ਗਰਮੀਆਂ ’ਚ ‘ਸਟ੍ਰੈਪੀ ਕੁੜਤੀ’ ਬਣੀ ਨਵਾਂ ਫੈਸ਼ਨ ਸਟੇਟਮੈਂਟ

Friday, May 15, 2026 - 09:33 AM (IST)

ਗਰਮੀਆਂ ’ਚ ‘ਸਟ੍ਰੈਪੀ ਕੁੜਤੀ’ ਬਣੀ ਨਵਾਂ ਫੈਸ਼ਨ ਸਟੇਟਮੈਂਟ

ਵੈੱਬ ਡੈਸਕ- ਗਰਮੀਆਂ ਦੇ ਮੌਸਮ ’ਚ ਮੁਟਿਆਰਾਂ ਅਤੇ ਔਰਤਾਂ ਅਜਿਹੀ ਡਰੈੱਸ ਪਹਿਨਣਾ ਪਸੰਦ ਕਰਦੀਆਂ ਹਨ ਜੋ ਹਲਕੀ-ਫੁਲਕੀ ਹੋਵੇ ਅਤੇ ਉਨ੍ਹਾਂ ਨੂੰ ਗਰਮੀ ਤੋਂ ਰਾਹਤ ਦੇਵੇ। ਇੰਡੀਅਨ ਹੋਵੇ ਜਾਂ ਵੈਸਟਰਨ, ਸਲੀਵਲੈੱਸ ਡਰੈੱਸ ਤਾਂ ਪਹਿਲਾਂ ਹੀ ਟ੍ਰੈਂਡ ’ਚ ਹੈ ਪਰ ਇਨ੍ਹੀਂ ਦਿਨੀਂ ਸਟ੍ਰੈਪੀ ਕੁੜਤੀਆਂ ਵੀ ਕਾਫੀ ਪਾਪੂਲਰ ਹੋ ਗਈਆਂ ਹਨ। ਇਹ ਹੁਣ ਇੰਡੀਅਨ ਫੈਸ਼ਨ ਦਾ ਨਵਾਂ ਸਟੇਟਮੈਂਟ ਬਣ ਚੁੱਕੀਆਂ ਹਨ ਅਤੇ ਕਾਲਜ ਗੋਇੰਗ ਗਰਲਜ਼ ਤੋਂ ਲੈ ਕੇ ਆਫਿਸ ਜਾਣ ਵਾਲੀਆਂ ਮੁਟਿਆਰਾਂ ਤੱਕ ਹਰ ਕੋਈ ਇਨ੍ਹਾਂ ਦਾ ਦੀਵਾਨਾ ਹੈ। ਇਨ੍ਹਾਂ ਦਾ ਟ੍ਰੈਂਡ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਸਟ੍ਰੈਪੀ ਕੁੜਤੀਆਂ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਨ੍ਹਾਂ ਨੂੰ ਹਰ ਤਰ੍ਹਾਂ ਦੇ ਬਾਟਮ ਦੇ ਨਾਲ ਆਸਾਨੀ ਨਾਲ ਸਟਾਈਲ ਕੀਤਾ ਜਾ ਸਕਦਾ ਹੈ। ਮੁਟਿਆਰਾਂ ਇਨ੍ਹਾਂ ਨੂੰ ਜੀਨਸ, ਪਲਾਜ਼ੋ, ਫਲੇਅਰਡ ਸਕਰਟ, ਸਲੈਕਸ, ਲੈਗਿੰਗਸ ਤੱਕ ਦੇ ਨਾਲ ਕੈਰੀ ਕਰ ਰਹੀਆਂ ਹਨ ਅਤੇ ਹਰ ਵਾਰ ਆਪਣੀ ਲੁੱਕ ਨੂੰ ਨਵਾਂ ਸਟਾਈਲ ਦੇ ਰਹੀਆਂ ਹਨ।

ਡਿਜ਼ਾਈਨ ਦੀ ਗੱਲ ਕਰੀਏ ਤਾਂ ਇਹ ਕੁੜਤੀਆਂ ਸ਼ਾਰਟ ਫਰਾਕ ਸਟਾਈਲ ਤੋਂ ਲੈ ਕੇ ਸਟ੍ਰੇਟ ਕੁੜਤੀ ਅਤੇ ਏ-ਲਾਈਨ ਸ਼ੇਪ ’ਚ ਵੀ ਮਿਲ ਰਹੀਆਂ ਹਨ। ਇਹ ਸ਼ਾਰਟ, ਮੀਡੀਅਮ ਅਤੇ ਲਾਂਗ ਲੈਂਥ ਤਿੰਨਾਂ ’ਚ ਉਪਲਬਧ ਹਨ। ਇਨ੍ਹਾਂ ਨੂੰ ‘ਸਟ੍ਰੈਪੀ’ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਸ਼ੋਲਡਰ ’ਤੇ ਸਟਾਈਲਿਸ਼ ਸਟ੍ਰੈਪਸ ਦਿੱਤੀਆਂ ਗਈਆਂ ਹੁੰਦੀਆਂ ਹਨ। ਇਹ ਸਟ੍ਰੈਪਸ ਕਈ ਤਰ੍ਹਾਂ ਦੇ ਡਿਜ਼ਾਈਨ ’ਚ ਆਉਂਦੀਆਂ ਹਨ। ਕਈ ਵਾਰ ਸਿੰਗਲ ਮੋਟੀ ਸਟ੍ਰੈਪ ਹੁੰਦੀ ਹੈ ਤੇ ਕਈ ਵਾਰ ਬਹੁਤ ਪਤਲੀਆਂ ਸਟ੍ਰੈਪਸ ਦਿੱਤੀਆਂ ਜਾਂਦੀਆਂ ਹਨ। ਡਬਲ ਸਟ੍ਰੈਪ, ਨੂਡਲ ਸਟ੍ਰੈਪ, ਕ੍ਰਿਸ-ਕ੍ਰਾਸ ਸਟ੍ਰੈਪ ਵੀ ਟ੍ਰੈਂਡ ’ਚ ਹਨ। ਕੁਝ ਕੁੜਤੀਆਂ ’ਚ ਨੌਟ ਡਿਜ਼ਾਈਨ ਦੀ ਸਟ੍ਰੈਪ ਹੁੰਦੀ ਹੈ ਤਾਂ ਕੁਝ ’ਚ ਸਟ੍ਰੈਪ ਦੀ ਜਗ੍ਹਾ ਚੇਨ ਡਿਟੇਲਿੰਗ ਵੀ ਦੇਖਣ ਨੂੰ ਮਿਲਦੀ ਹੈ। ਇਹ ਸਾਰੇ ਡਿਜ਼ਾਈਨ ਮੁਟਿਆਰਾਂ ਨੂੰ ਆਕਰਸ਼ਕ, ਟ੍ਰੈਂਡੀ ਅਤੇ ਮਾਡਰਨ ਲੁੱਕ ਦਿੰਦੇ ਹਨ।

ਨੈੱਕਲਾਈਨ ’ਚ ਵੀ ਵੈਰਾਇਟੀ ਹੈ। ਵੀ-ਨੈੱਕ ਤੋਂ ਲੈ ਕੇ ਬੋਟ ਨੈੱਕ, ਸਵੀਟਹਾਰਟ ਨੈੱਕ ਅਤੇ ਸੁਕੇਅਰ ਨੈੱਕ ਤੱਕ ਕਈ ਡਿਜ਼ਾਈਨ ਮਾਰਕੀਟ ’ਚ ਹਨ। ਬੈਕ ਸਾਈਡ ਦੀ ਗੱਲ ਕਰੀਏ ਤਾਂ ਡੀਪ ਨੈੱਕ ਕੁੜਤੀਆਂ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ। ਕਈ ਮੁਟਿਆਰਾਂ ਡੀਪ ਨੈੱਕ ਦੇ ਨਾਲ ਡੋਰੀ ਡਿਜ਼ਾਈਨ ਨੂੰ ਪਹਿਲ ਦੇ ਰਹੀਆਂ ਹਨ, ਤਾਂ ਕੁਝ ਨੂੰ ਕ੍ਰਿਸ-ਕ੍ਰਾਸ ਸਟ੍ਰੈਪ ਵਾਲਾ ਬੈਕ ਜ਼ਿਆਦਾ ਪਸੰਦ ਆ ਰਿਹਾ ਹੈ। ਸਟਾਈਲਿੰਗ ’ਚ ਵੀ ਇਹ ਕੁੜਤੀਆਂ ਅੱਗੇ ਹਨ। ਸ਼ਾਰਟ ਸਟ੍ਰੈਪੀ ਕੁੜਤੀ ਜੀਨਸ ਦੇ ਨਾਲ ਪਹਿਨਣ ’ਤੇ ਟਾਪ ਵਰਗਾ ਵੈਸਟਰਨ ਲੁੱਕ ਦਿੰਦੀ ਹੈ, ਜਦਕਿ ਲਾਂਗ ਕੁੜਤੀ ਜੀਨਸ ਜਾਂ ਪਲਾਜ਼ੋ ਦੇ ਨਾਲ ਇੰਡੋ-ਵੈਸਟਰਨ ਫੀਲ ਦਿੰਦੀ ਹੈ।

ਅਸੈਸਰੀਜ਼ ’ਚ ਤਰ੍ਹਾਂ-ਤਰ੍ਹਾਂ ਦੇ ਬੈਗ, ਗਾਗਲਸ, ਸਟੋਲ ਅਤੇ ਬ੍ਰੈਸਲੇਟ ਦੇ ਨਾਲ ਇਨ੍ਹਾਂ ਨੂੰ ਸਟਾਈਲ ਕੀਤਾ ਜਾ ਰਿਹਾ ਹੈ। ਜਿਊਲਰੀ ’ਚ ਲੰਬੇ ਝੁਮਕੇ ਜਾਂ ਝੁਮਕਾ ਸੈੱਟ ਮੁਟਿਆਰਾਂ ਦੀ ਲੁੱਕ ਨੂੰ ਹੋਰ ਖੂਬਸੂਰਤ ਬਣਾ ਰਹੇ ਹਨ। ਚੂੜੀਆਂ ਤੋਂ ਲੈ ਕੇ ਮੋਟੇ ਕੰਗਣ ਤੱਕ, ਹਰ ਤਰ੍ਹਾਂ ਦੀ ਜਿਊਲਰੀ ਇਨ੍ਹਾਂ ਨਾਲ ਜੱਚਦੀ ਹੈ। ਹੇਅਰਸਟਾਈਲ ਦੀ ਗੱਲ ਕਰੀਏ ਤਾਂ ਕਰਲੀ ਹੇਅਰ, ਸਟ੍ਰੇਟ ਹੇਅਰ, ਜੂੜਾ, ਗੁੱਤ ਜਾਂ ਹਾਫ-ਅੱਪ ਹੇਅਰਸਟਾਈਲ, ਸਭ ਕੁਝ ਸਟ੍ਰੈਪੀ ਕੁੜਤੀ ਦੇ ਨਾਲ ਪਰਫੈਕਟ ਲੱਗਦਾ ਹੈ। ਕੁੱਲ ਮਿਲਾ ਕੇ ਗਰਮੀਆਂ ’ਚ ਕੰਫਰਟ ਦੇ ਨਾਲ ਸਟਾਈਲ ਲਈ ਸਟ੍ਰੈਪੀ ਕੁੜਤੀ ਬੈਸਟ ਆਪਸ਼ਨ ਹੈ। ਇਹੀ ਕਾਰਨ ਹੈ ਕਿ ਇਸ ਦੀ ਡਿਮਾਂਡ ਹਰ ਦਿਨ ਵਧ ਰਹੀ ਹੈ। 


author

DIsha

Content Editor

Related News