ਸਿੱਖਿਆਰਥੀਆਂ ਦੇ ਭਵਿੱਖ ਲਈ ਅਹਿਮ: ਜਾਣੋ ਸਟੈਨੋਗ੍ਰਾਫੀ ’ਚ ਕਿਵੇਂ ਬਣਾਈਏ ਆਪਣਾ ਕਰੀਅਰ
Thursday, Jun 25, 2020 - 12:30 PM (IST)
ਲੈਕਚਰਾਰ ਪੂਜਾ ਸ਼ਰਮਾ
9914459033
ਅੱਜ ਦੇ ਵਿਗਿਆਨਿਕ ਯੂਗ ਵਿੱਚ ਹਰ ਖੇਤਰ ਵਿੱਚ ਕੰਮ ਨੂੰ ਘੱਟ ਸਮੇਂ ਵਿੱਚ ਕਰਨਾ ਅਤੇ ਤੇਜ਼ ਗਤੀ ਨਾਲ ਕਰਨਾ ਕੁਸ਼ਲਤਾ ਦਾ ਸੂਚਕ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਭਾਸ਼ਨ ਨੂੰ ਤੇਜ਼ ਗਤੀ ਨਾਲ ਲਿਖਣ ਦੀ ਲੋੜ ਅਤੇ ਮਹੱਤਤਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਜਦੋਂ ਕੋਈ ਵਿਅਕਤੀ ਕਿਸੇ ਸਰਕਾਰੀ ਜਾਂ ਗੈਰ ਸਰਕਾਰੀ ਦਫਤਰ ਵਿੱਚ ਚਿੱਠੀ ਪੱਤਰ ਦਾ ਕੰਮ ਕਰਦਿਆਂ, ਅਸੈਂਬਲੀ ਅਤੇ ਪਾਰਲੀਮੈਂਟ ਦੀਆਂ ਬੈਠਕਾਂ ਵਿੱਚ ਬੁਲਾਰਿਆਂ ਦਾ ਭਾਸ਼ਣ ਕਲਮ ਬੱਧ ਕਰਦਿਆਂ ਅਤੇ ਕਿਸੇ ਮੀਟਿੰਗ ਜਾਂ ਜਲਸੇ ਵਿੱਚ ਭਾਸ਼ਨ ਨੂੰ ਤੁਰੰਤ ਲਿਖਦਾ ਹੈ। ਉਸ ਸਮੇਂ ਉਹ ਜਿਸ ਸੰਕੇਤਕ ਭਾਸ਼ਾ ਦਾ ਪ੍ਰਯੋਗ ਕਰਦਾ ਹੈ, ਉਸਨੂੰ ਸਟੈਨੋਗ੍ਰਾਫੀ ਕਿਹਾ ਜਾਂਦਾ ਹੈ।
ਸਟੈਨੋਗ੍ਰਾਫੀ ਨੂੰ ਪੰਜਾਬੀ ਵਿੱਚ ਸੰਕੇਤਕ ਵੀ ਕਿਹਾ ਜਾਂਦਾ ਹੈ। ਇਸ ਦੁਆਰਾ ਭਾਸ਼ਣ ਰੀਕਾਰਡ ਕਰਨ ਲਈ ਉਸ ਸਮੇਂ ਦਾ ਤਕਰੀਬਨ ਛੇਵਾਂ ਭਾਗ ਲੱਗਦਾ ਹੈ, ਜਿਸ ਸਮੇਂ ਵਿੱਚ ਇਹ ਭਾਸ਼ਣ ਕਿਸੇ ਭਾਸ਼ਾ ਵਿਸ਼ੇਸ਼ ਵਿੱਚ ਲਿਖਿਆ ਜਾ ਸਕਦਾ ਹੈ। ਇਸੇ ਲਈ ਆਮ ਦਫਤਰਾਂ ਵਿੱਚ ਪੱਤਰ ਵਿਹਾਰ ਆਦਿ ਲਈ ਸਟੈਨੋਗ੍ਰਾਫਰ ਦੀ ਲੋੜ ਮਹਿਸੂਸ ਕੀਤੀ ਜਾਂਦੀ ਹੈ।
ਭਾਰਤੀ-ਚੀਨ ਸਰਹੱਦ ’ਤੇ ਸ਼ਹੀਦੀ ਪਹਿਰੇ ਦਾ ਸੂਰਮਾ : ਬਾਬਾ ਹਰਭਜਨ ਸਿੰਘ
ਕਿੱਥੋ ਆਇਆ ਸ਼ਬਦ
ਸਟੈਨੋਗ੍ਰਾਫੀ ਸ਼ਬਦ ਗ੍ਰੀਕ ਭਾਸ਼ਾ ਦੇ ਸ਼ਬਦ Stenos ਅਤੇ Graphein ਤੋਂ ਬਣਿਆ ਹੈ। Stenos (narrow) ਅਤੇ Graphein (to write) ਭਾਵ ਤੰਗ ਲਿਖਣ ਨੂੰ ਸਟੈਨੋਗ੍ਰਾਫੀ (Stenography) ਕਹਿੰਦੇ ਹਨ। ਸਟੈਨੋਗ੍ਰਾਫੀ ਨੂੰ Brachygraphy ਅਤੇ tachygraphy ਵੀ ਕਿਹਾ ਜਾਂਦਾ ਹੈ। ਇੱਥੇ Brachy ਦਾ ਅਰਥ ਛੋਟਾ, ਸੰਖੇਪ ਅਤੇ tachy ਦਾ ਅਰਥ ਤੇਜ਼ ਗਤੀ ਹੁੰਦਾ ਹੈ। ਭਾਵ ਇਹ ਹੈ ਕਿ ਤੇਜ਼ ਗਤੀ ਨਾਲ ਸੰਖੇਪ ਰੂਪ ਵਿੱਚ ਲਿਖਣ ਨੂੰ ਸਟੈਨੋਗ੍ਰਾਫੀ ਕਿਹਾ ਜਾਂਦਾ ਹੈ।
ਇੱਕ ਸਾਲ ਦਾ ਕੋਰਸ
ਸਟੈਨੋਗ੍ਰਾਫੀ ਪੰਜਾਬੀ, ਅੰਗ੍ਰੇਜ਼ੀ, ਹਿੰਦੀ ਜਾਂ ਕਿਸੇ ਵੀ ਖੇਤਰੀ ਭਾਸ਼ਾ ਵਿੱਚ ਸਿੱਖੀ ਜਾ ਸਕਦੀ ਹੈ। ਪੰਜਾਬ ਵਿੱਚ ਮੱਖ ਰੂਪ ਵਿੱਚ ਪੰਜਾਬੀ, ਅੰਗ੍ਰੇਜ਼ੀ ਅਤੇ ਹਿੰਦੀ ਭਾਸ਼ਾ ਵਿੱਚ ਸਟੈਨੋਗ੍ਰਾਫੀ ਦਾ ਕੋਰਸ ਕਰਵਾਇਆ ਜਾਂਦਾ ਹੈ। ਇਹ ਕੋਰਸ ਇੱਕ ਸਾਲ ਦਾ ਹੁੰਦਾ ਹੈ।
ਕਾਲੇ ਹੋਏ ਭਾਂਡਿਆਂ ਨੂੰ ਮੁੜ ਤੋਂ ਚਮਕਾਉਣ ਲਈ ਵਰਤੋ ਇਹ ਨੁਸਖ਼ੇ, ਹੋਣਗੇ ਲਾਹੇਵੰਦ ਸਿੱਧ
ਯੋਗਤਾ
ਇੱਸ ਵਿੱਚ ਘੱਟੋ-ਘੱਟ ਯੋਗਤਾ ਉਸ ਵਿਸ਼ੇ ਵਿੱਚ ਮੈਟ੍ਰਿਕ ਜਾਂ 12 ਵੀਂ ਪ੍ਰੀਖਿਆ ਪਾਸ ਕਰਨੀ ਹੁੰਦੀ ਹੈ। ਇਸ ਦਾ ਮੁੱਖ ਉਦੇਸ਼ ਇਹ ਹੈ ਕਿ ਵਿਦਿਆਰਥੀਆਂ ਨੂੰ ਸ਼ਾਰਟ ਹੈਂਡ ਅਤੇ ਟਾਈਪ ਦੇ ਸਿਧਾਂਤਾਂ ਦਾ ਪੂਰਾ ਗਿਆਨ ਦਿੱਤਾ ਜਾਵੇ ਤਾਂ ਜੋ ਉਹ ਸਟੈਨੋਗ੍ਰਾਫਰ ਦੇ ਤੌਰ ’ਤੇ ਤੁਰੰਤ ਨੌਕਰੀ ਲਈ ਤਿਆਰ ਹੋ ਜਾਣ।
ਇਸ ਉਦੇਸ਼ ਦੀ ਪੂਰਤੀ ਲਈ ਉਨ੍ਹਾਂ ਨੂੰ ਸ਼ਾਟ ਹੈਂਡ ਅਤੇ ਟਾਈਪ ਵਿੱਚ ਨਿਯਤ ਕੀਤੀ ਸਪੀਡ ਅਤੇ ਨਿਪੁੰਨਤਾ ਧਾਰਨ ਕਰਵਾਉਣ ਵਿੱਚ ਸਹਾਇਤਾ ਪ੍ਰਦਾਨ ਕੀਤੀ ਜਾਂ ਦੀ ਹੈ। ਇਸ ਤੋਂ ਇਲਾਵਾ ਉਸ ਭਾਸ਼ਾ ਦਾ ਵਿਆਕਨ ਗਿਆਨ, ਸ਼ਬਦਜੋੜ, ਵਿਸ਼ਾਰਾਮ ਚਿਨ੍ਹ ਅਤੇ ਵਪਾਰਕ ਸ਼ਬਦ ਗਿਆਨ ਪ੍ਰਦਾਨ ਕਰਨਾ ਮੁੱਖ ਉਦੇਸ਼ ਵਿੱਚ ਸ਼ਾਮਲ ਹੁੰਦਾ ਹੈ।
ਪੰਜਾਬੀ ਸਟੈਨੋਗ੍ਰਾਫਰ ਦੇ ਸਰਕਾਰੀ ਅਦਾਰੇ
ਪੰਜਾਬ ਵਿੱਚ ਬਹੁਤ ਸਾਰੇ ਸਰਕਾਰੀ ਅਦਾਰੇ ਹਨ, ਜੋ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਸਟੈਨੋਗ੍ਰਾਫੀ ਦਾ ਕੋਰਸ ਕਰਵਾਉਣ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਵਿੱਚੋਂ ਕੁੱਝ ਦਾ ਵੇਰਵਾ ਇਸ ਤਰ੍ਹਾਂ ਹੈ–
1. ਗਵਰਮੈਂਟ ਇੰਡਸਟੇਰਿਅਲ ਟ੍ਰੇਨਿਗ ਇੰਸਟੀਚਿਉਟ: ਆਈ.ਟੀ.ਆਈ. ਬਾਬਾ ਬਾਕਾਲਾ
2. ਗਵਰਮੈਂਟ ਇੰਡਸਟੇਰਿਅਲ ਟ੍ਰੇਨਿਗ ਇੰਸਟੀਚਿਉਟ: ਆਈ.ਟੀ.ਆਈ. ਫਿਰੋਜ਼ਪੂਰ ਸਿਟੀ
3. ਗਵਰਮੈਂਟ ਇੰਡਸਟੇਰਿਅਲ ਟ੍ਰੇਨਿਗ ਇੰਸਟੀਚਿਉਟ: ਆਈ.ਟੀ.ਆਈ. ਬਠਿੰਡਾ
4. ਗਵਰਮੈਂਟ ਇੰਡਸਟੇਰਿਅਲ ਟ੍ਰੇਨਿਗ ਇੰਸਟੀਚਿਉਟ: ਆਈ.ਟੀ.ਆਈ.ਪਟਿਆਲਾ
5. ਗਵਰਮੈਂਟ ਇੰਡਸਟੇਰਿਅਲ ਟ੍ਰੇਨਿਗ ਇੰਸਟੀਚਿਉਟ: ਆਈ.ਟੀ.ਆਈ. ਸੂਰਾਨਸੀ
6. ਗਵਰਮੈਂਟ ਇੰਡਸਟੇਰਿਅਲ ਟ੍ਰੇਨਿਗ ਇੰਸਟੀਚਿਉਟ ਫਾੱਰ ਵੂਮੈਨ: ਆਈ.ਟੀ.ਆਈ. ਰਾਜਪੂਰਾ
ਚੀਨ ਨਾਲੋਂ ਵਪਾਰਕ ਸਾਂਝ ਤੋੜਨਾ ਭਾਰਤ ਲਈ ਸਿੱਧ ਹੋਵੇਗਾ ਨੁਕਸਾਨ ਦੇਹ, ਸੁਣੋ ਇਹ ਵੀਡੀਓ
ਵਜੀਫੇ ਦੀ ਸੁਵਿਧਾ
ਬੇਰੋਜ਼ਗਾਰ ਗ੍ਰੈਜੂਏਟ ਅਨੁਸੂਚਿਤ ਜਾਤੀ ਨਾਲ ਸਬੰਧਤ ਉਮੀਦਵਾਰਾਂ ਲਈ ਪੰਜਾਬ ਸਰਕਾਰ ਨੇ ਸਟੈਨੋਗ੍ਰਾਫੀ ਕੋਰਸ ਦਾ ਪ੍ਰਬੰਧ ਕੁਝ ਸਰਕਾਰੀ ਸੰਸਥਾਵਾਂ ਵਿੱਚ ਕੀਤਾ ਹੈ ਅਤੇ ਵਜੀਫੇ ਦੀ ਸੁਵਿਧਾ ਉਪਲਬ ਕਰਵਾਈ ਗਈ ਹੈ। ਇਸ ਤੋਂ ਇਲਾਵਾ ਬਹੁਤ ਸਾਰੀਆਂ ਗੈਰ- ਸੰਸਕਾਰੀ ਸੰਸਥਾਵਾਂ ਹਨ, ਜੋ ਅੰਗ੍ਰੇਜ਼ੀ, ਪੰਜਾਬੀ ਅਤੇ ਹਿੰਦੀ ਵਿੱਚ ਸਟੈਨੋਗ੍ਰਾਫੀ ਦਾ ਕੋਰਸ ਕਰਵਾਉਂਦੀਆਂ ਹਨ ਅਤੇ ਇਨ੍ਹਾਂ ਦੀ ਜਾਣਕਾਰੀ ਇੰਟਰਨੈਟ ’ਤੇ ਉਪਲਬਧ ਹੈ।
SSC ਦੇ ਵਿੱਚ ਨੌਕਰੀ ਅਤੇ ਪ੍ਰੀਖਿਆ
ਐੱਸ.ਐੱਸ.ਸੀ. ਹਰ ਸਾਲ ਵੱਖ-ਵੱਖ ਵਿਭਾਗਾਂ ਵਿੱਚ ਸਟੈਨੋਗ੍ਰਾਫਰ ਦੀ ਗ੍ਰੇਡ ਸੀ ਅਤੇ ਗ੍ਰੇਡ-ਡੀ ਲਈ ਪ੍ਰੀਖਿਆ ਕਰਵਾਉਂਦੀ ਹੈ। ਇਨ੍ਹਾਂ ਪੋਸਟਾਂ ਦੇ ਯੋਗ ਹੋਣ ਲਈ ਅਸਾਮੀ ਨੂੰ ਸਟੈਨੋਗ੍ਰਾਫੀ ਸਕਿਲ ਦੇ ਨਾਮ-ਨਾਲ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ 12 ਵੀਂ ਪਾਸ ਹੋਣਾ ਲਾਜ਼ਮੀ ਹੈ। ਇਸ ਟੈਸਟ ਲਈ ਉਮਰ ਸੀਮਾ 18-27 ਸਾਲ ਹੈ।
ਗੁਰੱਪ-ਸੀ ਸਟੈਨੋਗ੍ਰਾਫਰ ਲਈ ਖਾਲੀ ਅਸਾਮੀਆਂ ਸੈਂਟਰ ਸਰਕਾਰ ਦੇ ਵਿਭਾਗਾਂ ਲਈ ਹੁੰਦੀਆਂ ਹਨ, ਜੋ ਆਮ ਤੌਰ ’ਤੇ ਦਿੱਲੀ ਵਿੱਚ ਹਨ ਅਤੇ ਗਰੁੱਪ ਸਟੈਨੋਗ੍ਰਾਫਰ ਲਈ ਖਾਲੀ ਅਸਾਮੀਆਂ ਰਾਜ ਅਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਦੇ ਵਿਭਾਗਾਂ ਲਈ ਹੁੰਦੀਆ ਹਨ। ਸਾਰੇ ਦੇਸ਼ ਵਿੱਚ ਹੁੰਦੀਆਂ ਹਨ। ਇਸ ਵਿੱਚ ਅਸਾਮੀ ਨੂੰ SSC ਸਟੈਨੋਗ੍ਰਾਫਰ ਚੁਨਣ ਲਈ ਦੋ ਸਟੇਜਾਂ ਤੋਂ ਗੁਜ਼ਰਨਾ ਪੈਂਦਾ ਹੈ।
1. ਆਨਲਾਈਨ ਪ੍ਰੀਖਿਆ ਹੁੰਦੀ ਹੈ, ਜਿਸ ’ਚ 200 MCQ ਹੁੰਦੇ ਹਨ ਜਿਨ੍ਹਾਂ ਦਾ ਵੇਰਦਾ ਇਸ ਤਰ੍ਹਾਂ ਹੈ–
50 General Intelligence and Reasoning - 50
- General Awareness – 50
- English Language and Comprehension – 100
ਇਹ ਪੇਪਰ 2 ਘੰਟੇ ਦਾ ਹੁੰਦਾ ਹੈ। ਇਹ ਪੇਪਰ ਕਲੀਅਰ ਕਰਨ ਤੋਂ ਬਾਅਦ ਸਕਿਲ ਟੈਸਟ ਕਰਵਾਇਆ ਜਾਂਦਾ ਹੈ ਜਿਸ ਵਿੱਚ 10 ਮਿੰਟ ਲਈ ਡਿਕਟੇਸ਼ਨ ਕਰਵਾਈ ਜਾਂਦੀ ਹੈ।
ਗ੍ਰੇਡ-ਡੀ ਦੇ ਉਮੀਦਵਾਰ ਨੂੰ 100 ਸ਼ਬਦ ਪ੍ਰੀਤ ਮਿੰਟ ਦੇ ਹਿਸਾਬ ਨਾਲ ਅਤੇ ਗ੍ਰੇਡ-ਸੀ ਦੇ ਉਮੀਦਵਾਰ ਨੂੰ 100 ਸ਼ਬਦ ਪ੍ਰਤੀ ਮਿੰਟ ਦੇ ਹਿਸਾਬ ਨਾਲ ਡਿਕਟੇਸ਼ਨ ਕਰਵਾਈ ਜਾਂਦੀ ਹੈ।
ਗਲਵਾਨ ਘਾਟੀ ਦੇ ਯੋਧੇ : ‘ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ’
ਬਾਅਦ ਵਿੱਚ ਟਾਈਪਿੰਗ ਟੈਸਟ ਹੁੰਦਾ ਹੈ, ਜਿਸ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ–
ਗਰੇਡ ਹਿੰਦੀ ਅੰਗਰੇਜੀ
ਗਰੇਡ ਡੀ 65 ਮਿਨਟ 50ਮਿਨਟ
ਗਰੇਡ ਸੀ 55 ਮਿਨਟ 40 ਮਿਨਟ
ਨੌਕਰੀਆਂ
ਟੈਸਟ ਪਾਸ ਕਰਨ ਉਪਰੰਤ ਉਮੀਦਵਾਰ ਸਰਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ ਵਿੱਚ ਨੌਕਰੀ ਕਰਨ ਦੇ ਸਮਰੱਥ ਹੋ ਜਾਂਦਾ ਹੈ। ਸਰਕਾਰੀ ਖੇਤਰ ਵਿੱਚ ਉਸ ਨੂੰ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਅਤੇ ਹਾਈ ਕੋਰਟ, ਸੁਪਰੀਮ ਕੋਰਟ ਅਤੇ ਗੈਰ ਸਰਕਾਰੀ ਖੇਤਰ ਵਿੱਚ ਉਹ ਵੱਖ-ਵੱਖ ਕੰਪਨੀਆਂ, ਮੀਡਿਆ ਆਦਿ ਵਿੱਚ ਕੰਮ ਕਰ ਸਕਦਾ ਹੈ। ਸਟੈਨੋਗ੍ਰਾਫਰ ਦੀਆਂ ਵੱਖ-ਵੱਖ ਵਿਭਾਗਾਂ ਵਿੱਚ ਜ਼ਿੰਮੇਵਾਰੀਆਂ ਅਤੇ ਕੰਮ ਇਸ ਤਰ੍ਹਾਂ ਹਨ। ਜਿਸ ਦਾ ਮੁੱਖ ਕੰਮ ਹੈ। ਸਟੈਨੋਗ੍ਰਾਫਰ ਮੰਤਰੀ ਜਾਂ ਉੱਚ ਅਧਿਕਾਰੀ ਨਾਲ ਮੀਟਿੰਗ, ਪ੍ਰੈਸਕਾਨਫ੍ਰੈਂਸ ਆਦਿ ਅਟੈਂਡ ਕਰਦਾ ਹੈ ਅਤੇ ਉਸ ਵਿੱਚ ਸ਼ਾਮਲ ਵਿਅਕਤੀਆਂ ਦੀਆਂ ਸਟੇਟ ਮੈਂਟ ਰੀਕਾਰਡ ਕਰਦਾ ਹੈ ਤਾਂ ਜੋ ਉਹ ਉਸ ਮੀਟਿੰਗ ਜਾਂ ਕਾਨਫ੍ਰੈਂਸ ਵਿੱਚ ਵਿਚਾਰ ਅਧੀਨ ਵਿਸ਼ੇ ਨਾਲ ਸੰਬੰਧਤ ਪ੍ਰੈਸ ਰਿਲੀਜ਼ ਕਰ ਸਕੇ। ਇਸਦੇ ਨਾਲ-ਨਾਲ ਉਹ ਉੱਚ ਅਧਿਕਾਰੀ ਤੋਂ ਡਿਕਟੇਸ਼ਨ ਲੈਂਦਾ, ਕਾੱਲ ਰੀਸੀਵਰ ਦਾ, ਆਪਣੇ ਅਫਸਰ ਲਈ ਮੀਟਿੰਗ ਫਿਕਸ ਕਰਦਾ ਹੈ।