ਘਰ ਚ'' ਹੀ ਤਿਆਰ ਕਰੋ ਕ੍ਰਿਸਮਿਸ ਟ੍ਰੀ

Saturday, Dec 24, 2016 - 12:03 PM (IST)

 ਘਰ ਚ'' ਹੀ ਤਿਆਰ ਕਰੋ ਕ੍ਰਿਸਮਿਸ ਟ੍ਰੀ

ਜਲੰਧਰ— ਕ੍ਰਿਸਮਿਸ ਆਉਣ ਚ'' ਸਿਰਫ ਇੱਕ ਦਿਨ ਬਾਕੀ ਹਨ । ਇਸਦੇ ਲਈ ਹਰ ਪਾਸੇ ਜੋਰਾਂ- ਸ਼ੋਰਾਂ ਨਾਲ ਤਿਆਰੀਆਂ ਚੱਲ ਰਹੀਆਂ ਹਨ। ਬੱਚਿਆਂ ਨੇ ਤਾਂ ਕ੍ਰਿਸਮਿਸ ਟ੍ਰੀ ਘਰ ਚ'' ਹੀ ਸਜਾਉੁਣੇ ਸ਼ਰੂ ਕਰ ਦਿੱਤੇ ਹਨ। ਅੱਜ ਅਸੀਂ ਤੁਹਾਨੂੰ ਘਰ ਚ'' ਪਲਾਸਟਿਕ ਨਾਲ ਕ੍ਰਿਸਮਿਸ ਟ੍ਰੀ ਬਨਾਉਣ ਦਾ ਅਸਾਨ ਤਰੀਕਾ ਦੱਸ ਰਹੇਂ ਹਾਂ। ਜਿਸ ਨਾਲ ਘਰ ਚ'' ਪਏ ਚਮਚ ਵੀ ਇਸਤੇਮਾਲ ਹੋ ਜਾਣਗੇ। ਅਤੇ ਖਬਸੂਰਤੀ ਵੀ ਨਿਖਰ ਕੇ ਸਾਹਮਣੇ ਆਏਗੀ। ਆਓ ਜਾਣ ਦੇ ਹਾਂ।  ਕਿਸ ਤਰੀਕੇ ਨਾਲ ਬਣਾਏ ਕ੍ਰਿਸਮਿਸ ਟ੍ਰੀ। 
ਸਮੱਗਰੀ
-ਪਲਾਸਟਿਕ ਦੇ ਚਮਚ 
- ਕਾਰਡ ਬੋਰਡ (ਤਿਕੋਨੇ ਅਕਾਰ ਦੇ ) 
- ਸਪਰੈ ਪੈਂਟ 
-ਸਖਤ ਗੂੰਦ 
-ਮੋਤੀ
ਬਨਾਉਣ ਦਾ ਤਰੀਕਾ
1. ਸਭ ਤੋਂ ਪਹਿਲਾਂ ਗਤੇ ਦੇ ਕਾਰਡ ਬੋਰਡ ਟ੍ਰੀ ਦੇ ਵਾਂਗ ਤਿਕੋਨੇ ''ਚ ਗੂੰਦ ਨਾਲ ਚਿਪਕਾ ਲਓ।
2.ਇਸਦੇ ਬਾਆਦ ਚਮਚ ਦੇ ਅਗਲੇ ਹਿੱਸੇ ਨੂੰ ਕੱਟ ਲਓ। (ਡੰਡੀਆਂ ਨੂੰ ਵੱਖਰਾ ਕਰ ਦਿਓ )
3. ਹੁਣ ਆਪਣੇ ਮੰਨ ਪਸੰਦ ਰੰਗ ਦੇ ਨਾਲ ਚਮਚ ਤੇ  ਸਪਰੈ ਪੈਂਟ ਕਰ ਲਓ।
4. ਰੰਗ ਕੀਤੇ ਹੋਏ ਚਮਚ ਦੇ ਅਗਲੇ ਹਿੱਸੇ ਨੂੰ ਗੱਤੇ ਤੇ ਸਖਤ ਗੂੰਦ ਦੀ ਮਦਦ ਨਾਲ ਚਿਪਕਾਓ।
5. ਇਸਦੇ ਬਾਅਦ ਤੁਸੀਂ  ਇਸ ਤੇ ਸਜਾਵਟ ਦੇ ਲਈ ਮੋਤੀ, ਲਾਈਟ, ਸਟਾਰ, ਛੋਟੇ-ਛੋਟੇ ਤੋਹਫਿਆਂ ਨਾਲ ਟ੍ਰੀ ਨੂੰ ਚਿਪਕਾਓ । 
6. ਇਸਦੇ ਲਈ ਤੁਸੀਂ ਛੋਟੇ- ਛੋਟੇ ਪਾਈਪ ਦਾ ਵੀ ਇਸਤੇਮਾਲ ਕਰ ਸਕਦੇ ਹਨ।


Related News