ਇਸ ਲਈ ਲੜਕੀਆਂ ਨੂੰ ਪਸੰਦ ਆਉਂਦੇ ਹਨ ਲੰਬੇ ਕੱਦ ਵਾਲੇ ਲੜਕੇ

03/23/2017 4:44:15 PM

ਜਲੰਧਰ— ਲੜਕੀਆਂ ਹਮੇਸ਼ਾ ਇਸ ਤਰ੍ਹਾਂ ਦੇ ਪਾਟਨਰ ਨੂੰ ਪਸੰਦ ਕਰਦੀਆਂ ਹਨ। ਜਿਨ੍ਹਾਂ ਦਾ ਕੱਦ ਲੰਬਾ ਹੋਵੇ। ਉੁੱਚੇ ਕੱਦ ਵਾਲੇ ਲੜਕੇ ਹੀ ਲੜਕੀਆਂ ਦੀ ਪਹਿਲੀ ਪਸੰਦ ਹੁੰਦੀ ਹੈ। ਇਸ ਤਰ੍ਹਾਂ ਦੇ ਲੜਕੇ ਦੇਖਣ ''ਚ ਵੀ ਸੋਹਣੇ ਲੱਗਦੇ ਹਨ, ਲੜਕੀਆਂ ਵੀ ਉਨ੍ਹਾਂ ਨਾਲ ਸੁਰੱਖਿਅਤ ਮਹਿਸੂਸ ਕਰਦੀਆਂ ਹਨ। ਇਸ ਤੋਂ ਇਲਾਵਾ ਹੋਰ ਵੀ ਕਈ ਕਾਰਨਾਂ ਕਰਕੇ ਕੁੜੀਆਂ ਨੂੰ ਲੰਬੇ ਕੱਦ ਵਾਲੇ ਲੜਕੇ ਪਸੰਦ ਆਉਂਦੇ ਹਨ। 
1. ਗਲੇ ਮਿਲਣਾ
ਲੜਕੀਆਂ ਦਾ ਮੰਨਣਾ ਹੈ ਕਿ ਲੰਬੇ ਕੱਦ ਵਾਲਿਆਂ ਲੜਕਿਆਂ ਨੂੰ ਗਲੇ ਮਿਲਣ ਨਾਲ ਕਮਾਲ ਦੀ ਫਿਲਿੰਗ ਆਉਂਦੀ ਹੈ। ਉਹ ਉਹਨਾਂ ਦੀਆ ਬਾਹਾਂ ''ਚ ਆਰਾਮ ਨਾਲ ਫਿਟ ਹੋ ਜਾਂਦੀਆਂ ਹਨ। ਇਸ ਲਈ ਲੜਕੀਆਂ ਆਪਣੇ ਆਪ ਨੂੰ ਕਵਰ ਮਹਿਸੂਸ ਕਰਦੀਆਂ ਹਨ।
2. ਘਰ ਦੇ ਕੰਮ
ਲੰਬੇ ਕੱਦ ਦੇ ਸਾਥੀ ਨਾਲ ਤੁਸੀਂ  ਉਨ੍ਹਾਂ ਤੋਂ ਘਰ ਦੇ ਕੰਮ ਕਰਵਾ ਸਕਦੇ ਹੋ ਜਿਨ੍ਹਾਂ ਨੂੰ ਲੜਕੀਆਂ ਕਰਨ ''ਚ ਅਸਮਰੱਥ ਹੁੰਦੀਆ ਹਨ। ਤੁਸੀਂ ਉਨ੍ਹਾਂ ਤੋਂ ਘਰ ਦੇ ਬਲਬ ਅਤੇ ਪਰਦੇ ਬਦਲਵਾ ਸਕਦੇ ਹੋ। ਇਸ ਤੋਂ ਇਲਾਵਾ ਲੜਕੀਆਂ ਆਪਣੇ ਜੀਵਨ ਸਾਥੀ ਦੀ ਸ਼ਰਟ ਨੂੰ ਸ਼ਾਟ ਡਰੈਸ ਦੇ ਰੂਪ ''ਚ ਵੀ ਪਾ ਸਕਦੀਆਂ ਹਨ। 
3. ਹਾਈ ਹੀਲ
ਲੜਕੀਆਂ ਨੂੰ ਉੱਚੀ ਅੱਡੀ ਵਾਲੀ ਚੱਪਲ ਪਾਉਂਣ ਦਾ ਸ਼ੋਂਕ ਹੁੰਦਾ ਹੈ। ਇਸ ਨਾਲ ਉਨ੍ਹਾਂ ਦੀ ਸ਼ਖਸੀਅਤ ਨਿਖਰ ਜਾਂਦੀ ਹੈ। ਇਸ ਲਈ ਵੀ ਲੜਕੀਆਂ ਲੰਬੇ ਕੱਦ ਵਾਲੇ ਲੜਕੇ ਨੂੰ ਹੀ ਪਸੰਦ ਕਰਦੀਆਂ ਹਨ। 
4. ਸੁਰੱਖਿਆ ਦੀ ਭਾਵਨਾ 
ਉੱਚੇ ਕੱਦ ਵਾਲੇ ਲੜਕਿਆਂ ਨਾਲ ਲੜਕੀਆਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੀਆਂ ਹਨ। ਜਦੋਂ ਲੜਕੀਆਂ ਵੱਡੀ ਕੱਦ ਵਾਲੇ ਲੜਕਿਆਂ ਦੇ ਨਾਲ ਬਾਹਰ ਜਾਂਦੀਆਂ ਹਨ ਤਾਂ ਉਨ੍ਹਾਂ ਨੂੰ ਇਕ ਬਾਡੀਗਾਰਡ ਦਾ ਅਹਿਸਾਸ ਹੁੰਦਾ ਹੈ।


Related News