Shahnaz Husain:ਗਰਮੀ ’ਚ ਇੰਝ ਕਰੋ ਨਾਰੀਅਲ ਦੇ ਤੇਲ ਦੀ ਵਰਤੋਂ, ਚਮਕੇਗਾ ਚਿਹਰਾ ਤੇ ਝੁਰੜੀਆਂ ਤੋਂ ਮਿਲੇਗੀ ਰਾਹਤ

Monday, Apr 12, 2021 - 02:18 PM (IST)

ਜਲੰਧਰ (ਬਿਊਰੋ) - ਗਰਮੀਆਂ ਆਉਂਦੇ ਹੀ ਅਸੀਂ ਖੁੱਲੇ ਅਸਮਾਨ ਵਿੱਚ ਵਧੇਰੇ ਸਮਾਂ ਬਿਤਾਉਣਾ ਪਸੰਦ ਕਰਦੇ ਹਨ। ਤਾਪਮਾਨ ਵਿਚ ਵਾਧਾ ਹੋਣ ਨਾਲ ਜ਼ਿਆਦਾ ਗਰਮੀ ਲੱਗਦੀ ਹੈ, ਜਿਸ ਨਾਲ ਸਰੀਰ ਦੇ ਕੁਦਰਤੀ ਤੇਲ ਖ਼ੁਸ਼ਕ ਹੋ ਜਾਂਦੇ ਹਨ। ਇਸ ਨਾਲ ਸਰੀਰ ਵਿਚ ਨਮੀ ਦੀ ਘਾਟ ਪਾਈ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਤੁਸੀਂ ਆਪਣੀ ਚਮੜੀ ਨੂੰ ਕੋਮਲ, ਨਰਮ ਅਤੇ ਤਾਜ਼ਾ ਰੱਖਣ ਲਈ ਨਾਰੀਅਲ ਦੇ ਤੇਲ ਦੀ ਵਰਤੋਂ ਕਰ ਸਕਦੇ ਹੋ, ਕਿਉਂਕਿ ਇਹ ਤੇਲ ਨੂੰ ਕੁਦਰਤੀ ’ਤੇ ਸਹੀ ਮੰਨਿਆ ਜਾਂਦਾ ਹੈ। ਨਾਰੀਅਲ ਦੇ ਤੇਲ ਦੀ ਰੋਜ਼ਾਨਾ ਵਰਤੋਂ ਨਾਲ ਚਮੜੀ ’ਤੇ ਨਮੀ ਦੀ ਮਾਤਰਾ ਬਰਕਰਾਰ ਰਹਿੰਦੀ ਹੈ। ਇਸ ਨਾਲ ਵਾਲਾਂ ’ਚ ਚਮਕ ਆਉਂਦੀ ਹੈ ਅਤੇ ਚਿਹਰੇ ਦੀਆਂ ਝੁਰੜੀਆਂ ਹਮੇਸ਼ਾ ਲਈ ਦੂਰ ਹੋ ਜਾਂਦੀਆਂ ਹਨ। ਇਸੇ ਲਈ ਅੱਜ ਅਸੀਂ ਤੁਹਾਨੂੰ ਬਿਊਟੀਸ਼ੀਅਨ ਸ਼ਹਿਨਾਜ਼ ਹੁਸੈਨ ਦੀਆਂ ਕੁਝ ਖ਼ਾਸ ਗੱਲਾਂ ਦੇ ਬਾਰੇ ਦੱਸਣ ਜਾ ਰਹੇ ਹਾਂ, ਜਿਸ ਸਦਕਾ ਤੁਸੀਂ ਆਪਣੀ ਖ਼ੁਬਸੂਰਤੀ ਨੂੰ ਹਮੇਸ਼ਾ ਲਈ ਬਰਕਰਾਰ ਰੱਖ ਸਕਦੇ ਹੋ...

ਨਾਰੀਅਲ ਦੇ ਤੇਲ ਨਾਲ ਕਰੋ ਸਰੀਰ ਦੀ ਮਾਲਸ਼ 
ਮੌਸਚਾਈਜ਼ਰ ’ਚ 2-3 ਚਮਚੇ ਨਾਰੀਅਲ ਦੇ ਤੇਲ ਦੇ ਮਿਲਾ ਲਓ। ਫਿਰ ਇਸ ਨਾਲ ਚਿਹਰੇ, ਹੱਥਾਂ ਅਤੇ ਲੱਤਾਂ ਦੀ ਮਾਲਸ਼ ਕਰੋ, ਜਿਸ ਨਾਲ ਸਰੀਰ ਦੀ ਚਮੜੀ ਨਰਮ ਹੋ ਜਾਵੇਗੀ। 

PunjabKesari

ਬੁੱਲ੍ਹਾਂ ਨੂੰ ਬਣਾਓ ਨਰਮ 

ਗਰਮੀਆਂ ’ਚ ਬੁੱਲ੍ਹਾਂ ਨੂੰ ਫਟਣ ਤੋਂ ਬਚਾਉਣ ਲਈ ਨਾਰੀਅਲ ਦੇ ਤੇਲ ਨੂੰ ਲਿਪਬਾਮ ’ਚ ਮਿਲਾ ਕੇ ਬੁੱਲ੍ਹਾਂ ’ਤੇ ਲਗਾਓ। ਅਜਿਹਾ ਕਰਨ ਨਾਲ ਬੁੱਲ੍ਹ ਨਰਮ ਹੋ ਜਾਣਗੇ।
. ਨਾਰੀਅਲ ਦੇ ਤੇਲ ’ਚ ਖੰਡ ਮਿਲਾਓ ਅਤੇ ਫਿਰ ਇਸ ਨੂੰ ਹੋਲੀ-ਹੋਲੀ ਬੁੱਲ੍ਹਾਂ ’ਤੇ ਰਗੜੋ। ਇਸ ਨਾਲ ਬੁੱਲ੍ਹਾਂ ਦੇ ਮਰੇ ਹੋਏ ਸੈੱਲ ਹਟ ਜਾਣਗੇ ਅਤੇ ਬੁੱਲ੍ਹ ਗੁਲਾਬੀ ਅਤੇ ਆਕਰਸ਼ਕ ਹੋ ਜਾਣਗੇ।
. ਰਾਤ ਨੂੰ ਸੋਣ ਤੋਂ ਪਹਿਲਾਂ ਬੁੱਲ੍ਹਾਂ ’ਤੇ ਨਾਰੀਅਲ ਦਾ ਤੇਲ ਲਗਾਓ ਅਤੇ ਸਵੇਰੇ ਤਾਜ਼ੇ ਪਾਣੀ ਨਾਲ ਸਾਫ਼ ਕਰ ਲਓ।
. ਇਸ ਤੋਂ ਇਲਾਵਾ ਬੁੱਲ੍ਹਾਂ ’ਤੇ ਨਾਰੀਅਲ ਦਾ ਤੇਲ ਲਗਾਕੇ ਅੱਧੇ ਘੰਟੇ ਬਾਅਦ ਇਸ ਨੂੰ ਕਿਸੇ ਕੱਪੜੇ ਨਾਲ ਸਾਫ ਕਰ ਲਓ। ਜੇਕਰ ਇਸ ਦੌਰਾਨ ਨਾਰੀਅਲ ਦਾ ਤੇਲ ਤੁਹਾਡੇ ਮੂੰਹ ਦੇ ਅੰਦਰ ਚਲਾ ਜਾਂਦਾ ਹੈ ਤਾਂ ਕੋਈ ਨੁਕਸਾਨ ਨਹੀਂ ਹੋਵੇਗਾ।

ਪੜ੍ਹੋ ਇਹ ਵੀ ਖ਼ਬਰਾਂ - Shahnaz Husain: ਘਰੋਂ ਬਾਹਰ ਘੁੰਮਦੇ ਸਮੇਂ ਇੰਝ ਰੱਖੋ ‘ਚਿਹਰੇ’ ਦਾ ਖ਼ਿਆਲ, ਪਰਸ ’ਚ ਰੱਖਣਾ ਕਦੇ ਨਾ ਭੁੱਲੋ ਇਹ ਚੀਜ਼ਾਂ

ਨਾਰੀਅਲ ਦੇ ਤੇਲ ਨਾਲ ਸਾਫ਼ ਕਰੋ ਮੇਕਅਪ 
ਨਾਰੀਅਲ ਦਾ ਤੇਲ ਮੇਕਅਪ ਨੂੰ ਸਾਫ਼ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ, ਕਿਉਂਕਿ ਇਹ ਚਮੜੀ ਦੇ ਰੋਮਾਂ ’ਚੋਂ ਭਾਰੀ ਮੇਕਅਪ ਨੂੰ ਵੀ ਸੌਖੇ ਤਰੀਕੇ ਨਾਲ ਹਟਾ ਦਿੰਦਾ ਹੈ।

PunjabKesari

ਵਾਲਾਂ ਨੂੰ ਬਣਾਓ ਸੰਘਣਾ ਅਤੇ ਕਾਲਾ
ਨਾਰੀਅਲ ਦੇ ਤੇਲ ’ਚ ਵਿਟਾਮਿਨ ਅਤੇ ਫੈਟੀ ਐਸਿਡ ਪੋਸ਼ਣ ਪ੍ਰਦਾਨ ਕਰਕੇ ਵਾਲਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ​​ਕਰਦੇ ਹਨ। ਇਹ ਵਾਲਾਂ ਦੀ ਗੰਦਗੀ, ਧੂੜ-ਮਿੱਟੀ ਆਦਿ ਨੂੰ ਦੂਰ ਕਰਨ ’ਚ ਮਦਦ ਕਰਦੇ ਹਨ।

ਕਿੱਲ-ਮੁਹਾਸੇ ਤੋਂ ਛੁਟਕਾਰਾ
ਤੇਲ ਵਾਲੀ ਚਮੜੀ ਅਤੇ ਕਿੱਲ-ਮੁਹਾਸੇ ਤੋਂ ਛੁਟਕਾਰਾ ਪਾਉਣ ਲਈ ਨਾਈਟ-ਕ੍ਰੀਮ ’ਚ ਨਾਰੀਅਲ ਦੇ ਤੇਲ ਦੀਆਂ ਕੁਝ ਬੂੰਦਾਂ ਮਿਲਾ ਲਓ। ਫਿਰ ਇਸ ਨਾਲ ਚਿਹਰੇ ਦੀ ਮਸਾਜ ਕਰੋ। ਨਾਰੀਅਲ ਦੇ ਤੇਲ ਵਿਚ ਥੋੜ੍ਹਾ ਜਿਹਾ ਬੇਕਿੰਗ ਸੋਡਾ ਮਿਲਾ ਕੇ ਸਕ੍ਰੱਬ ਦੇ ਤੌਰ ’ਤੇ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਨਾਲ ਮੁਹਾਸੇ ਦੂਰ ਹੁੰਦੇ ਹਨ।

ਪੜ੍ਹੋ ਇਹ ਵੀ ਖ਼ਬਰਾਂ - ‘ਟਾਇਲਟ’ ’ਚ ਬੈਠ ਕੇ ਮੋਬਾਇਲ ਫੋਨ ਦੀ ਵਰਤੋਂ ਕਰਨ ਵਾਲੇ ਹੋ ਜਾਣ ਸਾਵਧਾਨ, ਹੋ ਸਕਦੀਆਂ ਨੇ ਇਹ ਗੰਭੀਰ ਬੀਮਾਰੀਆਂ 

ਪੜ੍ਹੋ ਇਹ ਵੀ ਖ਼ਬਰਾਂ - Health Tips: 40 ਸਾਲ ਤੋਂ ਬਾਅਦ ‘ਹੱਡੀਆਂ’ ਨੂੰ ਬਣਾਉਣਾ ਚਾਹੁੰਦੇ ਹੋ ‘ਮਜ਼ਬਤ’ ਤਾਂ ਇਨ੍ਹਾਂ ਤਰੀਕਿਆਂ ਦੀ ਜ਼ਰੂਰ ਕਰੋ ਵਰਤੋਂ

ਕਾਲੇ ਘੇਰਿਆਂ ਨੂੰ ਕਰੇ ਦੂਰ
ਅੱਖਾਂ ਦੇ ਦੁਆਲੇ ਪਏ ਕਾਲੇ ਘੇਰਿਆਂ ਨੂੰ ਦੂਰ ਕਰਨ ਲਈ ਰੂੰ ’ਤੇ ਨਾਰੀਅਲ ਦਾ ਤੇਲ ਲਗਾਓ ਅਤੇ ਫਿਰ ਇਸ ਨੂੰ ਅੱਖਾਂ ਦੇ ਹੇਠਲੇ ਹਿੱਸੇ ’ਤੇ ਲਗਾ ਲਓ। ਅਜਿਹਾ ਕਰਦੇ ਸਮੇਂ ਧਿਆਨ ਰੱਖੋ ਕਿ ਇਹ ਤੇਲ ਤੁਹਾਡੀਆਂ ਅੱਖਾਂ ’ਚ ਨਾ ਜਾਵੇ।

PunjabKesari


rajwinder kaur

Content Editor

Related News