Relationship : ਸਾਹਾਂ ਤੋਂ ਮਜ਼ਬੂਤ ਕਰੋ ਬਾਂਡਿੰਗ

01/13/2022 6:09:21 PM

ਹਰ ਲੜਕੀ ਵਿਆਹ ਤੋਂ ਬਾਅਦ ਸਹੁਰੇ ਜਾਣ ਤੋਂ ਪਹਿਲਾਂ ਆਪਣੀ ਸੱਸ ਅਤੇ ਉਸ ਦੇ ਵਤੀਰੇ ਬਾਰੇ ’ਚ ਜ਼ਰੂਰ ਸੋਚਦੀ ਹੈ। ਮਨ ’ਚ ਕਈ ਤਰ੍ਹਾਂ ਦੇ ਸਵਾਲ ਉੱਠਦੇ ਹਨ ਕਿ ਉਸ ਦੀ ਆਪਣੀ ਸੱਸ ਨਾਲ ਬਣੇਗੀ ਵੀ ਜਾਂ ਨਹੀਂ। ਆਓ ਅੱਜ ਤੁਹਾਨੂੰ ਦੱਸਦੇ ਹਾਂ ਕਿ ਸੱਸ ਨਾਲ ਬਾਂਡਿੰਗ ਮਜ਼ਬੂਤ ਕਰਨ ਦੇ ਲਈ ਕੀ ਕਰਨਾ ਚਾਹੀਦਾ ਹੈ...
ਸੁਭਾਅ ਨੂੰ ਸਮਝੋ
ਸਹੁਰੇ ਜਾਣ ’ਤੇ ਸਭ ਤੋਂ ਪਹਿਲਾਂ ਅਤੇ ਜ਼ਰੂਰੀ ਕੰਮ ਹੈ ਸੱਸ ਦੇ ਸੁਭਾਅ ਨੂੰ ਸਮਝਣਾ। ਜੇਕਰ ਤੁਸੀਂ ਸੱਸ ਦੇ ਸੁਭਾਅ ਦੇ ਬਾਰੇ ’ਚ ਕਿਸੇ ਦੂਸਰੇ ਤੋਂ ਪੁੱਛੋਗੇ ਤਾਂ ਉਸ ਨਾਲ ਜ਼ਿਆਦਾ ਮਦਦ ਨਹੀਂ ਮਿਲੇਗੀ। ਇਸ ਦੇ ਲਈ ਉਥੇ ਕੁਝ ਦਿਨ ਰਹਿ ਕੇ ਸੱਸ ਦੇ ਸੁਭਾਅ ਨੂੰ ਸਮਝੋ। ਜਦੋਂ ਉਨ੍ਹਾਂ ਦਾ ਸੁਭਾਅ ਤੁਹਾਡੀ ਸਮਝ ’ਚ ਆ ਗਿਆ ਤਾਂ ਤੁਸੀਂ ਜਾਣ ਜਾਓਗੇ ਕਿ ਕਿਸ ਸਿਚੁਏਸ਼ਨ ’ਚ ਕੀ ਕਰਨਾ ਹੈ ਅਤੇ ਕੀ ਨਹੀਂ। ਇਹ ਗੱਲ ਰਿਸ਼ਤਾ ਮਜ਼ਬੂਤ ਕਰਨ ’ਚ ਮਦਦ ਕਰੇਗੀ।
ਪਤੀ ਨੂੰ ਵਿਚਕਾਰ ਨਾ ਲਿਆਓ
ਸੱਸ ਨਾਲ ਕਿਸੇ ਗੱਲ ’ਤੇ ਮਤਭੇਦ ਹੋ ਜਾਏ ਤਾਂ ਹਰ ਗੱਲ ’ਚ ਪਤੀ ਨੂੰ ਵਿਚਕਾਰ ਲਿਆਉਣਾ ਰਿਸ਼ਤੇ ਨੂੰ ਹੋਰ ਖਰਾਬ ਕਰ ਸਕਦਾ ਹੈ। ਹਰ ਛੋਟੀ-ਛੋਟੀ ਗੱਲ ਦੀ ਸ਼ਿਕਾਇਤ ਪਤੀ ਨੂੰ ਨਾ ਕਰੋ। ਜੇਕਰ ਸੱਸ ਦੀ ਕੋਈ ਗੱਲ ਚੰਗੀ ਨਹੀਂ ਲੱਗੀ, ਤਾਂ ਸੱਸ ਦੇ ਨਾਲ ਖੁਦ ਨਿਮਰ ਲਹਿਜੇ ’ਚ ਗੱਲ ਕਰੋ। ਯਕੀਨ ਮੰਨੋ ਮਤਭੇਦ ਵੀ ਦੂਰ ਹੋਣਗੇ ਅਤੇ ਬਾਂਡਿੰਗ ਵੀ ਮਜ਼ਬੂਤ ਹੋਵੇਗੀ।
ਮਾਂ ਜਿਹਾ ਸਨਮਾਨ ਦਿਓ
ਨੂੰਹਾਂ ਦੀ ਅਕਸਰ ਸ਼ਿਕਾਇਤ ਹੁੰਦੀ ਹੈ ਕਿ ਸਹੁਰੇ ਘਰ ’ਚ ਸੱਸ ਤੋਂ ਉਨ੍ਹਾਂ ਨੂੰ ਮਾਂ ਵਰਗਾ ਪਿਆਰ ਨਹੀਂ ਮਿਲਦਾ। ਇਕ ਗੱਲ ਯਾਦ ਰੱਖੋ, ਜੇਕਰ ਤੁਹਾਨੂੰ ਉਨ੍ਹਾਂ ਤੋਂ ਮਾਂ ਵਰਗਾ ਪਿਆਰ ਚਾਹੀਦਾ ਹੈ ਤਾਂ ਤੁਹਾਨੂੰ ਵੀ ਸੱਸ ਨੂੰ ਮਾਂ ਜਿਹਾ ਸਨਮਾਨ ਦੇਣਾ ਹੋਵੇਗਾ। ਆਮ ਇਹ ਗੱਲ ਰੁਝਾਨ ’ਚ ਹੈ ਕਿ ਤੁਸੀਂ ਜਿਹੋ ਜਿਹੀਆਂ ਭਾਵਨਾਵਾਂ ਕਿਸੇ ਦੇ ਸਾਹਮਣੇ ਰੱਖੋਗੇ ਉਸ ਦੇ ਬਦਲੇ ’ਚ ਉਹੋ ਜਿਹੀ ਹੀ ਭਾਵਨਾ ਮਿਲੇਗੀ।
ਕੀ ਪਸੰਦ ਨਹੀਂ ਜਾਣੋ
ਜ਼ਿਆਦਾਤਰ ਨੂੰਹਾਂ ਸਹੁਰੇ ਘਰ ਜਾ ਕੇ ਇਹ ਜਾਣਨ ਦੀ ਕੋਸ਼ਿਸ਼ ਕਰਦੀਆਂ ਹਨ ਕਿ ਸੱਸ ਨੂੰ ਕੀ ਪਸੰਦ ਹੈ। ਇਸ ਦੀ ਬਜਾਏ ਤੁਹਾਨੂੰ ਇਸ ਤੋਂ ਉਲਟਾ ਕਰਨਾ ਚਾਹੀਦਾ ਹੈ। ਤੁਹਾਨੂੰ ਇਹ ਜਾਣਨਾ ਚਾਹੀਦਾ ਹੈ ਕਿ ਸੱਸ ਨੂੰ ਕੀ ਪਸੰਦ ਨਹੀਂ ਹੈ। ਜਦੋਂ ਤੁਸੀਂ ਇਸ ਬਾਰੇ ’ਚ ਜਾਣ ਜਾਓਗੇ ਤਾਂ ਜ਼ਿਆਦਾ ਮਾਮਲੇ ਇਸੇ ਨਾਲ ਹੀ ਹੱਲ ਹੋ ਜਾਣਗੇ।
ਬਦਲਣ ਦੀ ਕੋਸ਼ਿਸ਼ ਨਾ ਕਰੋ
ਤੁਸੀਂ ਭਾਵੇਂ ਕਿੰਨੇ ਵੀ ਬੇਬਾਕ ਹੋਵੋ ਪਰ ਸਹੁਰੇ ਘਰ ਜਾਣ ’ਤੇ ਇਸ ਗੱਲ ਨੂੰ ਧਿਆਨ ’ਚ ਜ਼ਰੂਰ ਰੱਖੋ ਕਿ ਉਥੇ ਜਾਂਦੇ ਹੀ ਸਭ ਕੁਝ ਬਦਲਣ ਨੂੰ ਕੋਸ਼ਿਸ਼ ਨਾ ਕਰੇ। ਤੁਹਾਡੀ ਸੱਸ ਕਈ ਸਾਲ ਤੋਂ ਉਸ ਘਰ ਨੂੰ ਹੈਂਡਲ ਕਰ ਰਹੀ ਹੁੰਦੀ ਹੈ। ਇਕਦਮ ਸਭ ਕੁਝ ਬਦਲਣਾ ਉਸ ਨੂੰ ਰਾਸ ਨਹੀਂ ਆਵੇਗਾ। ਉਸ ਘਰ ’ਚ ਘੁਲ-ਮਿਲ ਜਾਣ ਤੋਂ ਬਾਅਦ ਸਹਿਜ ’ਚ ਹੀ ਤੁਸੀਂ ਸਭ ਕੁਝ ਕਰਨ ਲੱਗੋਗੇ।


Aarti dhillon

Content Editor

Related News