ਕਈ ਬੀਮਾਰੀਆਂ ਤੋਂ ਬਚਾਉਂਦਾ ਹੈ ਸਿੰਘਾੜਾ

Saturday, Jan 14, 2017 - 03:04 PM (IST)

 ਕਈ ਬੀਮਾਰੀਆਂ ਤੋਂ ਬਚਾਉਂਦਾ ਹੈ ਸਿੰਘਾੜਾ

ਜਲੰਧਰ — ਸਿੰਘਾੜਾ ਤਲਾਬ ''ਚ ਉੱਗਣ ਵਾਲਾ ਇਕ ਫਲ ਹੈ। ਸਿੰਘਾੜੇ ਨੂੰ ਕੁਝ ਲੋਕ ਕੱਚਾ ਖਾਣਾ ਪਸੰਦ ਕਰਦੇ ਹਨ ਤੇ ਕੁਝ ਪੱਕਾ ਕੇ ਅਤੇ ਕੁਝ ਸਬਜ਼ੀ ਬਣਾ ਕੇ ਖਾਣਾ ਪਸੰਦ ਕਰਦੇ ਹਨ। ਇਸ ''ਚ ਵਿਟਾਮਿਨ ਏ, ਬੀ, ਸੀ, ਕੈਲਸ਼ੀਅਮ ਅਤੇ ਖਣਿਜ ਭਰਪੂਰ ਮਾਤਰਾ ''ਚ ਪਾਇਆ ਜਾਂਦਾ ਹੈ। ਸਿੰਘਾੜਾ ਖਾਣ ਨਾਲ ਬਹੁਤ ਸਾਰੀਆ ਬੀਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
1. ਦਮਾ
ਦਮਾ ਰੋਗੀਆਂ ਲਈ ਸਿੰਘਾੜਾ ਕਿਸੇ ਦਵਾਈ ਤੋਂ ਘੱਟ ਨਹੀਂ ਹੈ। ਦਮੇ ਦੇ ਰੋਗੀ ਨੂੰ ਇੱਕ ਚਮਚਾ ਸਿੰਘਾੜੇ ਦਾ ਆਟੇ ਨੂੰ ਠੰਡੇ ਪਾਣੀ ਮਿਲਾ ਕੇ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ।
2. ਬਵਾਸੀਰ
ਬਵਾਸੀਰ ''ਚ ਸਿੰਘਾੜੇ ਨੂੰ ਖਾਣਾ ਬਹੁਤ ਲਾਭਦਾਇਕ ਹੈ। ਲਗਾਤਾਰ ਇਸ ਨੂੰ ਖਾਣ ਨਾਲ ਬਵਾਸੀਰ ''ਚ ਖੂਨ ਆਉਂਣਾ ਬੰਦ ਹੋ ਜਾਂਦਾ ਹੈ। 
3. ਜਲਣ ਵਾਲੀ ਥਾਂ
ਸਰੀਰ ਦੀ ਜਲਨ ਨੂੰ ਦੂਰ ਕਰਨ ਲਈ ਸਿੰਘਾੜਾ ਦੀ ਵੇਲ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਦੀ ਵੇਲ ਨੂੰ ਪੀਸ ਕੇ ਜਲਣ ਵਾਲੀ ਥਾਂ ਉੱਤੇ ਲਗਾਓ। 
4 . ਅੱਖਾਂ ਦੇ ਲਈ
ਸਿੰਘਾੜੇ ''ਚ ਵਿਟਾਮਿਨ ਏ ਭਰਪੂਰ ਮਾਤਰਾ ''ਚ ਪਾਇਆ ਜਾਂਦਾ ਹੈ। ਇਸ ਨੂੰ ਖਾਣ ਨਾਲ ਅੱਖਾਂ ਦੀ ਰੋਸ਼ਨੀ ਵੱਧਦੀ ਹੈ। 
5. ਨੱਕ ਦੀ ਨਕਸੀਰ 
ਨੱਕ ਦੀ ਨਕਸੀਰ ਮਤਲਬ ਨੱਕ ''ਚ ਖੂਨ ਆਉਂਣਾ। ਸਿੰਘਾੜਾ ਖਾਣ ਨਾਲ ਨੱਕ ''ਚ ਖੂਨ ਆਉਣਾ ਬੰਦ ਹੋ ਜਾਂਦਾ ਹੈ।


Related News