Beauty Tips: ਚਿਹਰੇ ਨੂੰ ਠੰਡਕ ਪਹੁੰਚਾਉਣ ਦੇ ਨਾਲ-ਨਾਲ ਖ਼ੂਬਸੂਰਤ ਵੀ ਬਣਾਏਗਾ ''ਗੁਲਾਬ ਜਲ'', ਇੰਝ ਕਰੋ ਵਰਤੋਂ
Sunday, Apr 18, 2021 - 04:59 PM (IST)
ਨਵੀਂ ਦਿੱਲੀ-ਲਗਭਗ ਹਰ ਕਿਸੇ ਨੂੰ ਆਪਣੇ ਚਿਹਰੇ ਨੂੰ ਲੈ ਕੇ ਕੋਈ ਨਾ ਕੋਈ ਸਮੱਸਿਆ ਹੁੰਦੀ ਹੀ ਹੈ। ਪੁਰਸ਼ਾਂ ਦੇ ਮੁਕਾਬਲੇ ਔਰਤਾਂ ਆਪਣੇ ਚਿਹਰੇ ਦਾ ਜ਼ਿਆਦਾ ਧਿਆਨ ਰੱਖਦੀਆਂ ਹਨ। ਉਂਝ ਵੀ ਬਦਲਦੇ ਮੌਸਮ ਦੇ ਕਾਰਨ ਔਰਤਾਂ ਦੇ ਚਿਹਰੇ 'ਤੇ ਦਾਗ, ਧੱਬੇ ਅਤੇ ਕਿੱਲ-ਮੁਹਾਸੇ ਹੋਣ ਲੱਗਦੇ ਹਨ। ਜਿਸ ਕਰਕੇ ਸਕਿਨ ਦਾ ਧਿਆਨ ਰੱਖਣਾ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਰੋਜ਼ ਵਾਟਰ (ਗੁਲਾਬ ਜਲ) ਦੇ ਫ਼ਾਇਦਿਆਂ ਦੇ ਬਾਰੇ 'ਚ ਜਿਸ ਨਾਲ ਨਾ ਸਿਰਫ ਤੁਹਾਡੀ ਸਕਿਨ ਦੀਆਂ ਤਮਾਮ ਪ੍ਰੇਸ਼ਾਨੀਆਂ ਦੂਰ ਹੋਣਗੀਆਂ ਨਾਲ ਹੀ ਤੁਹਾਡਾ ਚਿਹਰਾ ਇਕ ਦਮ ਨਿਖਰਿਆ ਅਤੇ ਸਾਫ ਲੱਗੇਗਾ।
ਸਵੇਰੇ ਉੱਠ ਕੇ ਕਰੋ ਗੁਲਾਬ ਜਲ ਦੀ ਵਰਤੋਂ
ਸਭ ਤੋਂ ਪਹਿਲਾਂ ਤਾਂ ਸਵੇਰੇ ਉੱਠ ਕੇ ਗੁਲਾਬ ਜਲ ਨਾਲ ਚਿਹਰੇ ਨੂੰ ਸਾਫ ਕਰਨ ਦੀ ਰੂਟੀਨ ਬਣਾਓ। ਅਜਿਹਾ ਕਰਨ ਨਾਲ ਹੌਲੀ-ਹੌਲੀ ਤੁਹਾਡੀ ਸਕਿਨ ਸਾਫ਼ ਦਿਖਣ ਲੱਗੇਗੀ। ਗੁਲਾਬ ਜਲ ਨੂੰ ਠੰਡਾ ਕਰਕੇ ਚਿਹਰੇ 'ਤੇ ਲਗਾਉਣ ਨਾਲ ਸਕਿਨ 'ਚ ਖੁੱਲ੍ਹੇ ਛੇਦ ਬੰਦ ਹੁੰਦੇ ਹਨ ਜਿਸ ਨਾਲ ਆਇਲੀ ਸਕਿਨ ਦੀ ਪ੍ਰਾਬਲਮ ਦੂਰ ਹੁੰਦੀ ਹੈ।
ਗੁਲਾਬ ਜਲ ਅਤੇ ਤਿਲਾਂ ਦਾ ਤੇਲ
ਗੁਲਾਬ ਦੀਆਂ ਪੰਖੜੀਆਂ ਦੇ ਪੇਸਟ ਨੂੰ ਤਿਲਾਂ ਦੇ ਤੇਲ ਨਾਲ ਮਿਲਾਓ।
ਇਸ ਨੂੰ ਚਿਹਰੇ ਦੀ ਸਕਿਨ 'ਤੇ ਲਗਾਉਣ ਨਾਲ ਸਕਿਨ ਮੁਲਾਇਮ ਬਣਦੀ ਹੈ। ਤੁਸੀਂ ਇਸ ਪੇਸਟ ਦੀ ਮਦਦ ਨਾਲ ਚਿਹਰੇ ਦੀ ਮਾਲਿਸ਼ ਵੀ ਕਰ ਸਕਦੇ ਹੋ।
ਇਹ ਵੀ ਪੜ੍ਹੋ-ਭਾਰ ਘਟਾਉਣ ਅਤੇ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਦੈ ਚੁਕੰਦਰ ਦਾ ਜੂਸ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ
ਚੰਦਨ ਪਾਊਡਰ
ਚੰਦਨ ਪਾਊਡਰ 'ਚ ਗੁਲਾਬ ਜਲ ਮਿਕਸ ਕਰਕੇ ਇਸ ਦਾ ਪੇਸਟ ਆਪਣੇ ਚਿਹਰੇ ਅਤੇ ਧੌਣ 'ਤੇ ਲਗਾਓ। ਇਸ ਨੂੰ 20 ਮਿੰਟ ਤੱਕ ਇੰਝ ਹੀ ਲੱਗਾ ਰਹਿਣ ਦਿਓ। ਸੁੱਕਣ ਤੋਂ ਬਾਅਦ ਚਿਹਰਾ ਸਾਦੇ ਪਾਣੀ ਨਾਲ ਧੋ ਲਓ। ਇਸ ਨਾਲ ਚਿਹਰੇ ਦੇ ਕਿੱਲ-ਮੁਹਾਸੇ ਦੂਰ ਹੋਣਗੇ ਨਾਲ ਹੀ ਤੁਹਾਡੇ ਚਿਹਰੇ 'ਤੇ ਤਾਜ਼ਗੀ ਆਵੇਗੀ।
ਸ਼ਹਿਦ ਅਤੇ ਗੁਲਾਬ ਜਲ
ਇਕ ਵੱਡੇ ਚਮਚ ਸ਼ਹਿਦ 'ਚ 4 ਤੋਂ 5 ਬੂੰਦਾਂ ਗਿਲੀਸਰਿਨ, ਨਿੰਬੂ ਦਾ ਰਸ ਅਤੇ ਗੁਲਾਬ ਜਲ ਮਿਲਾਉਣ ਤੋਂ ਬਾਅਦ ਇਸ ਨਾਲ ਚਿਹਰੇ ਦੀ ਮਾਲਿਸ਼ ਕਰੋ। 2 ਤੋਂ 3 ਮਿੰਟ ਤੱਕ ਮਾਲਿਸ਼ ਕਰਨ ਦੇ ਬਾਅਦ ਇਸ ਨੂੰ ਚਿਹਰੇ 'ਤੇ 20-30 ਮਿੰਟ ਲਈ ਲਗਾ ਕੇ ਛੱਡ ਦਿਓ। ਕੁਝ ਹੀ ਦੇਰ 'ਚ ਚਿਹਰੇ 'ਤੇ ਫੇਸ਼ੀਅਲ ਵਰਗੀ ਚਮਕ ਪਾਉਣ ਦਾ ਇਹ ਇਕ ਆਸਾਨ ਤਰੀਕਾ ਹੈ।
ਇਹ ਵੀ ਪੜ੍ਹੋ-Beauty Tips : ਇਸ ਕੁਦਰਤੀ ਤਰੀਕੇ ਨਾਲ ਹਟਾਓ ਚਿਹਰੇ ’ਤੋਂ ਅਣਚਾਹੇ ਵਾਲ਼
ਨਹਾਉਣ ਵਾਲੇ ਪਾਣੀ 'ਚ ਪਾਓ ਗੁਲਾਬ ਜਲ
ਹਫ਼ਤੇ 'ਚ ਦੋ ਵਾਰ ਨਹਾਉਣ ਵਾਲੇ ਪਾਣੀ 'ਚ ਗੁਲਾਬ ਜਲ ਮਿਲਾ ਕੇ ਨਹਾਉਣ ਨਾਲ ਸਰੀਰ ਤਾਜ਼ਾ ਮਹਿਸੂਸ ਕਰਦਾ ਹੈ। ਤੁਸੀਂ ਚਾਹੇ ਤਾਂ ਇਸ ਪਾਣੀ ਨਾਲ ਆਪਣੇ ਵਾਲ਼ ਵੀ ਧੋ ਸਕਦੇ ਹੋ।
ਕੱਚਾ ਦੁੱਧ ਅਤੇ ਗੁਲਾਬ ਜਲ
ਜਿਨ੍ਹਾਂ ਔਰਤਾਂ ਦੀ ਸਕਿਨ ਡਰਾਈ ਹੁੰਦੀ ਹੈ, ਰਾਤ ਨੂੰ ਸੌਣ ਤੋਂ ਪਹਿਲਾਂ ਕੱਚੇ ਦੁੱਧ 'ਚ ਗੁਲਾਬ ਜਲ ਪਾ ਕੇ ਚਿਹਰੇ ਦੀ ਮਾਲਿਸ਼ ਕਰੋ। ਅਜਿਹਾ ਰੋਜ਼ਾਨਾ ਕਰਨ ਨਾਲ ਚਿਹਰੇ ਦੀ ਡਰਾਈਨੈੱਸ ਘੱਟ ਹੋਵੇਗੀ ਅਤੇ ਨਾਲ ਹੀ ਚਿਹਰੇ ਦੇ ਦਾਗ-ਧੱਬੇ ਦੂਰ ਹੋਣਗੇ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।