ਸੰਬੰਧ ਨਾ ਬਣਾਉਣ ਨਾਲ ਹੋ ਸਕਦੀਆਂ ਹਨ ਕਈ ਬੀਮਾਰੀਆਂ
Saturday, Jan 28, 2017 - 05:23 PM (IST)

ਮੁੰਬਈ
— ਵਿਆਹੁਤਾ ਜਿੰਦਗੀ ''ਚ ਜੇਕਰ ਪਿਆਰ ਅਤੇ ਵਿਸ਼ਵਾਸ ਨਾ ਹੋਵੇ ਤਾਂ ਉਹ ਜ਼ਿਆਦਾ ਦੇਰ ਟਿੱਕ ਨਹੀਂ ਸਕਦਾ। ਰਿਸ਼ਤੇ ਨੂੰ ਮਜ਼ਬੂਤ ਬਣਾਉਣ ਦੇ ਲਈ ਸੰਬੰਧ ਬਣਾਉਣਾ ਵੀ ਜ਼ਰੂਰੀ ਹੈ। ਕਈ ਵਾਰ ਪਤੀ-ਪਤਨੀ ''ਚ ਅਣਬਣ ਹੋ ਜਾਂਦੀ ਹੈ ਅਤੇ ਉਹ ਲੰਬੇ ਸਮੇਂ ਤੱਕ ਸੰਬੰਧ ਨਹੀਂ ਬਣਾਉਦੇ। ਇਸਦਾ ਅਸਰ ਉਨ੍ਹਾਂ ਦੇ ਰਿਸ਼ਤੇ ਤੇ ਹੁੰਦਾ ਹੀ ਹੈ ਨਾਲ ਹੀ ਉਨ੍ਹਾਂ ਦੇ ਸਰੀਰ ''ਤੇ ਵੀ ਹੁੰਦਾ ਹੈ। ਇੱਕ ਅਧਿਐਨ ''ਚ ਪਾਇਆ ਗਿਆ ਹੈ ਕਿ ਸੰਬੰਧ ਬਣਾਉਣ ਨਾਲ ਤਨਾਅ ਦੂਰ ਹੁੰਦਾ ਹੈ। ਅਧਿਐਨ ਦੇ ਅਨੁਸਾਰ ਜੋ ਲੋਕ 15 ਦਿਨ ''ਚ ਇੱਕ ਵਾਰ ਸੰਬੰਧ ਬਣਾਉਦੇ ਹਨ ਉਹ ਦੁਸਰਿਆਂ ਦੇ ਮੁਕਾਬਲੇ ਜ਼ਿਆਦਾ ਤਨਾਅ ਦੇ ਸ਼ਿਕਾਰ ਹੁੰਦੇ ਹਨ। ਦਰ ਅਸਲ, ਸੰਬੰਧ ਬਣਾਉਣ ਦੇ ਦੌਰਾਨ ਐਨਡੋਰਫਿਨ ਆਕਸੀਟੋਸਿਨ ਨਾਮਕ ਹਾਰਮੋਨ ਨਿਕਲਦਾ ਹੈ ਜਿਸ ਨਾਲ ਖੁਸ਼ੀ ਦਾ ਅਹਿਸਾਸ ਹੁੰਦਾ ਹੈ। ਅਧਿਐਨ ਦੇ ਮੁਤਾਬਿਕ ਜੋ ਮਰਦ ਸੰਬੰਧ ਬਣਾਉਣਾ ਬੰਦ ਕਰ ਦਿੰਦੇ ਹਨ ਉਨ੍ਹਾਂ ''ਚ ਪਰੋਸਟੇਟ ਕੈਂਸਰ ਹੋਣ ਦਾ ਖਤਰਾ ਵੱਧ ਜਾਂਦਾ ਹੈ। ਜੋ ਮਰਦ ਨਿਯਮਿਤ ਸੰਬੰਧ ਬਣਾਉÎਦੇ ਹਨ ਉਨ੍ਹਾਂ ''ਚ ਇਸ ਕੈਂਸਰ ਦਾ ਖਤਰਾ 20% ਘੱਟ ਜਾਂਦਾ ਹੈ। ਸੰਬੰਧ ਨਾ ਬਣਾਉਣ ਨਾਲ ਇਮਿਊਨ ਸਿਸਟਮ ''ਤੇ ਵੀ ਪ੍ਰਭਾਵ ਪੈਂਦਾ ਹੈ। ਅਧਿਐਨ ''ਚ ਪਾਇਆ ਗਿਆ ਹੈ ਕਿ ਜੋ ਲੋਕ ਹਫਤੇ ''ਚ ਨੂੰ ਜਾਂ 2 ਵਾਰ ਸੰਬੰਧ ਬਣਾਉਦੇ ਹਨ। ਉਨ੍ਹਾਂ ਦਾ ਸਰੀਰ ਕਈ ਬੀਮਾਰੀਆਂ ਤੋਂ ਬਚਿਆਂ ਰਹਿੰਦਾ ਹੈ। ਇਸਦੇ ਇਲਾਵਾ ਰਿਸ਼ਤੇ ''ਚ ਦੂਰੀ ਆਉਣ ਲੱਗਦੀ ਹੈ। ਕਈ ਵਾਰ ਰਿਸ਼ਤੇ ''ਚ ਇਸ ਕਮੀ ਦੇ ਕਾਰਨ ਲੋਕ ਆਪਣੇ ਲਈ ਦੂਸਰਾ ਸਾਥੀ ਲੱਭਣ ਲੱਗਦੇ ਹਨ। ਅਜਿਹੇ ਸਾਥੀ ਦੀ ਤਲਾਸ਼ ਕਰਦੇ ਹਨ ਜੋ ਉਨ੍ਹਾਂ ਦੀ ਹਰ ਖੁਵਾਹਿਸ਼ ਪੂਰੀ ਕਰ ਸਕਣ।