ਅਜਿਹੀਆਂ ਥਾਵਾਂ, ਜਿੱਥੇ ਤੁਸੀਂ ਘੁੰਮ ਸਕਦੇ ਹੋ ਬਿਨਾਂ ਕੱਪੜਿਆਂ ਦੇ!
Tuesday, Apr 18, 2017 - 11:44 AM (IST)

ਨਵੀਂ ਦਿੱਲੀ— ਜ਼ਿਆਦਾਤਰ ਲੋਕਾਂ ਦਾ ਮੰਨਣਾ ਹੈ ਕਿ ਘਰ ਹੀ ਅਜਿਹੀ ਥਾਂ ਹੈ, ਜਿੱਥੇ ਉਹ ਬਿਨਾਂ ਕੱਪੜਿਆਂ ਦੇ ਆਪਣੀ ਮਰਜੀ ਨਾਲ ਰਹਿ ਸਕਦੇ ਹਨ ਪਰ ਇਹ ਗੱਲ ਗਲਤ ਹੈ। ਅੱਜ ਅਸੀਂ ਤੁਹਾਨੂੰ ਦਸਾਂਗੇ ਕਿ ਤੁਹਾਡੇ ਘਰ ਤੋਂ ਇਲਾਵਾ ਹੋਰ ਅਜਿਹੀਆਂ ਕਿਹੜੀਆਂ ਥਾਵਾਂ ਹਨ, ਜਿੱਥੇ ਤੁਸੀਂ ਬਿਨਾਂ ਕੱਪੜਿਆਂ ਦੇ ਘੁੰਮ-ਫਿਰ ਸਕਦੇ ਹੋ।
1. ਵਰਲਡ ਨਿਊਡ ਸਾਈਕਲ ਪਰੇਡ
ਇਹ ਖਾਸ ਪਰੇਡ ਹਰ ਸਾਲ 12 ਮਾਰਚ ਨੂੰ ਦੁਨੀਆ ਦੇ ਕਈ ਸ਼ਹਿਰਾਂ ''ਚ ਕਰਵਾਈ ਜਾਂਦੀ ਹੈ। ਇਸ ਪਰੇਡ ''ਚ ਸ਼ਾਮਲ ਹੋਣ ਵਾਲੇ ਲੋਕ ਨਿਊਡ ਹੋ ਕੇ ਆਪਣੇ ਸਰੀਰ ''ਤੇ ਵੱਖ-ਵੱਖ ਤਰ੍ਹਾਂ ਦੇ ਪੇਂਟ ਕਰਵਾਉਂਦੇ ਹਨ ਅਤੇ ਸਾਈਕਲ ਚਲਾਉਂਦੇ ਹਨ। ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਪਰੇਡ ''ਚ ਔਰਤਾਂ ਅਤੇ ਮਰਦ ਦੋਵੇਂ ਬਿਨਾਂ ਕੱਪੜਿਆਂ ਦੇ ਸ਼ਾਮਲ ਹੁੰਦੇ ਹਨ।
2. ਜਾਪਾਨ ਹੋਟ ਸਪਰਿੰਗ ਬਾਥ
ਉਂਝ ਵੀ ਜਾਪਾਨ ਆਪਣੇ ਵਿਲੱਖਣ ਕਾਢਾਂ ਲਈ ਬਹੁਤ ਮਸ਼ਹੂਰ ਹੈ। ਜਾਪਾਨ ਦੀ ਰਾਜਧਾਨੀ ਟੋਕਿਓ ''ਚ ਕਈ ਥਾਵਾਂ ''ਤੇ ਹੋਟ ਸਪਰਿੰਗ ਬਣਾਏ ਗਏ ਹਨ, ਜਿੱਥੇ ਲੋਕ ਬਿਨਾਂ ਕੱਪੜਿਆਂ ਦੇ ਨਹਾ ਸਕਦੇ ਹਨ।
3. ਬਾਲਾ ਅਨਾਇਆ ਨੈਕਡ ਸਪਾ
ਇੰਡੋਨੇਸ਼ੀਆ ਦੇ ਬਾਲੀ ''ਚ ਇਕ ਅਜਿਹਾ ਸਪਾ ਹੈ, ਜਿੱਥੇ ਤੁਸੀਂ ਬਿਊਟੀ ਟ੍ਰੀਟਮੈਂਟ ਕਰਵਾਉਣ ਦੇ ਨਾਲ-ਨਾਲ ਨਿਊਡ ਹੋ ਕੇ ਘੁੰਮ ਸਕਦੇ ਹੋ। ਬਿਨਾਂ ਕਿਸੇ ਸ਼ਰਮ ਦੇ ਤੁਸੀਂ ਇੱਥੇ ਰੋਮਾਂਸ ਵੀ ਕਰ ਸਕਦੇ ਹੋ।
4. ਹੇਲਸਿੰਕੀ ਨਿਊਡ ਸੋਨਾ ਬਾਥ
ਫਿਨਲੈਂਡ ''ਚ ਸਥਿਤ ਹੇਲਸਿੰਕੀ ''ਚ ਸੋਨਾ ਬਾਥ ਇਕ ਅਜਿਹੀ ਥਾਂ ਹੈ, ਜਿੱਥੇ ਤੁਸੀਂ ਨਿਊਡ ਹੋ ਕੇ ਮਾਲਸ਼ ਕਰਵਾ ਸਕਦੇ ਹੋ ਅਤੇ ਬਿਨਾਂ ਕੱਪੜਿਆਂ ਦੇ ਇੱਧਰ-ਉੱਧਰ ਘੁੰਮ ਸਕਦੇ ਹੋ।
5. ਆਸਟ੍ਰੀਆ ਨਿਊਡ ਆਰਟ ਫੈਸਟੀਵਲ
ਆਸਟ੍ਰੀਆ ਨਿਊਡ ਆਰਟ ਫੈਸਟੀਵਲ ਇਕ ਅਜਿਹੀ ਥਾਂ ਹੈ, ਜਿੱਥੇ ਤੁਸੀਂ ਨਿਊਡ ਹੋ ਕੇ ਆਪਣੇ ਸਰੀਰ ''ਤੇ ਕਲਾਕਾਰੀ ਕਰਵਾ ਸਕਦੇ ਹੋ। ਇੱਥੇ ਰਹਿੰਦੇ ਲੋਕਾਂ ਲਈ ਨਿਊਡ ਹੋ ਕੇ ਘੁੰਮਣਾ ਆਮ ਗੱਲ ਹੈ।
6. ਕੇਪ ਡੀ ਏਜ, ਫਰਾਂਸ
ਫਰਾਂਸ ਦਾ ਕੇਪ ਡੀ ਏਜ ਸ਼ਹਿਰ ਲੋਕਾਂ ਨੂੰ ਬਿਨਾਂ ਕੱਪੜਿਆਂ ਦੇ ਘੁੰਮਣ ਦੀ ਮਨਜੂਰੀ ਦਿੰਦਾ ਹੈ। ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਇੱਥੋਂ ਦੇ ਲੋਕ ਸ਼ਾਪਿੰਗ ਕਰਨ ਲਈ ਵੀ ਨਿਊਡ ਹੋ ਕੇ ਜਾਂਦੇ ਹਨ।