ਛੋਟੇ-ਛੋਟੇ ਪਰ ਬੜੇ ਕੰਮ ਦੇ ਹਨ ਇਹ ਟਿਪਸ
Monday, Jan 02, 2017 - 01:07 PM (IST)

ਜਲੰਧਰ—ਬਹੁਤ ਸਾਰੀਆਂ ਔਰਤਾਂ ਅਜਿਹੀਆਂ ਹੁੰਦੀਆ ਹਨ ਜੋ ਘਰ ਅਤੇ ਆਫਿਸ ਦੋਨਾ ਦੇ ਕੰਮਾਂ ਨੂੰ ਵਧੀਆ ਢੰਗ ਨਾਲ ਨਿਭਾਉਦੀਆਂ ਹਨ। ਅਜਿਹੀਆਂ ਔਰਤਾਂ ਪੂਰੀ ਤਰ੍ਹਾਂ ਨਾਲ ਆਤਮ ਨਿਰਭਰ ਹੁੰਦੀਆ ਹਨ। ਜੇਕਰ ਤੁਸੀਂ ਖਾਣਾ ਬਣਾਉਂਣ ਦਾ ਸ਼ੌਕ ਰੱਖਦੇ ਹੋ ਤਾਂ ਤੁਹਾਨੂੰ ਰਸੋਈ ਦੇ ਇਹ ਛੋਟੇ-ਛੋਟੇ ਟਿਪਸ ਰਤਾ ਹੋਣੇ ਚਾਹੀਦੇ ਹਨ ਤਾਂ ਜੋ ਰਸੋਈ ਦੇ ਕੰਮ ਕਰਦੇ ਸਮੇਂ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ ਅਤੇ ਲੋਕ ਤੁਹਾਡੇ ਖਾਣੇ ਦੀ ਤਰੀਫ ਕਰਦੇ ਨਾ ਥੱਕਣ।
1.ਚਾਵਲ ਨੂੰ ਕੀੜਿਆਂ ਤੋਂ ਬਚਾਉਂਣ ਦੇ ਲਈ ਚਾਵਲ ਕੱਚੇ ਚਾਵਲ ਮਿਕਸ ਕਰ ਲਓ।
2. ਡੋਸਾ ਜਾਂ ਇਡਲੀ ਘਰ ''ਚ ਬਣਾਉਣ ਦੀ ਸੋਚ ਰਹੋ ਹੋ ਤਾਂ ਚਾਵਲ ਪੀਸਦੇ ਸਮੇਂ ਮੇਥੀ ਦੇ ਕੁਝ ਦਾਣੇ ਪਾਉਣ ਨਾਲ ਡੋਸਾ ਇਡਲੀ ਨਰਮ ਬਣਦੇ ਹਨ।
3. ਚੀਨੀ ''ਚ ਕੀੜੀਆਂ ਨਾ ਜਾਣ ਇਸ ਦੇ ਲਈ ਚੀਨੀ ਵਾਲੇ ਡੱਬੇ ''ਚ ਕੁਝ ਕਲੀਆਂ ਲੌਂਗ ਦੀਆਂ ਪਾ ਦਿਓ।
4. ਪਾਲਕ ਦਾ ਰੰਗ ਹਰਾ ਰੱਖਣ ਦੇ ਲਈ ਪਾਲਕ ਉਬਾਲਦੇ ਸਮੇਂ ਅੱਧਾ ਚਮਚ ਨਮਕ ਪਾਉਂਣਾ ਚਾਹੀਦਾ ਹੈ
5. ਆਟਾ ਗੁੰਨਣ ਸਮੇਂ ਪਾਣੀ ਦੇ ਸਾਥ ਦੁੱਧ-ਮਲਾਈ ਦਾ ਵੀ ਇਸਤੇਮਾਲ ਕਰੋ। ਇਸ ਨਾਲ ਰੋਟੀਆਂ ਨਰਮ ਅਤੇ ਸਵਾਦ ਬਣਦੀਆਂ ਹਨ।
6. ਮੇਥੀ ਦਾ ਕੜੱਤਣ ਦੂਰ ਕਰਨ ਦੇ ਲਈ ਨਮਕ ਪਾ ਕੇ ਉਸ ਨੂੰ ਥੋੜੀ ਦੇਰ ਦੇ ਲਈ ਅਲੱਗ ਰੱਖ ਦਿਓ।
7.ਚਾਵਲ ਬਣਾਉਦੇ ਸਮੇਂ 1ਚਮਚ ਘਿਓ, ਨਮਕ ਅਤੇ ਅੱਧਾ ਚਮਚ ਨਿੰਬੂ ਦਾ ਰਸ ਪਾ ਦਿਓ । ਇਸ ਨਾਲ ਚਾਵਲ ਖਿਲੇ-ਖਿਲੇ ਬਣਨਗੇ।
8. ਪਨੀਰ ਨੂੰ ਪਾਣੀ ''ਚ ਰੱੱਖਿਆ ਜਾਵੇ ਤਾਂ ਜ਼ਿਆਦਾ ਦੇਰ ਤੱਕ ਤਾਜਾ ਰਹਿੰਦਾ ਹੈ।
9. ਨਿਊਡਲਸ ਉਬਾਲਣ ਦੇ ਬਾਅਦ ਉਨ੍ਹਾਂ ਨੂੰ ਠੰਡੇ ਪਾਣੀ ''ਚ ਰੱਖਿਆ ਜਾਵੇ ਤਾਂ ਅਤੇ ਹਲਕਾ ਜਿਹਾ ਤੇਲ ਲਗਾਇਆ ਜਾਵੇ ਤਾਂ ਉਹ ਆਪਸ ''ਚ ਚਿਪਕਦੇ ਨਹੀਂ ਹਨ।
10. ਕੋਫਤਾਂ ਜਾਂ ਕਟਲੇਟ ਬਣਾਉਣ ਦੇ ਲਈ ਦੇਸੀ ਆਲੂ ਦਾ ਇਸਤੇਮਾਲ ਕਰੋ।
11. ਮਿਕਸਚਰ ''ਚ ਨਮਕ ਪਾ ਕੇ ਚਲਾਉਂਣ ਨਾਲ ਬਲੇਡ ਤੇਜ ਹੋ ਜÎਾਂਦੇ ਹਨ।
12. ਆਲੂ ਅਤੇ ਪਿਆਜ਼ ਨੂੰ ਇਕੱਠਿਆਂ ਨੂੰ ਸਟੋਰ ਨਾ ਕਰੋ । ਇਸ ਨਾਲ ਆਲੂ ਜਲਦੀ ਖਰਾਬ ਹੋ ਜਾਂਦੇ ਹਨ।
13. ਭਿੰਡੀ ਦੀ ਸਬਜੀ ਬਣਾਉਣ ਸਮੇਂ ਨਿੰਬੂ ਦਾ ਰਸ ਅੱਧਾ ਚਮਚ ਅੰਬਚੂਰ ਪਾਊਡਰ ਪਾਓ। ਇਸ ਦੇ ਨਾਲ ਭਿੰਡੀ ਲੇਸਦਾਰ ਨਹੀਂ ਬਣੇਗੀ।