ਸ਼ਹਿਨਾਜ਼ ਹੁਸੈਨ ਬਿਊਟੀ ਟਿਪਸ : ਫੇਸ ਆਇਲ ਨਾਲ ਪਾਓ ਚਮਕਦਾਰ ਅਤੇ ਮੁਲਾਇਮ ਸਕਿਨ

07/27/2022 3:11:10 PM

ਨਵੀਂ ਦਿੱਲੀ- ਸਾਡਾ ਸਰੀਰ ਕੁਦਰਤੀ ਤਰੀਕੇ ਨਾਲ ਤੇਲ ਦਾ ਉਤਪਾਦਨ ਕਰਦਾ ਹੈ ਕਿਉਂਕਿ ਸਾਡੀ ਸਕਿਨ ਨੂੰ ਕੋਮਲ ਅਤੇ ਮੁਲਾਇਮ ਬਣਾਉਣ ਲਈ ਕਾਫੀ ਹੁੰਦਾ ਹੈ ਪਰ ਉਮਰ ਵਧਣ ਦੇ ਨਾਲ ਹੀ ਸਰੀਰ 'ਚ ਕੁਦਰਤੀ ਤੇਲਾਂ ਦਾ ਉਤਪਾਦਨ ਘੱਟ ਹੋਣ ਲੱਗਦਾ ਹੈ ਜਿਸ ਨਾਲ ਸਾਡੀ ਸਕਿਨ ਬੇਜਾਨ ਅਤੇ ਰੁੱਖੀ ਹੋਣ ਲੱਗਦੀ ਹੈ। ਅਜਿਹੇ 'ਚ ਸਾਨੂੰ ਸਕਿਨ ਦੇ ਕੁਦਰਤੀ ਸੰਤੁਲਨ ਨੂੰ ਬਣਾਏ ਰੱਖਣ ਲਈ ਹਰਬਲ ਫੇਸ ਆਇਲ ਦੀ ਲੋੜ ਪੈਂਦੀ ਹੈ। 

ਜ਼ਿਆਦਾਤਰ ਔਰਤਾਂ ਦੀ ਸੋਚ 'ਚ ਰਹਿੰਦਾ ਹੈ ਕਿ ਫੇਸ ਆਇਲ ਦਾ ਉਪਯੋਗ ਖੁਸ਼ਕ ਅਤੇ ਰੁੱਖੀ ਸਕਿਨ ਨੂੰ ਕੋਮਲ ਬਣਾਉਣ ਲਈ ਕੀਤਾ ਜਾਂਦਾ ਹੈ ਪਰ ਅਜਿਹੇ ਫੇਸ ਆਇਲ ਹਨ ਜਿਨ੍ਹਾਂ ਨੂੰ ਤੁਸੀਂ ਆਮ ਸਕਿਨ 'ਤੇ ਵੀ ਵਰਤੋਂ ਕਰ ਸਕਦੇ ਹਨ। ਤੁਸੀਂ ਆਪਣੀ ਰੰਗਤ ਨਿਖਾਰਨ, ਚਿਹਰੇ 'ਤੇ ਝੁਰੜੀਆਂ ਨੂੰ ਘੱਟ ਕਰਨ ਅਤੇ ਹੋਰ ਸੌਂਦਰਯ ਜ਼ਰੂਰਤਾਂ ਲਈ ਜ਼ਿਆਦਾਤਰ ਮਹਿੰਗੀਆਂ ਕਰੀਮਾਂ ਦਾ ਸਹਾਰਾ ਲੈਂਦੇ ਹੋ ਪਰ ਤੁਸੀਂ ਫੇਸ ਆਇਲ ਦੇ ਮਾਧਿਅਮ ਨਾਲ ਸਸਤੇ 'ਚ ਆਪਣੀ ਸਕਿਨ ਨੂੰ ਗੋਰਾ, ਮੁਲਾਇਮ ਅਤੇ ਆਕਰਸ਼ਕ ਬਣਾ ਸਕਦੇ ਹੋ। 

PunjabKesari
ਫੇਸ ਆਇਲ ਸਕਿਨ ਨੂੰ ਕਈ ਤਰੀਕਿਆਂ ਨਾਲ ਫ਼ਾਇਦਾ ਪਹੁੰਚਾਉਂਦਾ ਹੈ
ਫੇਸ ਆਇਲ ਸਕਿਨ ਨੂੰ ਮਾਇਸਚੁਰਾਈਜ਼ਰ ਹੀ ਨਹੀਂ ਕਰਦਾ ਹੈ ਪਰ ਇਹ ਸਕਿਨ 'ਚ ਨਮੀ ਨੂੰ ਬਰਕਰਾਰ ਰੱਖਦਾ ਹੈ। ਫੇਸ ਆਇਲ ਮਾਇਸਚੁਰਾਈਜ਼ਰ ਨੂੰ ਲਾਕ ਕਰਕੇ ਸਕਿਨ ਨੂੰ ਮੁਲਾਇਮ ਬਣਾਉਣ 'ਚ ਮਦਦ ਕਰਦਾ ਹੈ। ਨਾਰੀਅਲ ਅਤੇ ਆਲਿਵ ਆਇਲ ਸਕਿਨ ਨੂੰ ਮਾਇਸਚੁਰਾਈਜ਼ਰ ਕਰਨ ਲਈ ਬਿਹਤਰ ਹਨ। ਇਨ੍ਹਾਂ ਤੇਲਾਂ 'ਚ ਅਜਿਹੇ ਗੁਣ ਪਾਏ ਜਾਂਦੇ ਹਨ ਜੋ ਸਾਡੀ ਸਕਿਨ ਨੂੰ ਸਿਹਤਮੰਦ ਕਰਕੇ ਇਸ ਨੂੰ ਆਕਰਸ਼ਕ ਅਤੇ ਮੁਲਾਇਮ ਬਣਾ ਦਿੰਦੇ ਹਨ। ਚਿਹਰੇ ਲਈ ਆਰਗਨ ਆਇਲ ਅਤੇ ਜੋਜੋਬਾ ਆਇਲ ਨੂੰ ਸਭ ਤੋਂ ਚੰਗਾ ਮੰਨਿਆ ਜਾਂਦਾ ਹੈ। ਆਰਗਨ ਆਇਲ 'ਚ ਅਨਸੈਚੁਰੇਟਿਡ ਫੈਟੀ ਐਸਿਡੇਟ ਐਂਟੀ-ਆਕਸੀਡੈਂਟ ਅਤੇ ਵਿਟਾਮਿਨ ਈ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਦੇ ਨਿਯਮਿਤ ਇਸਤੇਮਾਲ ਨਾਲ ਚਿਹਰੇ ਦੀਆਂ ਛਾਈਆਂ ਘੱਟ ਹੋ ਜਾਂਦੀਆਂ ਹਨ। ਇਸ ਨਾਲ ਤੁਹਾਡੀ ਸਕਿਨ ਜਵਾਨ ਰਹਿੰਦੀ ਹੈ। ਇਹ ਸਕਿਨ 'ਚ ਆਸਾਨੀ ਨਾਲ ਸੋਖ ਲੈਂਦੀ ਹੈ।
-ਕਲੀਜ਼ਿੰਗ ਤੋਂ ਬਾਅਦ ਤੁਸੀਂ ਆਪਣੇ ਚਿਹਰੇ 'ਤੇ ਆਰਗਨ ਆਇਲ ਲਗਾ ਕੇ ਮਾਲਿਸ਼ ਕਰੋ।
-ਸੀਰਮ ਦੀ ਤਰ੍ਹਾਂ ਇਸ ਤੇਲ ਦੀਆਂ ਸਿਰਫ਼ ਕੁਝ ਹੀ ਬੂੰਦਾਂ ਲਗਾਓ ਜਾਂ ਫਿਰ 100 ਮਿਲੀਮੀਟਰ ਗੁਲਾਬ ਜਲ 'ਚ ਤੇਲ ਦੀਆਂ ਕੁਝ ਬੂੰਦਾਂ ਮਿਲਾ ਕੇ ਆਪਣੀ ਸਕਿਨ ਨੂੰ ਟੋਨ ਕਰ ਸਕਦੇ ਹੋ।

PunjabKesari
ਫੇਸ ਆਇਲ ਜੋ ਐਸੇਂਸ਼ੀਅਲ ਕੈਰੀਅਰ ਅਤੇ ਕੰਪ੍ਰੈਸਡ ਆਇਲ ਦਾ ਮਿਸ਼ਰਨ ਹੁੰਦੇ ਹਨ, ਉਹ ਸਕਿਨ ਸਬੰਧੀ ਕੁਝ ਸਮੱਸਿਆਵਾਂ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ ਜਿਸ ਨਾਲ ਚਿਹਰੇ 'ਤੇ ਨਿਖਾਰ ਆਉਂਦਾ ਹੈ। ਹਾਲਾਂਕਿ ਜੋਜੋਬਾ ਜਾਂ ਆਰਗਨ ਆਇਲ ਚਿਹਰੇ ਲਈ ਫ਼ਾਇਦੇਮੰਦ ਹੁੰਦੇ ਹਨ। ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਤਿਲਾਂ ਅਤੇ ਜੈਤੂਨ ਦੇ ਤੇਲ ਦਾ ਇਸਤੇਮਾਲ ਨਹੀਂ ਕਰ ਸਕਦੇ। ਕਦੇ-ਕਦੇ ਆਇਲ ਦੇ ਕੰਬੀਨੇਸ਼ਨ ਜ਼ਿਆਦਾ ਪ੍ਰਭਾਵੀ ਹੁੰਦੇ ਹਨ। ਫੇਸ ਆਇਲ ਐਸੇਂਸ਼ੀਅਲ ਅਤੇ ਪ੍ਰੇਸਡ ਆਇਲ ਦਾ ਕੰਬੀਨੇਸ਼ਨ ਹੋ ਸਕਦਾ ਹੈ ਜਿਵੇਂ ਸਵੀਟ ਆਲਮੰਡ ਆਇਲ ਅਤੇ ਜੈਤੂਨ ਦਾ ਤੇਲ ਜਾਂ ਸੰਵੇਦਨਸ਼ੀਲ ਸਕਿਨ ਲਈ ਸਾਧਾਰਨ ਬਿਨ੍ਹਾਂ ਸੈਂਟ ਵਾਲੇ ਤੇਲ। ਆਇਲੀ ਸਕਿਨ ਲਈ ਤੁਲਸੀ ਦੇ ਤੇਲ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਨਾਲ ਕਿੱਲ ਮੁਹਾਸੇ ਦੀ ਸਮੱਸਿਆ ਘੱਟ ਹੁੰਦੀ ਹੈ। ਇਹ ਖੁਸ਼ਕ ਸਕਿਨ ਲਈ ਫਾਇਦੇਮੰਦ ਹੈ।

PunjabKesari
ਖੁਸ਼ਬੂਦਾਰ ਤੇਲਾਂ 'ਚ ਨੀਮ ਦਾ ਤੇਲ ਬਹੁਤ ਗੁਣਕਾਰੀ ਹੁੰਦਾ ਹੈ। ਪਰ ਤੁਸੀਂ ਇਸ ਦਾ ਇਸਤੇਮਾਲ ਸਿੱਧੇ ਆਪਣੇ ਸਕਿਨ 'ਤੇ ਨਹੀਂ ਕਰ ਸਕਦੇ ਹੋ। ਮੁਹਾਸੇ ਅਤੇ ਫਫੂੰਦ ਇੰਫੈਕਸ਼ਨ ਤੋਂ ਬਚਣ ਲਈ ਇਸ ਨੂੰ ਤਿਲ ਦੇ ਬੀਜ ਦੇ ਤੇਲ ਅਤੇ ਬਦਾਮ ਤੇਲ ਦੇ ਨਾਲ ਬਰਾਬਰ ਮਾਤਰਾ 'ਚ ਮਿਲਾਇਆ ਜਾਂਦਾ ਹੈ। ਇਸ ਲਈ ਇਸ ਦਾ ਇਸਤੇਮਾਲ ਆਇਲੀ ਸਕਿਨ 'ਤੇ ਵੀ ਕੀਤਾ ਜਾ ਸਕਦਾ ਹੈ। ਆਯੁਰਵੈਦਿਕ ਫੇਸ ਆਇਲ 'ਚ ਸਭ ਤੋਂ ਜ਼ਿਆਦਾ ਪ੍ਰਸਿੱਧ ਕੁਮਕੁਮਦੀ ਤੈਲਮ ਜਾਂ ਤੇਲ ਹੈ ਜਿਸ 'ਚ ਲਗਭਗ 24 ਆਯੁਰਵੈਦਿਕ ਜੜ੍ਹੀਆਂ ਬੂਟੀਆਂ ਦਾ ਮਿਸ਼ਰਨ ਹੁੰਦਾ ਹੈ। ਇਨ੍ਹਾਂ ਤੇਲਾਂ 'ਚ ਜ਼ਿਆਦਾਤਰ ਕੇਸਰ, ਚੰਦਨ, ਹਿਮਾਲਅਨ ਚੈਰੀ, ਵੇਟੀਵਰ ਜਾਂ ਖਸ, ਭਾਰਤੀ ਬਰਬੇਰੀ, ਬਰਗਦ ਦੇ ਦਰਖ਼ਤ ਦੇ ਪੱਤੇ ਅਤੇ ਕਈ ਹੋਰ ਕੀਮਤੀ ਆਯੁਰਵੈਦਿਕ ਜੜ੍ਹੀ ਬੂਟੀਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਤਿਲਾਂ ਦਾ ਤੇਲ ਮੂਲ ਮੰਨਿਆ ਜਾਂਦਾ ਹੈ। ਫੇਸ ਆਇਲ ਖਰੀਦਦੇ ਸਮੇਂ ਲੇਬਲ ਜ਼ਰੂਰ ਪੜ੍ਹੋ ਤਾਂ ਜੋ ਤੁਹਾਨੂੰ ਇਹ ਪਤਾ ਚੱਲ ਸਕੇ ਕਿ ਇਸ 'ਚ ਕਿਹੜੇ ਪੋਸ਼ਕ ਤੱਕ ਮਿਲਾਏ ਗਏ ਹਨ। ਤੁਹਾਨੂੰ ਮੁੱਖ ਤੇਲ ਅਤੇ ਮੂਲ ਪੌਸ਼ਿਕ ਤੱਤਾਂ ਦੀ ਜਾਂਚ ਕਰਨੀ ਚਾਹੀਦੀ। ਇਹ ਜ਼ਰੂਰ ਦੇਖ ਲਓ ਕਿ ਇਹ ਤੁਹਾਡੀ ਸਕਿਨ ਦੇ ਅਨੁਰੂਪ ਹੋਣਾ ਚਾਹੀਦਾ। ਉਦਾਹਰਣ ਲਈ ਜੋਜੋਬਾ ਆਇਲ ਅਤੇ ਟੀ ਟ੍ਰੀ ਆਇਲ ਮੁਹਾਸੇ ਵਾਲੀ ਥਾਂ ਲਈ ਫਾਇਦੇਮੰਦ ਹੁੰਦੇ ਹਨ। ਲੇਖਕਾ ਇੱਕ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਸੁੰਦਰਤਾ ਮਾਹਿਰ ਵਜੋਂ ਜਾਣੀ ਜਾਂਦੀ ਹੈ ਅਤੇ ਹਰਬਲ ਕੁਈਨ ਵਜੋਂ ਮਸ਼ਹੂਰ ਹੈ।  

PunjabKesari


Aarti dhillon

Content Editor

Related News