ਅਰਾਮ ਕਰਨ ਲਈ ਇੱਥੇ ਲੋਕ ਅਪਣਾਉਂਦੇ ਹਨ ਇਹ ਤਰੀਕਾ
Thursday, Dec 22, 2016 - 10:06 AM (IST)

ਜਲੰਧਰ— ਭੱਜ-ਦੌੜ ਵਾਲੀ ਜ਼ਿੰਦਗੀ ''ਤੇ ਕੰਮ-ਕਾਰ ਦੇ ਦਬਾਅ ਕਾਰਨ ਅਸੀਂ ਤਣਾਅ ਦੇ ਸ਼ਿਕਾਰ ਹੋ ਜਾਂਦੇ ਹਨ। ਇਸ ਨਾਲ ਦਿਮਾਗ ''ਤੇ ਬੁਰਾ ਅਸਰ ਹੁੰਦਾ ਹੈ ''ਤੇ ਅਸੀ ਅਰਾਮ ਵੀ ਨਹੀਂ ਕਰ ਪਾਉਂਦੇ। ਅਰਾਮ ਕਰਨ ਲਈ ਕਈ ਲੋਕ ਘੁੰਮਣ-ਫਿਰਨ ਜਾਂਦੇ ਹਨ। ਉੱਥੇ ਹੀ ਕੁਝ ਲੋਕ ਅਲੱਗ-ਅਲੱਗ ਤਰੀਕੇ ਅਪਣਾ ਕੇ ਤਾਜ਼ਾ ਮਹਿਸੂਸ ਕਰਦੇ ਹਨ। ਪਰ ਜਪਾਨ ''ਚ ਅਰਾਮ ਕਰਨ ਲਈ ਕਈ ਤਰੀਕੇ ਅਪਣਾਏ ਜਾਂਦੇ ਹਨ।
ਜਪਾਨ ''ਚ ਅਰਾਮ ਕਰਨ ਦੇ ਲਈ ਲੋਕਾਂ ਨੂੰ ਇਕ ਵੱਡੇ ਕੱਪੜੇ ''ਚ ਲਪੇਟ ਦਿੱਤਾ ਜਾਂਦਾ ਹੈ। ਇਸ ਤਰੀਕੇ ਨੂੰ (ਉਟੋਨਾ ਮਕਈ) ਕਹਿੰਦੇ ਹਨ। ਇਸ ਦਾ ਮਤਲਬ ਹੈ (ਇਡਲਟ ਰੈਪਿੰਗ)। ਅਰਾਮ ਕਰਨ ਦੇ ਲਈ ਇਨਸਾਨ ਨੂੰ ਵੱਡੇ ਚਿੱਟੇ ਰੰਗ ਦੇ ਕੱਪੜੇ ''ਚ ਕਸ ਕੇ ਲਪੇਟ ਦਿੱਤਾ ਜਾਂਦਾ ਹੈ। ਲਪੇਟਨ ਦੇ ਲਈ ਇਸ ਤਰ੍ਹਾਂ ਦਾ ਕੱਪੜਾ ਲਿਆ ਜਾਂਦਾ ਹੈ ਜਿਸ ਨਾਲ ਸਾਹ ਲੈਣ ''ਚ ਕੋਈ ਸਮੱਸਿਆ ਨਾ ਹੋਵੇ ''ਤੇ ਹਵਾ ਆਰ-ਪਾਰ ਹੋ ਸਕੇ।
ਜਪਾਨੀਆਂ ਦਾ ਮੰਨਣਾ ਹੈ ਕਿ ਇਸ ਤਰੀਕੇ ਨਾਲ ਸਰੀਰ ਨੂੰ ਅਰਾਮ ਕਰਨ ''ਚ ਮਦਦ ਮਿਲਦੀ ਹੈ। ਉਨ੍ਹਾਂ ਦੇ ਅਨੁਸਾਰ ਇਸ ਤਰੀਕੇ ਨਾਲ ਇਨਸਾਨ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਉਹ ਆਪਣੀ ਮਾਂ ਦੀ ਕੁੱਖ ''ਚ ਹੈ। ਜਪਾਨ ''ਚ ਖੁਦਕੁਸ਼ੀ ਦੀ ਦਰ ਬਾਕੀ ਦੇਸ਼ਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ ਇਸ ਲਈ ਉੱਥੇ ਅਰਾਮ ਕਰਨ ਦੇ ਅਲੱਗ-ਅਲੱਗ ਤਰੀਕੇ ਅਪਣਾਏ ਜਾਂਦੇ ਹਨ