ਨੌਕਰੀਪੇਸ਼ਾ ਲੜਕੀਆਂ ਨੂੰ ਵਧੇਰੇ ਪਸੰਦ ਕਿਉਂ ਕਰਦੇ ਹਨ ਲੜਕੇ?

02/02/2020 4:36:41 PM

ਨਵੀਂ ਦਿੱਲੀ- ਅੱਜ ਦੇ ਸਮੇਂ ਵਿਚ ਜ਼ਿਆਦਾਤਰ ਲੜਕੇ ਨੌਕਰੀਪੇਸ਼ਾ ਲੜਕੀਆਂ ਨਾਲ ਵਿਆਹ ਨੂੰ ਤਵੱਜੋ ਦੇ ਰਹੇ ਹਨ। ਇਸ ਦੇ ਕਈ ਕਾਰਨ ਹਨ। ਅਸਲ ਵਿਚ ਲੜਕੇ ਚਾਹੁੰਦੇ ਹਨ ਕਿ ਉਹਨਾਂ ਦੀ ਜ਼ਿੰਦਗੀ ਵਿਚ ਆਉਣ ਵਾਲੀ ਲੜਕੀ ਘਰ ਪਰਿਵਾਰ ਸੰਭਾਲਣ ਦੇ ਨਾਲ-ਨਾਲ ਆਰਥਿਕ ਤੌਰ 'ਤੇ ਵੀ ਸੁਤੰਤਰ ਹੋਵੇ। ਆਰਥਿਕ ਸੁਤੰਤਰ ਹੋਣ ਦਾ ਮਤਲਬ ਹੈ ਕਿ ਉਹ ਘਰ ਦੇ ਖਰਚੇ ਵਿਚ ਵੀ ਉਹਨਾਂ ਦਾ ਹੱਥ ਵੰਡਾਏ ਤੇ ਪੈਸੇ ਦੇ ਲਈ ਪਤੀ 'ਤੇ ਵੀ ਨਿਰਭਰ ਨਾ ਹੋਵੇ। ਇਸੇ ਕਾਰਨ ਹਰ ਲੜਕਾ ਨੌਕਰੀਪੇਸ਼ਾ ਲੜਕੀ ਨਾਲ ਵਿਆਹ ਕਰਨ ਦੇ ਸੁਪਨੇ ਦੇਖਦਾ ਹੈ।

ਸੁਖ-ਸੁਵਿਧਾਵਾਂ ਨਾਲ ਭਰਿਆ ਜੀਵਨ ਕਿਸ ਨੂੰ ਪਸੰਦ ਨਹੀਂ ਹੁੰਦਾ ਪਰ ਅੱਜਕੱਲ ਦੀ ਮਹਿੰਗਾਈ ਵਿਚ ਛੋਟਾ ਸ਼ਹਿਰ ਹੋਵੇ ਜਾਂ ਵੱਡਾ, ਹਰ ਥਾਂ ਘੱਟ ਆਮਦਨ ਵਿਚ ਰਹਿਣਾ ਮੁਸ਼ਕਲ ਹੋ ਗਿਆ ਹੈ। ਇਸ ਲਈ ਜ਼ਿਆਦਾਤਰ ਪੁਰਸ਼ਾਂ ਦਾ ਮੰਨਣਾ ਹੈ ਕਿ ਜੇਕਰ ਉਹਨਾਂ ਦਾ ਪਾਰਟਨਰ ਨੌਕਰੀ ਕਰੇ ਤਾਂ ਉਹਨਾਂ ਨੂੰ ਖਰਚੇ ਵੰਡਣ ਵਿਚ ਮਦਦ ਮਿਲ ਜਾਵੇਗੀ।

ਜੇਕਰ ਤੁਹਾਡਾ ਲਾਈਫ ਪਾਰਟਨਰ ਵੀ ਕੰਮਕਾਜੀ ਹੋਵੇਗਾ ਤਾਂ ਉਹ ਤੁਹਾਨੂੰ ਬਿਹਤਰ ਤਰੀਕੇ ਨਾਲ ਸਮਝ ਸਕੇਗਾ। ਦਫਤਰ ਦੇ ਤਣਾਅ ਦੇ ਨਾਲ ਜਦੋਂ ਤੁਸੀਂ ਘਰ ਆਓਗੇ ਤੋਂ ਤੁਹਾਡੀ ਪਤਨੀ ਸਮੱਸਿਆਵਾਂ ਨੂੰ ਸਮਝਣ ਤੇ ਸੁਲਝਾਉਣ ਦੀ ਕੋਸ਼ਿਸ਼ ਕਰੇਗੀ। ਘਰ ਦੀ ਜ਼ਿੰਮੇਦਾਰੀਆਂ ਜਿਵੇਂ ਬਿਜਲੀ ਦਾ ਬਿੱਲ, ਬੈਂਕ ਦੇ ਕੰਮ ਨੂੰ ਆਪਸ ਵਿਚ ਵੰਡਣ ਨਾਲ ਤੁਹਾਡੇ ਤੋਂ ਬੋਝ ਘਟੇਗਾ।

ਜਦੋਂ ਪਤੀ-ਪਤਨੀ ਦੋਵੇਂ ਕੰਮ ਕਰਦੇ ਹਨ ਤਾਂ ਜ਼ਾਹਿਰ ਜਿਹੀ ਗੱਲ ਹੈ ਕਿ ਇਸ ਨਾਲ ਆਮਦਨ ਵੀ ਵਧੇਗੀ। ਅਜਿਹੇ ਵਿਚ ਤੁਸੀਂ ਆਪਣੇ ਭਵਿੱਖ ਦੇ ਚੰਗੇ ਬੁਰੇ ਦਿਨਾਂ ਦੇ ਲਈ ਕੁਝ ਪੈਸੇ ਜੋੜ ਕੇ ਰੱਖ ਸਕਦੇ ਹੋ। ਇਹਨਾਂ ਪੈਸਿਆਂ ਦੇ ਕਾਰਨ ਤੁਹਾਨੂੰ ਕਿਸੇ ਦੇ ਸਾਹਮਣੇ ਆਪਣੇ ਹੱਥ ਨਹੀਂ ਫੈਲਾਉਣੇ ਪੈਣਗੇ ਤੇ ਤੁਸੀਂ ਆਪਣੀ ਜ਼ਿੰਦਗੀ ਆਰਾਮ ਨਾਲ ਜੀਅ ਸਕੋਗੇ। ਨੌਕਰੀਪੇਸ਼ਾ ਲੜਕੀ ਨਾਲ ਵਿਆਹ ਕਰਨ ਦਾ ਇਹ ਇਕ ਮੁੱਖ ਕਾਰਨ ਹੋ ਸਕਦਾ ਹੈ।

ਕੰਮਕਾਜੀ ਔਰਤ ਆਤਮਨਿਰਭਰ ਸੋਚ ਵਾਲੀ ਹੁੰਦੀ ਹੈ। ਉਹ ਆਪਣੇ ਖਰਚੇ ਖੁਦ ਚੁੱਕਣਾ ਚਾਹੁੰਦੀ ਹੈ, ਜਿਸ ਨਾਲ ਪਤੀ ਨੂੰ ਇਸ ਤਣਾਅ ਤੋਂ ਮੁਕਤੀ ਮਿਲ ਜਾਂਦੀ ਹੈ। ਮਹਿਲਾ ਜੇਕਰ ਕੰਮਕਾਜੀ ਨਹੀਂ ਹੈ ਤਾਂ ਉਸ ਦੇ ਸਾਰੇ ਖਰਚੇ ਪਤੀ ਨੂੰ ਹੀ ਚੁੱਕਣੇ ਪੈਂਦੇ ਹਨ। ਇਸ ਕਾਰਨ ਵੀ ਨੌਜਵਾਨਾਂ ਦੀ ਪਹਿਲੀ ਪਸੰਦ ਨੌਕਰੀਪੇਸ਼ਾ ਲੜਕੀਆਂ ਹਨ।


Baljit Singh

Content Editor

Related News