ਚਿਹਰੇ ''ਤੇ ਲਗਾਓ ਇਹ ਚੀਜ਼ਾਂ, ਹੋਣਗੇ ਕਈ ਫਾਇਦੇ

Thursday, Mar 30, 2017 - 05:23 PM (IST)

ਚਿਹਰੇ ''ਤੇ ਲਗਾਓ ਇਹ ਚੀਜ਼ਾਂ, ਹੋਣਗੇ ਕਈ ਫਾਇਦੇ

ਨਵੀਂ ਦਿੱਲੀ— ਹਰ ਘਰ ''ਚ ਸ਼ਹਿਦ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਹ ਸਿਹਤ ਅਤੇ ਚਮੜੀ ਲਈ ਬਹੁਤ ਲਾਭਦਾਇਕ ਹੁੰਦਾ ਹੈ। ਸ਼ਹਿਦ  ਲਗਾਉਣ ਨਾਲ ਚਮੜੀ ਚਮਕਦਾਰ ਹੁੰਦੀ ਹੈ। ਕਈ ਬਿਊਟੀ ਪ੍ਰੋਡਕਟਾਂ ''ਚ ਸ਼ਹਿਦ ਦਾ ਇਸਤੇਮਾਲ ਕੀਤਾ ਜਾਂਦਾ ਹੈ। ਆਪਣੀ ਰੋਜ਼ਾਨਾਂ ਜ਼ਿੰਦਗੀ ''ਚ ਸ਼ਹਿਦ ਦਾ ਇਸਤੇਮਾਲ ਜ਼ਰੂਰ ਕਰੋ। ਅੱਜ ਅਸੀਂ ਤੁਹਾਨੂੰ ਸ਼ਹਿਦ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। 
1. ਮੁਸਾਮਾਂ ਨੂੰ ਬੰਦ ਕਰਦਾ 
ਧੂੜ ਮਿੱਟੀ ਨਾਲ ਚਿਹਰੇ ਦੇ ਮੁਸਾਮ ਬੰਦ ਹੋ ਜਾਂਦੇ ਹਨ। ਸ਼ਹਿਦ ਦੇ ਇਸਤੇਮਾਲ ਨਾਲ ਮੁਸਾਮ ਖੁੱਲ ਜਾਂਦੇ ਹਨ। 
2. ਦਾਗ਼-ਧੱਬੇ ਠੀਕ
ਚਮੜੀ ਉਪਰ ਸ਼ਹਿਦ ਦਾ ਇਸਤੇਮਾਲ ਕਰਨ ਨਾਲ ਦਾਗ਼-ਧੱਬੇ ਦੂਰ ਹੋ ਜਾਂਦੇ ਹਨ। ਇਸ ਤੋਂ ਇਲਾਵਾ ਡੈੱਡ ਚਮੜੀ ਤੋਂ ਛੁਟਕਾਰਾ ਵੀ ਮਿਲਦਾ ਹੈ। 
3. ਬੁੱਲ੍ਹਾਂ ਨੂੰ ਨਰਮ
ਬੁੱਲ੍ਹਾਂ ਨੂੰ ਨਰਮ ਕਰਨ ਲਈ ਵੀ ਸ਼ਹਿਦ ਦਾ ਇਸਤੇਮਾਲ ਕਰਨਾ ਬਹੁਤ ਵਧੀਆ ਹੁੰਦਾ ਹੈ। ਇਸ ਤੋਂ ਇਲਾਵਾ ਬਦਾਮ ਦੇ ਪੇਸਟ ''ਚ ਸ਼ਹਿਦ ਨੂੰ ਮਿਲਾ ਕੇ ਬੁੱਲ੍ਹਾਂ ਉਪਰ ਲਗਾਉਣ ਨਾਲ ਬੁੱਲ੍ਹ ਨਰਮ ਹੋ ਜਾਣਗੇ। 
4. ਹੇਅਰ ਕੰਡੀਸ਼ਨਰ
ਸ਼ਹਿਦ ਵਾਲਾਂ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਸ਼ਹਿਦ ਨੂੰ ਤੁਸੀਂ ਕੁਦਰਤੀ ਹੇਅਰ ਕੰਡੀਸ਼ਨਰ ਦੀ ਤਰ੍ਹਾਂ ਲਗਾ ਸਕਦੇ ਹੋ। ਨਾਰੀਅਲ ਦੇ ਤੇਲ ''ਚ ਸ਼ਹਿਦ ਮਿਲਾ ਕੇ ਲਗਾਉਣ ਨਾਲ ਵਾਲਾਂ ਉਪਰ ਲਗਾਓ। ਇਸ ਨਾਲ ਵਾਲ ਨਰਮ ਅਤੇ ਮਜ਼ਬੂਤ ਹੋਣਗੇ। 


Related News