ਮੋਦੀ ਜੀ ਕਹਿੰਦੇ ਹਨ ਹਿਮਾਚਲ ਮੇਰਾ ਦੂਜਾ ਘਰ ਪਰ ਉਹ ਆਫ਼ਤ ਦੇ ਸਮੇਂ ਇੱਥੇ ਆਉਂਦੇ ਨਹੀਂ: ਪ੍ਰਿਯੰਕਾ ਗਾਂਧੀ

05/27/2024 1:29:21 PM

ਚੰਬਾ- ਕਾਂਗਰਸ ਦੀ ਰਾਸ਼ਟਰੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਅੱਜ ਯਾਨੀ ਕਿ 27 ਮਈ ਨੂੰ ਹਿਮਾਚਲ ਪ੍ਰਦੇਸ਼ ਦੇ ਚੰਬਾ ਪਹੁੰਚੀ। ਇੱਥੇ ਉਨ੍ਹਾਂ ਜਨ ਸਭਾ ਨੂੰ ਸੰਬੋਧਿਤ ਕੀਤਾ। ਪ੍ਰਿਯੰਕਾ ਗਾਂਧੀ ਨੇ ਮਾਂ ਦੁਰਗਾ ਦੀ ਜੈ ਨਾਲ ਸੰਬੋਧਨ ਸ਼ੁਰੂ ਕੀਤਾ। ਉਨ੍ਹਾਂ ਨੇ ਕਿਹਾ ਕਿ ਇੱਥੇ ਆ ਕੇ ਖੁਸ਼ੀ ਹੋ ਰਹੀ ਹੈ। ਮੇਰਾ ਦਿਲ ਹਿਮਾਚਲ ਪ੍ਰਦੇਸ਼ ਵਿਚ ਹੀ ਰਹਿੰਦਾ ਹੈ। ਜਦੋਂ ਵੀ ਉਹ ਹਿਮਾਚਲ ਆਉਂਦੀ ਹੈ ਤਾਂ ਉਨ੍ਹਾਂ ਨੂੰ ਬਹੁਤ ਖੁਸ਼ੀ ਹੁੰਦੀ ਹੈ। ਪ੍ਰਿਯੰਕਾ ਨੇ ਕਿਹਾ ਕਿ ਹਿਮਾਚਲ ਵਿਚ ਲੋਕ ਸਭਾ ਦੇ ਨਾਲ-ਨਾਲ 6 ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਵੀ ਹਨ। ਪ੍ਰਦੇਸ਼ ਸਰਕਾਰ ਦਾ ਭਵਿੱਖ ਜ਼ਿਮਨੀ ਚੋਣਾਂ 'ਤੇ ਨਿਰਭਰ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਤੁਸੀ ਪ੍ਰਦੇਸ਼ ਦੀ ਸਰਕਾਰ ਚੁਣੀ ਤਾਂ ਤੁਸੀਂ ਬਦਲਾਅ ਲਈ ਕਾਂਗਰਸ ਸਰਕਾਰ ਬਣਾਈ। 

ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤੰਜ਼ ਕੱਸਦਿਆਂ ਕਿਹਾ ਕਿ ਉਹ ਦੇਵਤਾਵਾਂ ਦੀ ਗੱਲ ਕਰਦੇ ਹਨ। ਮੋਦੀ ਜੀ ਨੇ ਜਨਤਾ ਵਲੋਂ ਚੁਣੀ ਸਰਕਾਰ ਨੂੰ ਧਨ ਨਾਲ ਡਿਗਾਉਣ ਦੀ ਕੋਸ਼ਿਸ਼ ਕੀਤੀ। ਜੋ ਪ੍ਰਧਾਨ ਮੰਤਰੀ ਇਸ ਤਰ੍ਹਾਂ ਦੀ ਸਾਜ਼ਿਸ਼ ਰਚੇ, ਅਜਿਹੀ ਭ੍ਰਿਸ਼ਟ ਸਾਜ਼ਿਸ਼ ਕਰਨ ਵਾਲਿਆਂ ਦੇ ਮਨ ਵਿਚ ਹਿਮਾਚਲ ਪ੍ਰਤੀ ਆਦਰ ਨਹੀਂ ਹੋ ਸਕਦਾ। ਅਜਿਹੇ ਲੋਕਾਂ ਦਾ ਮਕਸਦ ਕਿਸੇ ਵੀ ਹਾਲਤ ਵਿਚ ਸੱਤਾ ਨੂੰ ਆਪਣੇ ਹੱਥਾਂ 'ਚ ਰੱਖਣਾ ਹੈ। ਨਰਿੰਦਰ ਮੋਦੀ ਅਤੇ ਭਾਜਪਾ ਦਾ ਮਕਸਦ ਸਿਰਫ ਸੱਤਾ ਹਾਸਲ ਕਰਨਾ ਹੈ। ਫਿਰ ਚਾਹੇ ਹਿਮਾਚਲ ਦੀ ਜਨਤਾ ਨੂੰ ਗੁੰਮਰਾਹ ਜਾਂ ਉਨ੍ਹਾਂ ਤੋਂ ਝੂਠ ਹੀ ਕਿਉਂ ਨਾ ਬੋਲਣਾ ਪਵੇ। ਮੋਦੀ ਜੀ ਕਹਿੰਦੇ ਹਨ ਹਿਮਾਚਲ ਮੇਰਾ ਦੂਜਾ ਘਰ ਪਰ ਉਹ ਆਫ਼ਤ ਦੇ ਸਮੇਂ ਇੱਥੇ ਨਹੀਂ ਆਉਂਦੇ।


ਪ੍ਰਿਯੰਕਾ ਨੇ ਅੱਗੇ ਕਿਹਾ ਕਿ 10 ਸਾਲਾਂ ਵਿਚ ਮੋਦੀ ਸਰਕਾਰ ਨੇ ਵੱਡੇ ਅਰਬਪਤੀਆਂ ਲਈ ਹੀ ਨੀਤੀਆਂ ਬਣਾਈਆਂ। ਧਨ ਬਲ ਨਾਲ ਹੀ ਵਿਧਾਇਕਾਂ ਨੂੰ ਖਰੀਦਿਆ ਜਾਂਦਾ ਹੈ। ਧਨ ਬਲ ਨਾਲ ਹੀ ਵੱਡੇ-ਵੱਡੇ ਟੀ. ਵੀ. ਚੈਨਲ ਚਲਾਉਂਦੇ ਹਨ। ਇਹ ਧਨ ਬਲ ਵੱਡੇ-ਵੱਡੇ ਅਰਬਪਤੀਆਂ ਤੋਂ ਆਉਂਦਾ ਹੈ। ਪਿਛਲੇ 10 ਸਾਲਾਂ ਤੋਂ ਜਿੰਨੀਆਂ ਵੀ ਨੀਤੀਆਂ ਬਣੀਆਂ, ਉਹ ਵੱਡੇ-ਵੱਡੇ ਅਰਬਪਤੀਆਂ ਲਈ ਬਣੀਆਂ। ਨੌਜਵਾਨਾਂ ਲਈ ਅਗਨੀਵੀਰ ਵਰਗੀ ਯੋਜਨਾ ਬਣਾਈ ਹੈ, ਤਾਂ ਕਿ ਰੱਖਿਆ ਖੇਤਰ ਵਿਚ ਵੀ ਅਰਬਪਤੀਆਂ ਦਾ ਹੱਥ ਹੋਵੇ। ਜਦੋਂ OPS ਦੀ ਗੱਲ ਆਉਂਦੀ ਹੈ ਤਾਂ ਮੋਦੀ ਜੀ ਕਹਿੰਦੇ ਹਨ ਕਿ ਪੈਸੇ ਨਹੀਂ ਹਨ ਅਤੇ ਅਰਬਪਤੀਆਂ ਨੂੰ ਫਾਇਦਾ ਦੇਣਾ ਹੋਵੇ ਤਾਂ ਖਜ਼ਾਨਾ ਭਰਿਆ ਹੁੰਦਾ ਹੈ। ਪ੍ਰਿਯੰਕਾ ਨੇ ਕਿਹਾ ਕਿ ਹਿਮਾਚਲ ਦੇ ਸੇਬ ਕਿਸਾਨਾਂ ਦਾ ਹਾਲ ਦੇਖ ਲਓ। ਤਮਾਮ ਕੋਲਡ ਸਟੋਰ ਵੱਡੇ-ਵੱਡੇ ਖਰਬਪਤੀਆਂ ਨੂੰ ਦਿੱਤੇ ਗਏ ਹਨ। ਕੀਮਤ ਵੀ ਇਹ ਉਦਯੋਗਪਤੀ ਤੈਅ ਕਰ ਰਹੇ ਹਨ। ਜਿਸ ਕਾਰਨ ਕਿਸਾਨਾਂ ਨੂੰ ਫਸਲ ਦੀ ਉੱਚਿਤ ਕੀਮਤ ਨਹੀਂ ਮਿਲਦੀ। ਜਨਤਾ ਮਹਿੰਗਾਈ ਨਾਲ ਜੂਝ ਰਹੀ ਹੈ। 


Tanu

Content Editor

Related News