ਅਮਰੂਦ ਦੀ ਬਰਫੀ

Saturday, Dec 31, 2016 - 12:06 PM (IST)

ਮੁੰਬਈ— ਮਿੱਠਾ ਬੱਚਿਆਂ ਅਤੇ ਵੱਡਿਆਂ ਸਾਰੀਆਂ ਨੂੰ ਬਹੁਤ ਪਸੰਦ ਹੁੰਦਾ ਹੈ। ਨਵੇਂ ਸਾਲ ਦੇ ਸ਼ੁੱਭ ਮੌਕੇ ''ਤੇ ਤੁਸੀਂ ਘਰ ''ਚ ਹੀ ਇਹ ਅਮਰੂਦ ਦੀ ਬਰਫੀ ਬਣਾ ਕੇ ਸਾਰੀਆਂ ਦਾ ਦਿਲ ਜਿੱਤ ਸਕਦੇ ਹੋ। ਆਓ ਜਾਣਦੇ ਹਾਂ ਇਸ ਦੀ ਰਸਿਪੀ ਬਾਰੇ।
ਸਮੱਗਰੀ
- 750 ਗ੍ਰਾਮ ਅਮਰੂਦ
- 500 ਗ੍ਰਾਮ ਖੰਡ 
- 1 ਵੱਡਾ ਚਮਚ ਨਿੰਬੂ ਦਾ ਰਸ
- 1 ਵੱਡਾ ਚਮਚ ਘਿਓ
ਵਿਧੀ
1. ਸਭ ਤੋਂ ਪਹਿਲਾਂ ਅਮਰੂਦ ਨੂੰ ਧੋ ਕੇ ਉਸਦੇ ਕਿਨਾਰਿਆਂ ਅਤੇ ਕਾਲੇ ਡੱਬੇ ਨੂੰ ਕੱਟ ਕੇ ਅਲੱਗ ਕਰ ਦਿਓ।
2. ਹੁਣ ਅਮਰੂਦ ਨੂੰ ਛੋਟੇ-ਛੋਟੇ ਟੁਕੜਿਆਂ ''ਚ ਕੱਟ ਕੇ ਥੋੜੇ ਪਾਣੀ ''ਚ ਉਬਾਲ ਲਓ ਅਤੇ ਮਿਕਚਰ ''ਚ ਗਰਂੈਡ ਕਰੋ।
3. ਫਿਰ ਇਸ ਮਿਸ਼ਰਨ ਨੂੰ ਮਲਮਲ ਦੇ ਕੱਪੜੇ ''ਚ ਪਾ ਲਓ ਤਾਂ ਕਿ ਬੀਜ ਨਿਕਲ ਜਾਣ
4. ਮਿਸ਼ਰਨ ਨੂੰ ਇਕ ਨਾਨ ਸਟਿੱਕ ਪੈਨ ''ਚ ਪਾ ਕੇ ਪਕਾਓ।
5. ਜਦੋਂ ਮਿਸ਼ਰਨ ਦਾ ਪਾਣੀ ਪੂਰੀ ਤਰ੍ਹਾਂ ਸੁੱਕ ਜਾਏ ਫਿਰ ਉਸ ''ਚ ਖੰਡ ਮਿਲਾ ਕੇ ਗੈਸ ਘੱਟ ਕਰ ਦਿਓ।
6. ਕੁਝ ਮਿੰਟਾਂ ਬਾਅਦ ਉਸਦਾ ਰੰਗ ਬਦਲਣ ਲੱਗ ਜਾਵੇਗਾ ਅਤੇ ਮਿਸ਼ਰਨ ਗਾੜਾ ਹੋਣ ਲੱਗੇ ਤਾਂ ਉਸ ''ਚ ਨਿੰਬੂ ਦਾ ਰਸ ਅਤੇ ਘਿਓ ਪਾਓ
7. ਹੁਣ ਉਸਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਗੈਸ ਨੂੰ ਲਗਾਤਾਰ ਚਲਾਉਂਦੇ ਰਹੋ ਜਿਸ ਨਾਲ ਕਿ ਮਿਸ਼ਰਨ ''ਚ ਚਮਕ ਆ ਜਾਏ ਅਤੇ ਨਿੰਬੂ ਦੇ ਰਸ ਨਾਲ ਘੁਲ ਜਾਏ।
8. ਮਿਸ਼ਰਨ ਨੂੰ ਉਦੋਂ ਤੱਕ ਪਕਾਓ ਜਦੋਂ ਤੱਕ ਘਿਓ ਕਿਨਾਰਿਆਂ ''ਤੇ ਨਾ ਲਗ ਜਾਵੇ।
9. ਹੁਣ ਇਕ ਪਲੇਟ ''ਚ ਤੇਲ ਲਗਾਓ ਅਤੇ ਮਿਸ਼ਰਨ ਨੂੰ ਉਸ ''ਚ ਪਾ ਦਿਓ।
10. ਹੁਣ ਉਸਨੂੰ ਕੁਝ ਘੰਟਿਆਂ ਲਈ ਠੰਡਾ ਹੋਣ ਲਈ ਰੱਖ ਦਿਓ ਫਿਰ ਉਸਨੂੰ ਟੁਕੜਿਆ ''ਚ ਕੱਟ ਲਓ।


Related News