀ ਵੀ ਬਣਾਉਂਦਾ ਹੈ। ਕਾਟਨ, ਰੇਅਨ, ਲਿਨਨ ਅਤੇ ਚਿਕਨਕਾਰੀ ਵਰਗੇ ‘ਬ੍ਰੇਥੇਬਲ’ ਫੈਬਰਿਕ ਵਿਚ ਆਉਣ ਵਾਲੇ ਇਹ ਟਾਪ ਗਰਮੀ ਵਿਚ ਪਸੀਨੇ ਅਤੇ ਚਿਪਚਿਪਾਹਟ ਤੋਂ ਬਚਾਉਂਦੇ ਹਨ।

PunjabKesari

ਬਾਜ਼ਾਰ ਵਿਚ ਸ਼ਾਰਟ ਕੁੜਤੀ ਟਾਪ ਦੇ ਕਈ ਬਦਲ ਉਪਲਬਧ ਹਨ। ਕਿਸੇ ਨੂੰ ਸ਼ਾਰਟ ਫਰਾਕ ਸਟਾਈਲ ਵਾਲਾ ਫਲੇਅਰਡ ਟਾਪ ਪਸੰਦ ਆ ਰਿਹਾ ਹੈ ਤਾਂ ਕਿਸੇ ਨੂੰ ਸਟ੍ਰੇਟ ਕੱਟ ਵਾਲਾ ਸਿੰਪਲ ਕੁੜਤੀ ਟਾਪ। ਨੈੱਕਲਾਈਨ ਵਿਚ ਵੀ ਕਾਫ਼ੀ ਵੈਰਾਇਟੀ ਹੈ। ਵੀ-ਨੈੱਕ, ਰਾਊਂਡ ਨੈੱਕ, ਬੋਟ ਨੈੱਕ, ਕਾਲਰ ਨੈੱਕ, ਹਾਲਟਰ ਨੈੱਕ ਅਤੇ ਸਕੁਏਅਰ ਨੈੱਕ ਵਰਗੇ ਡਿਜ਼ਾਈਨ ਮੁਟਿਆਰਾਂ ਨੂੰ ਲੁਭਾ ਰਹੇ ਹਨ। ਸਲੀਵਜ਼ ਵਿਚ ਫੁੱਲ ਸਲੀਵ, ਥ੍ਰੀ-ਫੋਰਥ, ਹਾਫ਼ ਸਲੀਵ, ਸਲੀਵਲੇੱਸ, ਬੈੱਲ ਸਲੀਵਜ਼, ਬਿਸ਼ਪ ਸਲੀਵਜ਼ ਅਤੇ ਅੰਬਰੇਲਾ ਸਲੀਵਜ਼ ਵਰਗੇ ਟ੍ਰੈਂਡੀ ਆਪਸ਼ਨ ਮੌਜੂਦ ਹਨ। ਕਢਾਈ, ਗੋਟਾ-ਪੱਟੀ, ਮਿਰਰ ਵਰਕ ਅਤੇ ਬਲਾਕ ਪ੍ਰਿੰਟ ਵਾਲੇ ਟਾਪ ਵੀ ਖੂਬ ਪਸੰਦ ਕੀਤੇ ਜਾ ਰਹੇ ਹਨ। ਇਹ ਟਾਪ ਪਲੇਨ ਅਤੇ ਪ੍ਰਿੰਟਿਡ ਦੋਵਾਂ ਪੈਟਰਨਾਂ ਵਿਚ ਆਸਾਨੀ ਨਾਲ ਮਿਲ ਜਾਂਦੇ ਹਨ। ਫਲੋਰਲ, ਐਬਸਟਰੈਕਟ ਅਤੇ ਜਿਓਮੈਟ੍ਰਿਕ ਪ੍ਰਿੰਟ ਵਾਲੇ ਟਾਪਸ ਨੂੰ ਮੁਟਿਆਰਾਂ ਕਾਲਜ, ਆਊਟਿੰਗ, ਪਿਕਨਿਕ, ਸ਼ਾਪਿੰਗ ਅਤੇ ਟ੍ਰੈਵਲਿੰਗ ਦੌਰਾਨ ਪਹਿਨਣਾ ਪਸੰਦ ਕਰਦੀਆਂ ਹਨ। ਉੱਥੇ ਹੀ ਸਾਲਿਡ ਕਲਰ ਦੇ ਪਲੇਨ ਟਾਪ ਆਫਿਸ, ਇੰਟਰਵਿਊ ਅਤੇ ਫਾਰਮਲ ਮੀਟਿੰਗ ਲਈ ਪਰਫੈਕਟ ਪ੍ਰੋਫੈਸ਼ਨਲ ਲੁੱਕ ਦਿੰਦੇ ਹਨ।

ਸ਼ਾਰਟ ਕੁੜਤੀ ਟਾਪ ਦੇ ਨਾਲ ਸਹੀ ਅਸੈਸਰੀਜ਼ ਲੁੱਕ ਨੂੰ ਕੰਪਲੀਟ ਕਰਦੀਆਂ ਹਨ। ਗਰਮੀਆਂ ਵਿਚ ਵੱਡੇ ਸਨਗਲਾਸਿਜ਼, ਕਾਟਨ ਸਟੋਲ ਅਤੇ ਪ੍ਰਿੰਟਿਡ ਸਕਾਰਫ਼ ਸਟਾਈਲ ਸਟੇਟਮੈਂਟ ਬਣ ਰਹੇ ਹਨ। ਜਵੈਲਰੀ ਵਿਚ ਮਿਨੀਮਲ ਲੁੱਕ ਲਈ ਛੋਟੇ ਟਾਪਸ ਈਅਰਰਿੰਗਸ, ਹੂਪਸ ਅਤੇ ਡੈਲੀਕੇਟ ਚੇਨ ਪਸੰਦ ਕੀਤੀ ਜਾ ਰਹੀ ਹੈ, ਉੱਥੇ ਹੀ ਐਥਨਿਕ ਟੱਚ ਲਈ ਆਕਸੀਡਾਈਜ਼ਡ ਝੁਮਕੇ ਅਤੇ ਬ੍ਰੇਸਲੇਟ ਕੈਰੀ ਕੀਤੇ ਜਾ ਰਹੇ ਹਨ। ਫੁੱਟਵੀਅਰ ਦੀ ਚੋਣ ਬੌਟਮ ਦੇ ਹਿਸਾਬ ਨਾਲ ਕੀਤੀ ਜਾ ਰਹੀ ਹੈ। ਜੀਨਸ-ਸ਼ਾਰਟ ਕੁੜਤੀ ਟਾਪ ਦੇ ਨਾਲ ਕੋਲ੍ਹਾਪੁਰੀ ਚੱਪਲ, ਫਲੈਟ ਸੈਂਡਲ ਅਤੇ ਵ੍ਹਾਈਟ ਸਨੀਕਰਸ ਬੈਸਟ ਲੱਗਦੇ ਹਨ। ਸਕਰਟ ਜਾਂ ਪਲਾਜ਼ੋ ਦੇ ਨਾਲ ਐਥਨਿਕ ਜੁੱਤੀ ਦਾ ਕੰਬੀਨੇਸ਼ਨ ਹਿੱਟ ਹੈ। ਟ੍ਰੈਵਲਿੰਗ ਲਈ ਕੰਫਰਟੇਬਲ ਸਪੋਰਟਸ ਸ਼ੂਜ਼ ਅਤੇ ਐਂਕਲ ਲੈਂਥ ਬੂਟ ਵੀ ਮੁਟਿਆਰਾਂ ਕੈਰੀ ਕਰ ਰਹੀਆਂ ਹਨ।


author

DIsha

Content Editor

Related News