ਸਕਾਈ ਬਲਿਊ ਅਤੇ ਪਾਊਡਰ ਬਲਿਊ ਹੈ ਕੂਲ ਕਲਰਜ਼, ਰਹਿੰਦੇ ਹਨ ਗਰਮੀਆਂ ’ਚ ਟ੍ਰੇਂਡਿੰਗ
Thursday, Jul 25, 2024 - 02:26 PM (IST)
ਅੰਮ੍ਰਿਤਸਰ, (ਕਵਿਸ਼ਾ)- ਕਿਹਾ ਜਾਂਦਾ ਹੈ ਕਿ ਹਰ ਰੰਗ ਦਾ ਆਪਣਾ ਸੁਭਾਅ ਹੁੰਦਾ ਹੈ, ਕੁਝ ਰੰਗ ਹਲਕੇ ਹੁੰਦੇ ਹਨ, ਕੁਝ ਚਮਕਦਾਰ ਹੁੰਦੇ ਹਨ, ਕੁਝ ਰੰਗ ਆਪਣੇ ਆਪ ਵਿਚ ਠੰਡਕ ਦਾ ਅਹਿਸਾਸ ਦਿੰਦੇ ਹਨ, ਜਦਕਿ ਕੁਝ ਰੰਗ ਬਹੁਤ ਹੀ ਗਰਮ ਲੱਗਦੇ ਹਨ, ਜਿਨ੍ਹਾਂ ਨੂੰ ਗਰਮੀਆਂ ਵਿਚ ਪਹਿਨਣ ਤੋਂ ਲੋਕ ਪ੍ਰਹੇਜ਼ ਕਰਦੇ ਹਨ।
ਗਰਮੀਆਂ ਵਿਚ ਪਹਿਨਣ ਲਈ ਲੋਕਾਂ ਦੇ ਪਸੰਦੀਦਾ ਰੰਗਾਂ ਵਿੱਚ, ਬਲਿਊ ਕਲਰ ਦੇ ਵੱਖ-ਵੱਖ ਰੰਗਾਂ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ। ਜੇਕਰ ਅਸੀਂ ਇਨ੍ਹਾਂ ਦੀ ਗੱਲ ਕਰੀਏ ਤਾਂ ਸਕਾਈ ਬਲਿਊ ਅਤੇ ਪਊਡਰ ਬਲਿਊ ਅਜਿਹੇ ਟੋਂਸ ਹਨ ਜੋ ਔਰਤਾਂ ਵਲੋਂ ਬਹੁਤ ਪਸੰਦ ਕੀਤੇ ਜਾਂਦੇ ਹਨ, ਜੋ ਦਿੱਖਣ ਵਿੱਚ ਵੀ ਬਹੁਤ ਕੋਮਲ ਹਨ ਅਤੇ ਅੱਖਾਂ ਨੂੰ ਵੀ ਬਹੁਤ ਸਕੂਨ ਦਿੰਦੇ ਹਨ।
ਦੂਜਾ, ਅਜਿਹੇ ਰੰਗਾਂ ਨੂੰ ਪਹਿਨਣ ਨਾਲ ਪਹਿਨਣ ਵਾਲੇ ਨੂੰ ਗਰਮੀ ਵੀ ਘੱਟ ਮਹਿਸੂਸ ਹੁੰਦੀ ਹੈ। ਇਸੇ ਲਈ ਗਰਮੀਆਂ ਦੀ ਆਮਦ ਦੇ ਨਾਲ ਹੀ ਬਾਜ਼ਾਰ ਵਿੱਚ ਬਹੁਤ ਜ਼ਿਆਦਾ ਰੁਝਾਨ ਦੇਖਣ ਨੂੰ ਮਿਲਦਾ ਹੈ ਅਤੇ ਡਿਜ਼ਾਇਨਰਜ਼ ਵਿਚ ਸਕਾਈ ਬਲਿਊ ਅਤੇ ਪਾਊਡਰ ਬਲਿਊ ਵਰਗੇ ਅਜਿਹੇ ਰੰਗ ਬਾਜ਼ਾਰ ਵਿਚ ਕਾਫ਼ੀ ਉਪਲਬਧ ਹੋ ਜਾਂਦੇ ਹਨ। ਅਜਿਹਾ ਹੀ ਰੁਝਾਨ ਇਸ ਵਾਰ ਵੀ ਕਾਫੀ ਹੱਦ ਤੱਕ ਬਾਜ਼ਾਰ ਅਤੇ ਔਰਤਾਂ ਦੇ ਫੈਸ਼ਨ ਵਿਚ ਦੇਖਣ ਨੂੰ ਮਿਲ ਰਿਹਾ ਹੈ।
ਅੰਮ੍ਰਿਤਸਰ ਦੀਆਂ ਔਰਤਾਂ ਵੀ ਇਸ ਫੈਸ਼ਨ ਨੂੰ ਫਲੋ ਕਰਦੀਆਂ ਨਜ਼ਰ ਆ ਰਹੀਆਂ ਹਨ, ਕਿਉਂਕਿ ਇਸ ਰੰਗ ਨੇ ਕਾਫੀ ਹੱਦ ਤੱਕ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਥਾਪਿਤ ਕਰ ਲਿਆ ਹੈ। ਦੂਜਾ, ਇਹ ਰੰਗ ਪਹਿਨਣ ਵਿਚ ਬਹੁਤ ਆਰਾਮਦਾਇਕ ਦਿਖਾਈ ਦਿੰਦੇ ਹਨ, ਜਿਸ ਵਿਚ ਵੱਖ-ਵੱਖ ਕਿਸਮਾਂ ਦੇ ਡੈਨੀਮ, ਸੂਤੀ ਅਤੇ ਵੱਖ-ਵੱਖ ਕਿਸਮਾਂ ਦੇ ਫੈਬਰਿਕ ਨਾਲ ਡਿਜ਼ਾਈਨਰ ਡਰੈੱਸ ਤਿਆਰ ਕੀਤੇ ਜਾਂਦੇ ਹਨ।