ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ ਕੱਚੇ ਕੇਲਿਆਂ ਦੀ ਸਬਜ਼ੀ, ਜਾਣੋ ਬਣਾਉਣ ਦੀ ਵਿਧੀ

Thursday, Sep 12, 2024 - 04:21 PM (IST)

ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ ਕੱਚੇ ਕੇਲਿਆਂ ਦੀ ਸਬਜ਼ੀ, ਜਾਣੋ ਬਣਾਉਣ ਦੀ ਵਿਧੀ

ਨਵੀਂ ਦਿੱਲੀ : ਹਰ ਘਰ 'ਚ ਬਣਨ ਵਾਲੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਕੱਚੇ ਕੇਲਿਆਂ ਦੀ ਸੁੱਕੀ ਸਬਜ਼ੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ। ਜਲਦੀ ਤਿਆਰ ਹੋਣ ਵਾਲੀ ਕੱਚੇ ਕੇਲਿਆਂ ਦੀ ਸਬਜ਼ੀ ਨੂੰ ਤੁਸੀਂ ਰੋਟੀ, ਪਰਾਂਠੇ ਆਦਿ ਨਾਲ ਖਾ ਸਕਦੇ ਹੋ। ਆਓ ਜਾਣਦੇ ਹਾਂ ਕੱਚੇ ਕੇਲਿਆਂ ਦੀ ਸਬਜ਼ੀ ਬਣਾਉਣ ਦਾ ਅਸਾਨ ਤਰੀਕਾ।
ਬਣਾਉਣ ਲਈ ਜ਼ਰੂਰੀ ਸਮੱਗਰੀ 
ਕੱਚੇ ਕੇਲੇ- 3
ਤੇਲ- 2- 3 ਚਮਚੇ
ਹਰਾ ਧਨੀਆ- 2- 3 ਚਮਚੇ 
ਜ਼ੀਰਾ- ਅੱਧਾ ਚਮਚਾ 
ਰਾਈ - ਅੱਧਾ ਚਮਚਾ
ਕੜ੍ਹੀ ਪੱਤੇ- 10- 12
ਹਿੰਗ- ਚੁਟਕੀ ਭਰ
ਹਲਦੀ ਪਾਊਡਰ- ਅੱਧਾ ਛੋਟਾ ਚਮਚਾ
ਲਾਲ ਮਿਰਚ ਪਾਊਡਰ- ਅੱਧਾ ਛੋਟਾ ਚਮਚਾ
ਅਮਚੂਰ ਪਾਊਡਰ - ਅੱਧਾ ਛੋਟਾ ਚਮਚਾ
ਧਨੀਆ ਪਾਊਡਰ - ਅੱਧਾ ਛੋਟਾ ਚਮਚਾ
ਅਦਰਕ- ਅੱਧਾ ਛੋਟਾ ਚਮਚਾ
ਹਰੀ ਮਿਰਚਾਂ- 2 ( ਬਾਰੀਕ ਕਟੀਆਂ ਹੋਈਆਂ) 
ਲੂਣ ਸਵਾਦ ਅਨੁਸਾਰ
ਬਣਾਉਣ ਦੀ ਵਿਧੀ
ਸਭ ਤੋਂ ਪਹਿਲੇ ਕੱਚੇ ਕੇਲਿਆਂ ਨੂੰ ਛਿੱਲ ਲਓ ਅਤੇ ਇਸ ਨੂੰ ਛੋਟੇ-ਛੋਟੇ ਟੁੱਕੜਿਆਂ ਵਿਚ ਕੱਟ ਲਓ। ਹੁਣ ਇਨ੍ਹਾਂ ਕਟੇ ਹੋਏ ਟੁੱਕੜਿਆਂ ਨੂੰ ਪਾਣੀ ਵਿਚ ਪਾ ਦਿਓ ਤਾਂ ਜੋ ਇਹ ਕਾਲੇ ਨਾ ਪੈਣ ਅਤੇ ਪਾਣੀ ਭਰੇ ਭਾਂਡੇ ਨੂੰ ਗੈਸ ਉੱਤੇ ਰੱਖ ਦਿਓ। ਹੁਣ ਇਸ ਵਿਚ ਲੂਣ, ਹਲਦੀ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਦਿਓ। ਭਾਂਡੇ ਨੂੰ ਢੱਕ ਕੇ ਰੱਖੋ ਅਤੇ ਕੇਲਿਆਂ ਦੇ ਟੁੱਕੜਿਆਂ ਨੂੰ ਨਰਮ ਹੋਣ ਤਕ ਪਕਣ ਦਿਓ।
10 ਮਿੰਟ ਵਿਚ ਕੇਲਿਆਂ ਦੇ ਟੁੱਕੜੇ ਨਰਮ ਹੋ ਕੇ ਤਿਆਰ ਹੋ ਜਾਣਗੇ। ਗੈਸ ਬੰਦ ਕਰ ਦਿਓ ਅਤੇ ਕੇਲਿਆਂ ਨੂੰ ਛਾਣ ਕੇ ਇਸ ਵਿਚੋਂ ਪਾਣੀ ਵੱਖ ਕਰ ਦਿਓ। ਸਬਜ਼ੀ ਬਣਾਉਣ ਲਈ ਪੈਨ ਨੂੰ ਗੈਸ ਉੱਤੇ ਗਰਮ ਹੋਣ ਲਈ ਰੱਖੋ। ਪੈਨ ਵਿਚ 2 ਚਮਚੇ ਤੇਲ ਪਾ ਕੇ ਗਰਮ ਕਰੋ। ਗਰਮ ਤੇਲ ਵਿਚ ਰਾਈ ਪਾ ਕੇ ਤੜਕਾ ਲਗਾਓ। ਰਾਈ ਤੋਂ ਬਾਅਦ ਇਸ ਵਿਚ ਜ਼ੀਰਾ, ਕੜ੍ਹੀ ਪੱਤਾ, ਹਿੰਗ, ਬਰੀਕ ਕਟੀ ਹਰੀ ਮਿਰਚ ਅਤੇ ਅਦਰਕ ਦਾ ਪੇਸਟ ਪਾ ਕੇ ਮਸਾਲੇ ਨੂੰ ਹਲਕਾ ਜਿਹਾ ਭੁੰਨ੍ਹ ਲਓ। ਮਸਾਲੇ ਵਿਚ ਹਲਦੀ ਪਾਊਡਰ, ਧਨੀਆ ਪਾਊਡਰ ਪਾ ਕੇ ਮਿਕਸ ਕਰ ਦਿਓ।
ਹੁਣ ਇਸ ਮਸਾਲੇ ਵਿਚ ਕੇਲਿਆਂ ਨੂੰ ਪਾਓ, ਲੂਣ, ਲਾਲ ਮਿਰਚ ਪਾਊਡਰ, ਅਮਚੂਰ ਪਾਊਡਰ ਅਤੇ ਥੋੜਾ ਜਿਹਾ ਹਰਾ ਧਨੀਆ ਪਾ ਕੇ ਮਿਕਸ ਕਰ ਦਿਓ। ਹੁਣ ਇਨ੍ਹਾਂ ਨੂੰ ਲਗਾਤਾਰ ਰਲਾਉਂਦੇ ਹੋਏ 2-3 ਮਿੰਟ ਤਕ ਪਕਾ ਲਓ। ਸਬਜ਼ੀ ਬਣ ਕੇ ਤਿਆਰ ਹੈ, ਗੈਸ ਬੰਦ ਕਰ ਦਿਓ। ਸਬਜ਼ੀ ਨੂੰ ਕੌਲੀ ਵਿਚ ਕੱਢ ਲਓ। ਸਵਾਦ ਨਾਲ ਭਰਪੂਰ ਇਸ ਕੇਲਿਆਂ ਦੀ ਸੁੱਕੀ ਸਬਜ਼ੀ ਨੂੰ ਤੁਸੀ ਪਰਾਂਠੇ, ਰੋਟੀ ਨਾਲ ਖਾ ਸਕਦੇ ਹੋ।


author

Aarti dhillon

Content Editor

Related News