ਸੰਸਾਰ ਦੇ ਸਭ ਤੋਂ ਵੱਧ ਦੇਖਣ ਯੋਗ ਸ਼ਹਿਰ

Sunday, Jan 15, 2017 - 10:33 AM (IST)

ਸੰਸਾਰ ਦੇ ਸਭ ਤੋਂ ਵੱਧ ਦੇਖਣ ਯੋਗ ਸ਼ਹਿਰ

ਮੁੰਬਈ— ਸੰਸਾਰ ਦੇ ਵੱਖ-ਵੱਖ ਦੇਸ਼ਾਂ ''ਚ ਕਈ ਸ਼ਹਿਰ ਅਜਿਹੇ ਹਨ, ਜੋ ਬਹੁਤ ਆਕਰਸ਼ਕ ਹਨ ਅਤੇ ਹਰ ਸਾਲ ਲੱਖਾਂ-ਕਰੋੜਾਂ ਦੀ ਗਿਣਤੀ ''ਚ ਸੈਲਾਨੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹਨ। ਇਨ੍ਹਾਂ ਵਿਚੋਂ ਕਈ ਸ਼ਹਿਰ ਜਿਥੇ ਕੁਦਰਤੀ ਸੁੰਦਰਤਾ ਨਾਲ ਭਰਪੂਰ ਹਨ, ਉਥੇ ਕੁਝ ਸ਼ਹਿਰ ਆਪਣੀ ਆਧੁਨਿਕਤਾ ਲਈ ਪ੍ਰਸਿੱਧ ਹਨ। ਆਓ ਜਾਣਦੇ ਹਾਂ ਸੰਸਾਰ ਦੇ ਅਜਿਹੇ ਹੀ ਕੁਝ ਸ਼ਹਿਰਾਂ ਬਾਰੇ।
1. ਬੈਂਕਾਕ( ਥਾਈਲੈਂਡ) 
ਬੈਂਕਾਕ ਸਭ ਤੋਂ ਵੱਧ ਲੋਕਪ੍ਰਿਯ ਟੂਰਿਸਟ ਸਥਾਨਾਂ ਵਿਚੋਂ ਇੱਕ ਹੈ, ਖਾਸ ਕਰ ਕੇ ਭਾਰਤੀ ਸੈਲਾਨੀਆਂ ਦੇ ਮਾਮਲੇ ''ਚ ਕਿਉਂਕਿ ਹਿ ਭਾਰਤ ਦੇ ਨੇੜੇ ਹੈ ਅਤੇ ਇਹ ਛੁੱਟੀਆਂ ਦਾ ਸ਼ਾਨਦਾਰ ਤਜਰਬਾ ਮੁਹੱਈਆ ਕਰਵਾਉਂਦਾ ਹੈ। ਚਾਹੇ ਰਾਤ ਨੂੰ ਘੁੰੰੰਮਣ ਜਾਣਾ ਹੋਵੇ, ਸ਼ਾਪਿੰਗ ਕਰਨੀ ਹੋਵੇ ਜਾਂ ਸਪਾ ਦਾ ਅੰਨਦ ਮਾਣਨਾ ਹੋਵੇ, ਬੈਂਕਾਕ ''ਚ ਹਰੇਕ ਲਈ ਕੁਝ ਨਾ ਕੁਝ ਹੈ। ਇੱਥੇ ਦਾ ਤੈਰਦਾ ਬਾਜ਼ਾਰ ਸੈਲਾਨੀਆਂ ਵਿੱਚ ਕਾਫੀ ਲੋਕਪ੍ਰਿਯ ਹੈ।
2. ਲੰਦਨ ( ਇੰਗਲੈਂਡ)
ਚਾਹੇ ਗਰਮੀਆਂ ਹੋਣ ਜਾਂ ਸਰਦੀਆਂ,ਲੰਦਨ ਹਮੇਸ਼ਾ ਸੈਲਾਨੀਆਂ ਦਾ ਆਕਰਸ਼ਣ ਬਣਿਆ ਰਹਿੰਦਾ ਹੈ। ਲੰੰਦਨ ਦੀ ਸੈਰ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ  ਤੁਸੀਂ ਬੱਸ ਪਾਸ ਖਰੀਦ ਲਓ। ਇਸ ਨਾਲ ਤੁਸੀਂ ਸ਼ਹਿਰ ਦੇ ਆਕਰਸ਼ਕ ਹਿੱਸੇ ਲੱਭ ਸਕੋਗੇ,ਜੋ ਤੁਹਾਡੀ ਦਿਲਚਸਪੀ ਦੇ ਮੁਤਾਬਕ ਹੋਣ ਅਤੇ ਫਿਰ ਬੱਸ ''ਚ ਬੈਠ ਕੇ ਨਵੇਂ ਇਲਾਕੇ ਲੱਭਣ ''ਚ ਨਿਕਲ ਸਕਦੇ ਹੋ। ਇਹ ਕਾਫੀ ਬਚਤ ਵਾਲਾ ਤਜਰਬਾ ਹੈ।
3. ਪੈਰਿਸ ( ਫਰਾਂਸ)
ਰੋਮਾਂਸ ਦੀ ਸੰਸਾਰਕ ਰਾਜਧਾਨੀ ਨੂੰ ਕਿਸੇ ਤਰ੍ਹਾਂ ਦੀ ਮਾਰਕੀਟਿੰਗ ਦੀ ਲੋੜ ਨਹੀਂ ਹੈ। ਇਸ ਸ਼ਹਿਰ ਦੇ ਹਰ ਕੋਨੇ ''ਚ ਪਿਆਰ ਵਸਿਆ ਹੈ। ਆਈਫਲ ਟਾਵਰ ਨਾਲ ਇਸ ਸ਼ਹਿਰ ਦੇ ਹੋਰ ਦੇਖਣਯੋਗ ਸਥਾਨ ਹਨ,ਐਵੇਨਿਊ ਦੇਸ਼ ਚੈਂਪਸ-ਐੈਲਿਸੀਸ, ਗੈਲੇਰੀਜ਼ ਲਾਫਾਏਤੇ ( ਇੱਥੇ ਤੁਸੀਂ ਸ਼ਾਪਿੰਗ ਕਰ ਸਕਦੇ ਹੋ),ਸੈਕ੍ਰੋ ਕਾਊਰ ਅਤੇ ਮੋਂਟ ਮਾਰਟੇ। ਮਸ਼ਹੂਰ ਫੈਂ੍ਰਚ ਕੈਬਰੇ ਲੀਡੋ ''ਚ ਸਮਾਂ ਬਿਤਾਉਣਾ ਨਾ ਭੁੱਲੋ।
4. ਦੁਬਈ( ਸੰਯੁਕਤ ਅਰਬ ਅਮੀਰਾਤ)
ਜੇਕਰ ਤੁਸੀਂ ਚੰਗੀ ਜ਼ਿੰਦਗੀ ਦਾ ਤਜਰਬਾ ਲੈਣਾ ਚਾਹੁੰਦੇ ਹੋ ਤਾਂ ਦੁਬਈ ਤੁਹਾਡੇ ਲਈ ਸਭ ਤੋਂ ਵਧੀਆ ਸਥਾਨ ਹੈ। ਵਿਸ਼ਾਲਤਾ ਭਰਪੂਰ ਅਤੇ ਉਤਸ਼ਾਹ ''ਚ ਵਾਧਾ ਕਰਨ ਵਾਲੇ ਤਜਰਬੇ ਤੁਸੀਂ ਇੱਥੇ ਹਾਸਲ ਕਰ ਸਕਦੇ ਹੋ। ਚਾਹੇ ਤੁਸੀਂ ਇੱਥੇ ਇੱਕ ਛੋਟੀ ਬੇਕ ਲੈ ਕੇ ਠਹਿਰੇ ਹੋਵੇ, ਫਿਰ ਵੀ ਤੁਸੀਂ ਇੱਥੇ ਬਹੁਤ ਕੁਝ ਕਰ ਸਕਦੇ ਹੋ। ਇੱਥੇ ਸੰਸਾਰ ਦੇ ਸਾਰੇ ਪ੍ਰਮੁੱਖ ਰੈਸਟੋਰੈਂਟ ਮੌਜੂਦ ਹਨ, ਇਸ ਲਈ ਖਾਣੇ ਦੇ ਸ਼ੌਕੀਨ ਲੋਕ ਇੱਥੇ ਸੰਸਾਰ ਦੇ ਉੱਤਮ ਪਕਵਾਨਾਂ ਦਾ ਅੰਨਦ ਮਾਣ ਸਕਦੇ ਹੋ।
5. ਸਿੰਗਾਪੁਰ
ਭਾਰਤੀ ਸੈਲਾਨੀਆਂ ਲਈ ਇੱਕ ਹੋਰ ਲੋਕਪ੍ਰਿਯ ਸਥਾਨ ਹੈ ਸਿੰਗਾਪੁਰ। ਇਹ ਇੱਕ ਛੋਟੀ ਬ੍ਰੇਕ ਜਾਂ ਆਰਾਮਦਾਇਕ ਸ਼ਾਤੀ ਨਾਲ ਛੁੱਟੀਆਂ ਬਿਤਾਉਣ ਲਈ ਬਹੁਤ ਵਧੀਆ ਹੈ। ਜ਼ਿਆਦਾਤਰ ਲੋਕ ਇੱਥੇ ਦੀ ਨਾਈਟ ਲਾਇਫ ਨੂੰ ਬਹੁਤ ਪਸੰਦ ਕਰਦੇ ਹਨ। ਚਾਹੋ ਇਹ ''ਰਿਸਕ ਸ਼ੋਜ਼'' ਹੋਣ ਜਾਂ ''ਸਪੀਰਿਟੇਡ'' ਨਾਈਟ, ਸਿੰਗਾਪੁਰ ਕਦੇ ਤੁਹਾਨੂੰ ਨਿਰਾਸ਼ ਨਹੀਂ  ਕਰਦਾ। 


Related News