ਮਿੱਠਾ ਖਾਣ ਦੇ ਸ਼ੌਕੀਨ ਲੋਕਾਂ ਨੂੰ ਪਸੰਦ ਆਵੇਗੀ ਸੇਬ ਨਾਲ ਬਣੀ ਰਬੜੀ, ਬਣਾਓ ਇਸ ਵਿਧੀ ਨਾਲ
Friday, Oct 30, 2020 - 10:49 AM (IST)
ਜਲੰਧਰ: ਮਿੱਠਾ ਹਮੇਸ਼ਾ ਹਰ ਕੋਈ ਬਹੁਤ ਸ਼ੌਂਕ ਨਾਲ ਖਾਣਾ ਪਸੰਦ ਕਰਦਾ ਹੈ। ਅਜਿਹੇ 'ਚ ਰਬੜੀ ਤਾਂ ਹਰ ਕਿਸੇ ਦੀ ਪਹਿਲੀ ਪਸੰਦ ਹੁੰਦੀ ਹੈ। ਪਰ ਤੁਸੀਂ ਇਸ ਨੂੰ ਹਮੇਸ਼ਾ ਇਕ ਹੀ ਤਰ੍ਹਾਂ ਦੀ ਖਾ ਕੇ ਬੋਰ ਹੋ ਗਏ ਹੋ ਤਾਂ ਅੱਜ ਅਸੀਂ ਤੁਹਾਨੂੰ ਸੇਬ ਨਾਲ ਬਣੀ ਰਬੜੀ ਬਣਾਉਣਾ ਸਿਖਾਉਂਦੇ ਹਾਂ। ਇਹ ਖਾਣ 'ਚ ਸੁਆਦ ਹੋਣ ਦੇ ਨਾਲ ਕੁਝ ਹੀ ਮਿੰਟਾਂ 'ਚ ਤਿਆਰ ਹੋ ਜਾਵੇਗੀ ਤਾਂ ਚੱਲੋ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਰੈਸਿਪੀ...
ਇਹ ਵੀ ਪੜੋ:ਗਠੀਏ ਦੇ ਰੋਗੀਆਂ ਲਈ ਬੇਹੱਦ ਫ਼ਾਇਦੇਮੰਦ ਹੈ ਅਦਰਕ ਵਾਲਾ ਦੁੱਧ, ਕਰਦਾ ਹੈ ਹੋਰ ਵੀ ਬੀਮਾਰੀਆਂ ਦੂਰ
ਬਣਾਉਣ ਲਈ ਸਮੱਗਰੀ
ਸੇਬ-3-4(ਛਿੱਲੇ ਅਤੇ ਪਿੱਸੇ ਹੋਏ)
ਫੁਲਕ੍ਰੀਮ ਦੁੱਧ- 3 ਕੱਪ
ਖੰਡ-1/2 ਕੱਪ
ਬਾਦਾਮ-3 ਚਮਚ (ਹਲਕੇ ਉਬਲੇ ਅਤੇ ਕੱਟੇ ਹੋਏ)
ਇਲਾਇਚੀ ਪਾਊਡਰ-1/2 ਛੋਟਾ ਚਮਚ
ਇਹ ਵੀ ਪੜੋ:ਇੰਝ ਬਣਾਓ ਕੱਚੇ ਕੇਲਿਆਂ ਦੀ ਸਬਜ਼ੀ, ਸਿਹਤ ਲਈ ਹੈ ਲਾਭਕਾਰੀ
ਬਣਾਓ ਇਸ ਵਿਧੀ ਨਾਲ...
1. ਸਭ ਤੋਂ ਪਹਿਲਾਂ ਇਕ ਪੈਨ 'ਚ ਦੁੱਧ ਪਾ ਕੇ 25 ਮਿੰਟ ਤੱਕ ਹੌਲੀ ਅੱਗ 'ਤੇ ਲਗਾਤਾਰ ਹਿਲਾਉਂਦੇ ਹੋਏ ਉਬਾਲੋ।
2. ਹੁਣ ਇਸ 'ਚ ਸੇਬ ਅਤੇ ਖੰਡ ਮਿਲਾਓ।
3. ਇਸ ਨੂੰ 4-5 ਮਿੰਟ ਤੱਕ ਹਿਲਾਉਂਦੇ ਹੋਏ ਪਕਾਓ।
4. ਹੁਣ ਬਾਦਾਮ ਅਤੇ ਇਲਾਇਚੀ ਪਾਊਡਰ ਪਾ ਕੇ ਮਿਲਾ ਕੇ ਗੈਸ ਬੰਦ ਕਰ ਦਿਓ।
5. ਇਸ ਨੂੰ ਖਾਣ ਲਈ ਕੌਲੀ 'ਚ ਕੱਢ ਕੇ ਠੰਡਾ ਹੋਣ ਲਈ ਫਰਿੱਜ਼ 'ਚ ਰੱਖੋ।
6. ਲਓ ਜੀ ਤੁਹਾਡੀ ਸੇਬ ਨਾਲ ਬਣੀ ਰਬੜੀ (ਐਪਲ ਰਬੜੀ) ਬਣ ਕੇ ਤਿਆਰ ਹੈ।
7. ਇਸ ਨੂੰ ਠੰਡਾ-ਠੰਡਾ ਖਾਣ ਦਾ ਮਜ਼ਾ ਲਓ।